
ਜੰਡਿਆਲਾ ਗੁਰੂ , 11 ਮਈ (ਕੰਵਲਜੀਤ ਸਿੰਘ ਲਾਡੀ) : ਬੀ ਕੇ ਯੂ ਏਕਤਾ ਸਿੱਧੂਪੁਰ ਦੇ ਜਿਲ੍ਹਾ ਅੰਮ੍ਰਿਤਸਰ ਵਿੱਚ ਜੱਥੇਬੰਦਕ ਪਰਿਵਾਰ ਵਿੱਚ ਵਾਧਾ ਕਰਦੇ ਹੋਏ ਅੱਜ ਜਿਲ੍ਹਾ ਆਗੂ ਪਲਵਿੰਦਰ ਸਿੰਘ ਮਾਹਲ ਵੱਲੋਂ ਸੈਂਕੜੇ ਕਿਸਾਨਾਂ ਮਜ਼ਦੂਰਾਂ ਨੂੰ ਜੱਥੇਬੰਦੀ ਵਿੱਚ ਸ਼ਾਮਲ ਕਰ ਨਵਾਂ ਬਲਾਕ ਸਥਾਪਿਤ ਕੀਤਾ ਗਿਆ। ਪ੍ਰੈਸ ਨੂੰ ਜਾਣਕਾਰੀ ਦਿੰਦਿਆ ਕਿਸਾਨ ਆਗੂਆਂ ਕਿਹਾ ਕਿ ਜੱਥੇਬੰਦਕ ਪਰਿਵਾਰ ਦਾ ਵਦਾਰਾ ਪਸਾਰਾ ਕਰਦੇ ਹੋਏ, ਅੱਜ 19 ਪਿੰਡਾਂ ਦੀ ਜੱਥੇਬੰਦੀ ਵਿੱਚ ਸ਼ਮੂਲੀਅਤ ਕਰਵਾ ਅੱਜ ਇੱਕ ਨਵੇਂ ਬਲਾਕ ਦਾ ਗਠਨ ਕੀਤਾ ਗਿਆ ਹੈ। ਕਿਸਾਨ ਆਗੂ ਪਲਵਿੰਦਰ ਸਿੰਘ ਮਾਹਲ ਨੇ ਕਿਹਾ ਕਿ BKU ਏਕਤਾ ਸਿੱਧੂਪੁਰ ਹਮੇਸ਼ਾਂ ਆਮ ਲੋਕਾਂ ਦੀਆਂ ਹੱਕੀ ਮੰਗਾਂ ਲਈ ਸਰਕਾਰ ਦੇ ਜ਼ਬਰ ਜੁਲਮ ਵਿਰੁੱਧ ਲੜਦੀ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਲੜਦੀ ਰਹੇਗੀ।
ਕਿਸਾਨ ਆਗੂ ਬਿੱਟਾ ਸਿੰਘ ਮਾਹਲ ਨੇ ਕਿਹਾ ਕਿ ਸਰਕਾਰ ਆਪਣੇ ਮੰਨ ਵਿਚੋਂ ਇਹ ਭੁਲੇਖਾ ਦੂਰ ਕਰਦੇ ਕਿ ਖਨੌਰੀ ਅਤੇ ਸ਼ੰਬੂ ਬਾਰਡਰ ਖਾਲੀ ਕਰਵਾ, ਸਰਕਾਰ ਨੇ ਮੋਰਚਾ ਖਤਮ ਕਰ ਦਿੱਤਾ ਹੈ, ਸਗੋਂ ਸਰਕਾਰ ਦੀ ਇਸ ਸ਼ਰਮਨਾਕ ਹਰਕਤ ਨੇ ਲੋਕਾਂ ਸਾਹਮਣੇ ਉਸਦੀ ਕਿਸਾਨ ਮਜ਼ਦੂਰ ਵਿਰੋਧੀ ਸ਼ਵੀ ਜੱਗ ਜਾਹਿਰ ਹੋਈ ਹੈ ਅਤੇ ਇਸ ਨਾਲ ਮੋਰਚਾ ਪਹਿਲਾਂ ਨਾਲੋਂ ਹੋਰ ਮਜ਼ਬੂਤ ਹੋਵੇਗਾ ਅਤੇ ਅੰਤ ਸਰਕਾਰ ਨੂੰ ਕਿਸਾਨਾਂ ਮਜਦੂਰਾਂ ਦੀਆਂ ਮੰਗਾਂ ਅੱਗੇ ਝੁੱਕਣ ਲਈ ਮਜਬੂਰ ਹੋਣਾ ਪਵੇਗਾ। ਬਲਾਕ ਦੇ ਗਠਨ ਉਪਰੰਤ ਆਗੂਆਂ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਜੱਥੇਬੰਦੀ ਦੇ ਮੋਢੇ ਨਾਲ ਮੋਢਾ ਜੋੜ ਹਮੇਸ਼ਾਂ ਖੜੇ ਰਹਿਣਗੇ ਅਤੇ ਜਿਵੇਂ ਜੱਥੇਬੰਦੀ ਜ਼ਬਰ-ਜੁਲਮ ਵਿਰੁੱਧ ਲੜਦੀ ਹੈ, ਓਵੇਂ ਅਸੀਂ ਵੀਂ ਜੁਲਮ ਵਿਰੁੱਧ ਡੱਟਕੇ ਲੜਾਂਗੇ।
ਇਸ ਮੌਕੇ ਪਿੰਡ ਗੱਗੋਮਾਹਲ ਦੇ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਵਿਖੇ ਬਲਾਕ ਰਮਦਾਸ ਦਾ ਗਠਨ ਕਰ, ਬਲਾਕ ਦੀ ਸਰਬ ਸੰਮਤੀ ਨਾਲ ਚੋਣ ਕਰਵਾ ਪ੍ਰਧਾਨ ਜਸਵਿੰਦਰ ਸਿੰਘ ਚੜਪੁਰ, ਜਨਰਲ ਸਕੱਤਰ ਮੇਜਰ ਸਿੰਘ ਗਿਲਾਂ ਵਾਲੀ, ਪ੍ਰੈਸ ਸਕੱਤਰ ਦਿਲਬਾਗ ਸਿੰਘ ਪਸ਼ੀਆਂ, ਜੱਥੇਬੰਦਕ ਸਕੱਤਰ ਗੁਰਪ੍ਰੀਤ ਸਿੰਘ ਥੋਬਾ, ਖਿਜਾਨਚੀ ਗੁਰਪ੍ਰੀਤ ਸਿੰਘ ਪੈੜੇਵਾਲ, ਸਹਾਇਕ ਸਕੱਤਰ ਕਲਵਿੰਦਰ ਸਿੰਘ ਰਮਦਾਸ, ਸਲਾਹਕਾਰ ਸਤਿੰਦਰ ਸਿੰਘ ਬਾਜਵਾ, ਦਫ਼ਤਰ ਸਕੱਤਰ ਵਰਿੰਦਰ ਸਿੰਘ ਕੋਟਲੀ, ਮੀਤ ਪ੍ਰਧਾਨ ਹਰਪਾਲ ਸਿੰਘ ਪੰਜਗਰਾਈਂ ਨੂੰ ਬਣਾਇਆ ਗਿਆ।