
ਜੰਡਿਆਲਾ ਗੁਰੂ, 18 ਅਪ੍ਰੈਲ (ਕੰਵਲਜੀਤ ਸਿੰਘ ਲਾਡੀ) : ਜੰਡਿਆਲਾ ਹਲਕਾ ਬੀਜੇਪੀ ਦੇ ਟਿਕਟ ਦੀ ਦਾਵੇਦਾਰੀ ਰੱਖਣ ਵਾਲੇ ਜਸਮਿਤਰ ਸਿੰਘ ਅੱਜ ਪਹੁੰਚੇ ਬੀਜੇਪੀ ਆਗੂ ਬਲਵਿੰਦਰ ਸਿੰਘ ਦੇ ਘਰ ਓਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਜਿਸ ਤਰਾ ਅੱਜ ਸਾ ਬਲਵਿੰਦਰ ਸਿੰਘ ਗਿੱਲ ਦੇ ਘਰ ਵੜ ਕੇ ਅਣਪਛਾਤੇ ਵਿਅਕਤੀ ਵਲੋਂ ਓਨਾ ਉਪਰ ਜਾਨ ਲੇਵਾ ਹਮਲਾ ਕੀਤਾ ਗਿਆ ਹੈ ਇਸ ਤਰਾ ਲਗਦਾ ਹੈ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਡਾਵਾ ਡੋਲ ਹੋ ਗਈ ਹੈ ਅੱਜ ਕੋਈ ਵੀ ਇਨਸਾਨ ਆਪਣੇ ਘਰ ਵਿੱਚ ਸੁਰੱਖਿਅਤ ਨਹੀਂ ਹੈ ਅੱਜ ਪੰਜਾਬ ਦੇ ਹਲਾਤ ਬਹੁਤ ਡਰਾਵਣੇ ਬਣੇ ਹੋਏ ਹਨ। ਪੰਜਾਬ ਦੇ ਅੰਦਰ ਜਿੰਨੀਆਂ ਵੀ ਵਾਰਦਾਤਾਂ ਹੋ ਰਹੀਆਂ ਨੇ ਉਹਨਾਂ ਦੇ ਜਿੰਮੇਵਾਰ ਪੰਜਾਬ ਸਰਕਾਰ ਹੈ।
ਬੀਜੇਪੀ ਆਗੂ ਬਲਵਿੰਦਰ ਸਿੰਘ ਐਸੀ ਜਰਨਲ ਸਕੱਤਰ ਪੰਜਾਬ ਉਨ੍ਹਾਂ ਦੇ ਘਰ ਵੜ ਕੇ ਇਕ ਅਣਪਛਾਤੀ ਵਿਅਕਤੀ ਵੱਲੋਂ ਗੋਲੀ ਮਾਰੀ ਜਾਣਾ ਇਕ ਮੰਦਭਾਗੀ ਘਟਨਾ ਹੈ ਜੋਂ ਪੰਜਾਬ ਸਰਕਾਰ ਦੀ ਨਾਕਾਮੀ ਨੂੰ ਸਾਬਿਤ ਕਰਦੀ ਹੈ ਬੀਜੇਪੀ ਸਿਨੀਅਰ ਆਗੂ ਜਸਮਿਤਰ ਸਿੰਘ ਤੇ ਉਨ੍ਹਾਂ ਦੇ ਨਾਲ ਹੋਰ ਸਾਥੀ ਉਸ ਦੇ ਘਰ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ। ਜਸਮਿਤਰ ਸਿੰਘ ਬੀ ਜੇ ਪੀ ਆਗੂ ਤੇ ੳਸ ਹੋ ਸਾਥੀ ਸੋਨੂੰ ਚੌਹਾਨ ਸ਼ਗਨ ਅਰਸ਼ ਢਿਲੋਂ ਨਾਲ ਸਨ।