ताज़ा खबरपंजाब

ਮਨੋਰੰਜਨ ਕਾਲੀਆ ਨੇ ਪੱਕਾ ਬਾਗ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਕੀਤਾ ਡੋਰ ਟੂ ਡੋਰ ਪ੍ਰਚਾਰ

ਜਲੰਧਰ, 08-02-22 (ਧਰਮਿੰਦਰ ਸੌਂਧੀ) :- ਪੰਜਾਬ ਦੇ ਸਾਬਕਾ ਮੰਤਰੀ ਅਤੇ ਜਲੰਧਰ ਕੇਂਦਰੀ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਮਨੋਰੰਜਨ ਕਾਲੀਆ ਰੋਜ਼ ਸਵੇਰ ਤੋਂ ਹੀ ਆਪਣੇ ਚੋਣ ਪ੍ਰਚਾਰ ਵਿਚ ਜੁੱਟ ਜਾਂਦੇ ਨੇ | ਮੰਗਲਵਾਰ ਦੀ ਸਵੇਰ ਵੀ ਮਨੋਰੰਜਨ ਕਾਲੀਆ ਨੇ ਪੱਕਾ ਬਾਗ, ਕੋਟ ਪਸ਼ੀਆਂ, ਕੋਟ ਬਹਾਦਰ ਖਾਨ ਅਤੇ ਖੋਦੀਆਂ ਮੁਹੱਲਾ ਵਿਚ ਡੋਰ ਟੂ ਡੋਰ ਪ੍ਰਚਾਰ ਕੀਤਾ।ਆਪਣੇ ਚੋਣ ਪ੍ਰਚਾਰ ਦੌਰਾਨ ਮਨੋਰੰਜਨ ਕਾਲੀਆ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਦੇ ਵਿਚ ਭਾਜਪਾ ਦੀ ਸਰਕਾਰ ਵਲੋਂ ਪੰਜਾਬ ਲਈ ਕੀਤੇ ਕੰਮਾਂ ਬਾਰੇ ਦੱਸਿਆ ਅਤੇ ਕਿਹਾ ਕਿ ਮੋਦੀ ਸਰਕਾਰ ਹਮੇਸ਼ਾ ਹੀ ਪੰਜਾਬ ਦੇ ਹਿੱਤ ਲਈ ਕੰਮ ਕਰੇਗੀ।

ਇਹਨਾਂ ਇਲਾਕਿਆਂ ਦੇ ਲੋਕਾਂ ਨੇ ਮਨੋਰੰਜਨ ਕਾਲੀਆ ਦਾ ਭਰਵਾਂ ਸਵਾਗਤ ਕੀਤਾ ਅਤੇ ਉਹਨਾਂ ਨੂੰ ਆਪਣੇ ਇਲਾਕੇ ਦੇ ਵਿਚ ਆਉਣ ਵਾਲਿਆ ਮੁਸ਼ਕਿਲਾਂ ਦੇ ਬਾਰੇ ਜਾਣੂ ਕਰਵਾਇਆ | ਉਹਨਾਂ ਨੇ ਕਾਲੀਆ ਨੂੰ ਉਹਨਾ ਦੇ ਇਲਾਕੇ ਦੇ ਵਿਚ ਵਿਕਾਸ ਕਰਵਾਉਣ ਦੀ ਅਪੀਲ ਕੀਤੀ | ਮਨੋਰੰਜਨ ਕਾਲੀਆ ਨੇ ਵੀ ਬੜੇ ਧਿਆਨ ਨਾਲ ਉਹਨਾਂ ਦੀਆਂ ਸਮਸਿਆਵਾਂ ਨੂੰ ਸੁਣਿਆ ਅਤੇ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਉਹ ਪਹਿਲਾਂ ਦੀ ਤਰਹ ਇਲਾਕੇ ਦੇ ਵਿਚ ਵਿਕਾਸ ਕਰਵਾਉਣਗੇ।

ਇਸ ਮੌਕੇ ਮਨੋਰੰਜਨ ਕਾਲੀਆ ਨਾਲ ਭਾਜਪਾ ਦੇ ਨੇਤਾ ਕਿਸ਼ਨ ਲਾਲ ਸ਼ਰਮਾ ਅਤੇ ਹੋਰਨਾ ਨੇ ਉਹਨਾਂ ਨਾਲ ਇਲਾਕੇ ਦੇ ਵਿਚ ਡੋਰ ਟੂ ਡੋਰ ਪ੍ਰਚਾਰ ਕੀਤਾ | ਇਸ ਡੋਰ ਟੂ ਡੋਰ ਦੌਰਾਨ ਮਨੋਰੰਜਨ ਕਾਲੀਆ ਜਲੰਧਰ ਦੇ ਸਾਬਕਾ ਡਿਪਟੀ ਮੇਅਰ ਕੁਲਦੀਪ ਸਿੰਘ ਉਬਰਾਏ ਦੇ ਘਰ ਵੀ ਪੁੱਜੇ।

Related Articles

Leave a Reply

Your email address will not be published. Required fields are marked *

Back to top button