ताज़ा खबरपंजाब

ਭਗਵਾਨ ਵਾਲਮੀਕਿ ਸੰਘਰਸ਼ ਸੈਨਾ ਵੱਲੋ ਪਿੰਡ ਤਲਵੰਡੀ ਪ੍ਰਧਾਨ ਕੀਤਾ ਨਿਯੁਕਤ

ਅੰਮ੍ਰਿਤਸਰ/ਜੰਡਿਆਲਾ ਗੁਰੂ, 02 ਜਨਵਰੀ (ਕੰਵਲਜੀਤ ਸਿੰਘ) : ਅੱਜ ਭਗਵਾਨ ਵਾਲਮੀਕਿ ਸੰਘਰਸ਼ ਸੈਨਾ ਮਾਝਾ ਜੌਨ ਦੇ ਚੇਅਰਮੈਨ ਸ.ਅਨੋਖ ਸਿੰਘ ਜਬੋਵਾਲ ਦੀ ਰਹਿਨੁਮਾਈ ਚ ਨੈਸ਼ਨਲ ਚੇਅਰਮੈਨ ਦਿਲਬਾਗ ਸਿੰਘ ਜੰਡਿਆਲਾ ਵੱਲੋ ਸਾਥੀਆਂ ਸਮੇਤ ਪਿੰਡ ਤਲਵੰਡੀ ਵਿਚ ਕੁਲਵਿੰਦਰ ਸਿੰਘ ਨੂੰ ਭਗਵਾਨ ਵਾਲਮੀਕਿ ਸੰਘਰਸ਼ ਸੈਨਾ ਦਾ ਪ੍ਰਧਾਨ ਅਤੇ ਬੂਟਾ ਸਿੰਘ ਨੂੰ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ । ਇਸ ਮੌਕੇ ਪ੍ਰਧਾਨ ਕੁਲਵਿੰਦਰ ਸਿੰਘ ਤਲਵੰਡੀ ਨੇ ਕਿਹਾ ਕਿ ਜੋ ਮੈਨੂੰ ਸੇਵਾ ਲਾਈ ਗਈ ਹੈ ,ਉਹਨਾਂ ਨੂੰ ਮੈ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਬਾਵਾਂਗਾ ।

ਇਸ ਮੌਕੇ ਰਾਸਟਰੀ ਚੇਅਰਮੈਨ ਦਿਲਬਰ ਸਿੰਘ ਅਤੇ ਅਨੋਖ ਸਿੰਘ ਜੱਬੋਵਾਲ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਸਾਨੂੰ ਸਾਰਿਆਂ ਨੂੰ ਰਲ ਮਿਲਕੇ ਰਹਿਣਾ ਚਾਹੀਦਾ ਹੈ ਅਤੇ ਏਕਤਾ ਨੂੰ ਹਮੇਸ਼ਾਂ ਬਰਕਰਾਰ ਰੱਖਣਾ ਚਾਹੀਦਾ ਹੈ । ਉਨ੍ਹਾਂ ਕਿਹਾ ਸਾਨੂੰ ਭਗਵਾਨ ਵਾਲਮੀਕਿ ਜੀ ਦੱਸੇ ਹੋਏ ਮਾਰਗ ਤੇ ਚਲਣਾ ਚਾਹੀਦਾ ਹੈ । ਇਸ ਮੌਕੇ ਪੰਜਾਬ ਪ੍ਰਧਾਨ ਲੱਕੀ, ਵਾਈਸ ਪ੍ਰਧਾਨ ਅਮਰਜੀਤ ਸਿੰਘ ਗਿੱਲ,ਚੇਅਰਮੈਨ ਪੰਜਾਬ ਰਿੰਕੂ ਗਿੱਲ,ਸਹਿਰੀ ਪ੍ਰਧਾਨ ਮੋਨੂੰ ਮੱਟੂ,ਸੈਕਟਰੀ ਪੰਜਾਬ ਸੁਖਦੇਵ ਸਿੰਘ,ਸੈਕਟਰੀ ਸਿੰਘ ਗਿੱਲ, ਸੁਖਾ ਸਿੰਘ,ਹਰਜਿੰਦਰ ਸਿੰਘ,ਸੰਤੋਖ ਸਿੰਘ ਸਾਹਪੁਰ,ਕੇਵਲ ਸਿੰਘ,ਹਰਮਪ੍ਰੀਤ ਸਿੰਘ,ਦੇਸਰਾਜ ਮਾਲੋਵਾਲ ,ਜਰਮਨਜੀਤ ਆਦਿ ਹਾਜਰ ਸਨ ।

Related Articles

Leave a Reply

Your email address will not be published. Required fields are marked *

Back to top button