Uncategorized

ਭਾਜਪਾ ਆਗੂਆਂ ਦੀ ਗ੍ਰਿਫਤਾਰੀ ਸਰਕਾਰ ਦੀ ਬੁਖਲਾਹਟ ਦਾ ਸਬੂਤ : ਹਰਦੀਪ ਗਿੱਲ

ਮੁੱਖ ਮੰਤਰੀ ਪੰਜਾਬ ਦਾ ਪੁਤਲਾ ਸਾੜਿਆ

ਜੰਡਿਆਲਾ ਗੁਰੂ, 22 ਅਗਸਤ (ਕੰਵਲਜੀਤ ਸਿੰਘ ਲਾਡੀ) : ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਪੰਜਾਬ ਸਰਕਾਰ ਖਿਲਾਫ ਅਰਥੀ ਫੂਕ ਮੁਜਾਹਰਿਆਂ ਦੀ ਲੜੀ ਤਹਿਤ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਵਿਖੇ ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਦਿਹਾਤੀ ਪ੍ਰਧਾਨ ਅਤੇ ਹਲਕਾ ਜੰਡਿਆਲਾ ਗੁਰੂ ਦੇ ਇੰਚਾਰਜ ਹਰਦੀਪ ਸਿੰਘ ਗਿੱਲ ਦੀ ਅਗਵਾਈ ਵਿੱਚ ਪਿੰਡ ਮੇਹਰਬਾਨਪੁਰਾ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਪੁਤਲਾ ਸਾੜਿਆ ਗਿਆ। ਇਸ ਮੌਕੇ ‘ਤੇ ਬੋਲਦਿਆਂ ਹਰਦੀਪ ਗਿੱਲ ਤੇ ਬੁਲਾਰਿਆਂ ਨੇ ਕਿਹਾ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਭਾਜਪਾ ਦੀ ਵੱਧ ਰਹੀ ਲੋਕਪ੍ਰਿਯਤਾ ਤੋਂ ਬੁਖਲਾ ਗਈ ਹੈ। ਭਾਜਪਾ ਦੇ ਆਗੂਆਂ ਤੇ ਵਰਕਰਾਂ ਨੂੰ ਨਜਾਇਜ਼ ਹਿਰਾਸਤ ਵਿੱਚ ਰੱਖਣਾ ਅਤੇ ਪੰਜਾਬ ਪੁਲਿਸ ਰਾਹੀਂ ਲੋਕ ਭਲਾਈ ਸਕੀਮਾਂ ਦੇ ਕੈਂਪ ਬੰਦ ਕਰਵਾਉਣਾ ਪੰਜਾਬ ਸਰਕਾਰ ਦੀ ਬੁਖਲਾਹਟ ਦੀ ਨਿਸ਼ਾਨੀ ਹੈ। ਇਹ ਲੋਕਤੰਤਰ ‘ਤੇ ਸਿੱਧਾ ਹਮਲਾ ਹੈ। ਉਹਨਾਂ ਆਖਿਆ ਕਿ ਸਰਕਾਰ ਨੇ ਸਾਫ਼ ਕਰ ਦਿੱਤਾ ਹੈ ਕਿ ਇਸਦਾ ਆਮ ਆਦਮੀ ਦੀ ਭਲਾਈ ਨਾਲ ਕੋਈ ਲੈਣਾ–ਦੇਣਾ ਨਹੀਂ। ਭਾਜਪਾ ਤਾਂ ਸਿਰਫ਼ ਇਹ ਯਕੀਨੀ ਬਣਾ ਰਹੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਜਨ-ਕਲਿਆਣੀ ਯੋਜਨਾਵਾਂ ਦਾ ਲਾਭ ਹਰ ਗਰੀਬ, ਬੇਰੋਜ਼ਗਾਰ, ਕਿਸਾਨ, ਦਲਿਤ, ਮਹਿਲਾ ਅਤੇ ਨੌਜਵਾਨ ਤੱਕ ਸੀ.ਐਸ.ਸੀ. ਰਾਹੀਂ ਪਹੁੰਚੇ।

ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ ਭਾਜਪਾ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਹਰਦੀਪ ਸਿੰਘ ਗਿੱਲ, ਗੁਪਤੇਸ਼ਵਰ ਬਾਵਾ, ਮਨਜੀਤ ਸਿੰਘ ਸੰਧੂ, ਕੇਵਲ ਸਿੰਘ, ਨਰਿੰਦਰ ਸਿੰਘ, ਜਗਰੂਪ ਸਿੰਘ, ਸਰਬਜੀਤ ਸਿੰਘ ਤੇ ਹੋਰ।

ਇਸ ਲੋਕ ਭਲਾਈ ਕੰਮ ‘ਚ ਕੁਝ ਵੀ ਗਲਤ ਜਾਂ ਗੈਰ ਕਾਨੂੰਨੀ ਨਹੀਂ। ਅਸਲ ਵਿੱਚ, ਇਹ ਕਦਮ ਆਪ ਸਰਕਾਰ ਦੀ ਬੇਬਸੀ ਅਤੇ ਲੋਕਤੰਤਰ ਵਿਰੋਧੀ ਸੋਚ ਨੂੰ ਬੇਨਕਾਬ ਕਰਦਾ ਹੈ। ਹਰਦੀਪ ਗਿੱਲ ਨੇ ਕਿਹਾ ਕਿ ਭਾਜਪਾ ਦੇ ਵਰਕਰ ਕਿਸੇ ਧੱਕੇ ਅੱਗੇ ਨਹੀਂ ਝੁਕਣਗੇ ਅਤੇ ਗਰੀਬ ਵਰਗ ਦੀ ਬੇਹਤਰੀ ਲਈ ਹਰ ਸੰਭਵ ਉਪਰਾਲੇ ਕਰਨਗੇ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਵੀ ਸਾੜਿਆ ਗਿਆ ਤੇ ਨਾਅਰੇਬਾਜ਼ੀ ਕੀਤੀ ਗਈ। 

ਇਸ ਮੌਕੇ ਗੁਪਤੇਸ਼ਵਰ ਬਾਵਾ ਸੀਨੀਅਰ ਆਗੂ, ਮਨਜੀਤ ਸਿੰਘ ਸੰਧੂ, ਕੇਵਲ ਸਿੰਘ, ਨਰਿੰਦਰ ਸਿੰਘ ਮੁੱਛਲ, ਸਾਰੇ ਮੰਡਲ ਪ੍ਰਧਾਨ, ਬਿਕਰਮਜੀਤ ਸਿੰਘ ਫੌਜੀ, ਜਗਰੂਪ ਸਿੰਘ ਵਡਾਲੀ, ਲਾਡੀ ਨੰਬਰਦਾਰ ਰਾਜਵੀਰ ਸਿੰਘ ਮਹਿਤਾ , ਹਰਜੋਤ ਸਿੰਘ, ਸਤਬੀਰ ਸਿੰਘ ਫੌਜੀ, ਜੈਮਲ ਸਿੰਘ ਨੰਗਲ ਗੁਰੂ, ਗੁਰਪ੍ਰੀਤ ਸਿੰਘ ਜਾਣੀਆਂ, ਭੁਪਿੰਦਰ ਸਿੰਘ ਭਿੰਦਾ, ਸੁਖਵਿੰਦਰ ਸਿੰਘ ਰੂਬੀ, ਸੁਖਵਿੰਦਰ ਸਿੰਘ, ਸਰਬਜੀਤ ਸਿੰਘ ਵਡਾਲੀ, ਸਾਹਿਬ ਸਿੰਘ ਮੱਖਣਵਿੰਡੀ, ਬਲਕਾਰ ਸਿੰਘ ਬੱਬੂ, ਭਗਵੰਤ ਸਿੰਘ ਹੀਰਾ, ਬਲਜਿੰਦਰ ਸਿੰਘ ਰਸੂਲਪੁਰ, ਬਲਜਿੰਦਰ ਸਿੰਘ ਭੰਗਵਾਂ, ਰਣਧੀਰ ਸਿੰਘ ਬਾਲੀਆ, ਗੁਰਮੇਲ ਸਿੰਘ ਬੇਰੀਆਣਾ, ਬਲਜਿੰਦਰ ਅਮਰਕੋਟ, ਪੁਸ਼ਪਰਾਜ ਖਲਹਿਰਾ, ਸਰਬਜੀਤ ਸਿੰਘ ਖਾਨਕੋਟ, ਪ੍ਰਕਾਸ਼ ਸਿੰਘ, ਹਰਜੀਤ ਸਿੰਘ ਤਾਰਾਗੜ, ਬਲਦੇਵ ਸਿੰਘ,ਇੰਦਰ ਸਿੰਘ ਫੌਜੀ, ਬਹਾਦਰ ਵਡਾਲਾ, ਬਿੱਟੂ ਮਿਹਰਬਾਨਪੁਰਾ ਤੋਂ ਇਲਾਵਾ ਹੋਰ ਵੀ ਭਾਜਪਾ ਵਰਕਰ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button