ताज़ा खबरपंजाबराजनीति

ਵਾਰਡ ਨੰ. 20 ਦੇ ਸਾਬਕਾ ਕੌਂਸਲਰ ਮਨਮੋਹਨ ਸਿੰਘ ਰਾਜੂ ਨੂੰ ਆਮ ਆਦਮੀ ਪਾਰਟੀ ਵੱਲੋਂ ਮਿਲੀ ਟਿਕਟ

ਜਲੰਧਰ, 12 ਦਸੰਬਰ (ਧਰਮਿੰਦਰ ਸੌਂਧੀ) : ਆਮ ਆਦਮੀ ਪਾਰਟੀ (ਆਪ) ਨੇ ਵਾਰਡ ਨੰ: 20 ਵਿੱਚ ਮਜ਼ਬੂਤ ਪਕੜ ਰੱਖਣ ਵਾਲੇ ਆਗੂ ਤੇ ਸਾਬਕਾ ਕੌਂਸਲਰ ਮਨਮੋਹਨ ਸਿੰਘ ਰਾਜੂ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਪਾਰਟੀ ਵੱਲੋਂ ਇਹ ਕਦਮ ਮਨਮੋਹਨ ਸਿੰਘ ਰਾਜੂ ਦੀ ਇਲਾਕੇ ਵਿਚ ਮਜ਼ਬੂਤ ਸਿਆਸੀ ਪਕੜ ਅਤੇ ਉਨ੍ਹਾਂ ਦੀ ਲੋਕਾਂ ਵਿਚ ਹਰਮਨਪਿਆਰਤਾ ਅਤੇ ਪਾਰਟੀ ਪ੍ਰਤੀ ਉਨ੍ਹਾਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਚੁੱਕਿਆ ਗਿਆ ਹੈ। ਮਨਮੋਹਨ ਸਿੰਘ ਰਾਜੂ ਦੀ ਮਜ਼ਬੂਤ ਸਿਆਸੀ ਪਕੜ ਅਤੇ ਇਲਾਕੇ ਵਿੱਚ ਉਸ ਦੀ ਸਰਗਰਮੀ ਨੇ ਵਿਰੋਧੀ ਪਾਰਟੀਆਂ ਦੀ ਚਿੰਤਾ ਹੋਰ ਵੀ ਵਧਾ ਦਿੱਤੀ ਹੈ।

‘ਆਪ’ ਲੀਡਰਸ਼ਿਪ ਦਾ ਕਹਿਣਾ ਹੈ ਕਿ ਮਨਮੋਹਨ ਸਿੰਘ ਰਾਜੂ ਇੱਕ ਯੋਗ ਉਮੀਦਵਾਰ ਹਨ, ਜੋ ਇਲਾਕੇ ਦੇ ਲੋਕਾਂ ਦੇ ਮੁੱਦਿਆਂ ਨੂੰ ਪਹਿਲ ਦਿੰਦੇ ਆ ਰਹੇ ਹਨ। ਉਸ ਨੇ ਆਪਣੇ ਕੌਂਸਲਰ ਦੇ ਕਾਰਜਕਾਲ ਦੌਰਾਨ ਕਈ ਲੋਕਾਂ ਦੇ ਕੰਮ ਕਰਵਾਏ ਹਨ, ਜਿਸ ਕਾਰਨ ਉਸ ਦੀ ਇਲਾਕੇ ਵਿਚ ਪਛਾਣ ਬਣ ਗਈ ਹੈ। ਪਾਰਟੀ ਆਗੂਆਂ ਦਾ ਮੰਨਣਾ ਹੈ ਕਿ ਇਸ ਵਾਰ ਵਾਰਡ ਨੰ: 20 ਵਿੱਚ ਜਿੱਤ ‘ਆਪ’ ਦੇ ਹੱਕ ਵਿੱਚ ਹੀ ਹੋਵੇਗੀ ਕਿਉਂਕਿ ਮਨਮੋਹਨ ਸਿੰਘ ਰਾਜੂ ਦੀ ਹਰਮਨਪਿਆਰਤਾ ਅਤੇ ਇਲਾਕਾ ਨਿਵਾਸੀਆਂ ਵੱਲੋਂ ਪਾਰਟੀ ਦੀਆਂ ਸਕੀਮਾਂ ਦਾ ਸਮਰਥਨ ਕੀਤਾ ਜਾ ਰਿਹਾ ਹੈ।

ਕੱਲ ਰਾਤ ਜਿਵੇਂ ਹੀ ਆਮ ਆਦਮੀ ਪਾਰਟੀ ਵਲੋਂ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਤਾਂ ਮਨਮੋਹਨ ਸਿੰਘ ਰਾਜੂ ਦਾ ਨਾਮ ਸਾਹਮਣੇ ਆਉਂਦੇ ਹੀ ਉਨ੍ਹਾਂ ਦੇ ਦਫਤਰ ਦੇ ਬਾਹਰ ਸਮਰਥਕਾਂ ਅਤੇ ਇਲਾਕਾ ਨਿਵਾਸੀਆਂ ਦਾ ਠਾਠਾਂ ਮਾਰਦਾ ਇਕੱਠ ਦੇਖਣ ਨੂੰ ਮਿਲਿਆ ਜਿਸ ਤੋਂ ਸਾਫ ਜਾਹਿਰ ਹੋ ਰਿਹਾ ਸੀ ਕਿ ਮਨਮੋਹਨ ਸਿੰਘ ਰਾਜੂ ਇਲਾਕੇ ਦੇ ਲੋਕਾਂ ਦੇ ਕਿੰਨੇ ਹਮਰਮਨਪਿਆਰੇ ਹਨ।

Related Articles

Leave a Reply

Your email address will not be published. Required fields are marked *

Back to top button