
ਜੰਡਿਆਲਾ ਗੁਰੂ (ਕੰਵਲਜੀਤ ਸਿੰਘ ਲਾਡੀ) : ਜੰਡਿਆਲਾ ਗੁਰੂ ਵਿੱਚ ਬੀਤੀ ਰਾਤ ਵੈਰੋਵਾਲ ਰੋਡ ਦੇ ਉੱਪਰ ਤਕਰੀਬਨ 9.30 ਤੇ ਮੋਟਰਸਾਈਕਲ ਵਾਲੀ ਰੇੜੀ ਅਤੇ ਕਾਰ ਦੀ ਹੋਈ ਭਿਆਨਕ ਟੱਕਰ ਜਿਸ ਦੇ ਵਿੱਚ ਸਾਹਿਬ ਸਿੰਘ ਨਾਂ ਦੇ ਵਿਅਕਤੀ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਕਿ ਕਾਰ ਚਾਲਕ ਮੌਕੇ ਤੋਂ ਕਾਰ ਛੱਡਕੇ ਫਰਾਰ ਹੋ ਗਏ ਸਨ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਡੈਡ ਬਾਡੀ ਨੂੰ ਕਬਜ਼ੇ ਵਿੱਚ ਲੈ ਕੇ ਅੰਮ੍ਰਿਤਸਰ ਸਿਵਿਲ ਹਸਪਤਾਲ ਵਿੱਚ ਡੈਡ ਹਾਊਸ ਭੇਜਿਆ ਗਿਆ
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਿਹਚਾਣ ਸਾਹਿਬ ਸਿੰਘ ਵਜੋਂ ਹੋਈ ਹੈ ਜੋ ਕਿ ਪਿੰਡੋ ਜਾਨਵਰਾਂ ਦਾ ਚਾਰਾ ਲੈਕੇ ਜੰਡਿਆਲੇ ਵੱਲ ਨੂੰ ਆ ਰਿਹਾ ਸੀ ਕਿ ਪਿੱਛੋਂ ਆ ਰਹੀ ਕਾਰ ਨੇ ਟੱਕਰ ਮਾਰ ਦਿੱਤੀ ਜਿਸ ਵਿੱਚ ਸਾਹਿਬ ਸਿੰਘ ਦੀ ਹੌਸਪੀਟਲ ਜਾਂਦੇ ਸਮੇਂ ਮੌਤ ਹੋ ਗਈ ਮ੍ਰਿਤਕ ਸਾਹਿਬ ਸਿੰਘ ਦੇ ਪਰਿਵਾਰ ਵਿੱਚ ਚਾਰ ਛੋਟੇ ਬੱਚੇ ਦੋ ਲੜਕੀਆਂ ਤੇ ਦੋ ਲੜਕੇ ਤੇ ਇਕ ਪਤਨੀ ਹਨ ਜੰਡਿਆਲਾ ਪੁਲਿਸ ਵੱਲੋਂ ਮੌਕੇ ਤੇ ਪਹੁੰਚਕੇ ਕਾਰ ਨੂੰ ਆਪਣੇ ਕਬਜ਼ੇ ਵਿੱਚ ਲੈਕੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ।