ताज़ा खबरपंजाब

ਬਿਜਲੀ ਮੁਲਾਜਮਾਂ ਦੀਆਂ ਮੰਗਾਂ ਲਾਗੂ ਨਾਂ ਕੀਤੀਆਂ ਤਾਂ ਪੰਜਾਬ ਕੇਸਰੀ ਝੰਡਾ ਜਥੇਬੰਦੀ ਸੰਘਰਸ਼ ਲਈ ਮਜਬੂਰ : ਬੱਲਪੁਰੀਆ

ਜੰਡਿਆਲਾ ਗੁਰੂ 29 ਅਗਸਤ (ਕੰਵਲਜੀਤ ਸਿੰਘ ਲਾਡੀ): ਬਿਜਲੀ ਮੁਲਾਜ਼ਮਾਂ ਦੀ ਸਿਰਮੌਰ ਜਥੇਬੰਦੀ ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਹੁਣ ਪਾਵਰਕਾਮ ਟਰਾਂਸਕੋ ਪੰਜਾਬ ਕੇਸਰੀ ਝੰਡਾ ਜਥੇਬੰਦੀ (ਚਾਹਲ) ਪੰਜਾਬ ਦੇ ਪ੍ਰਧਾਨ ਗੁਰਵੇਲ ਸਿੰਘ ਬਲਪੁਰੀਆਂ ਦੀ ਪ੍ਰਧਾਨਗੀ ਹੇਠ ਵਿਸੇਸ਼ ਮੀਟਿੰਗ ਗੁਰਦਾਸਹਾਲ ਅਮ੍ਰਿੰਤਸਰ ਵਿਖੇ ਹੋਈ । ਇਸ ਮੌਕੇ ਪੰਜਾਬ ਸਰਕਾਰ, ਪਾਵਰਕਾਮ ਟਰਾਂਸਕੋ ਦੀ ਮਨੈਜਮੈਂਟ ਨਾਲ 13/6/21,28/6/21 ਅਤੇ 23/8/2021 ਨੂੰ ਹੋਈਆਂ ਮੀਟਿੰਗਾਂ ‘ਚ ਮੰਨੀਆਂ ਮੁਲਾਜ਼ਮ ਦੀਆ ਮੰਗਾਂ ਤੇ ਅਹਿਮ ਵਿਚਾਰ ਵਟਾਂਦਰਾ ਕੀਤਾ ਗਿਆ।

ਇਸ ਮੌਕੇ ਫੈਡਰੇਸ਼ਨ ਅਗੂਆਂ ਪੰਜਾਬ ਸਰਕਾਰ ਅਤੇ ਪਾਵਰਕਾਮ ਟਰਾਂਸਕੋ ਦੀ ਮਨੈਜਮੈਂਟ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਬਿਜਲੀ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਤੁੰਰਤ ਲਾਗੂ ਨਾ ਕੀਤੀਆਂ ਤਾਂ ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਹੁਣ ਪਾਵਰਕਾਮ ਟਰਾਂਸਕੋ ਪੰਜਾਬ ਕੇਸਰੀ ਝੰਡਾ ਜਥੇਬੰਦੀ ਪੰਜਾਬ ਸੰਘਰਸ ਕਰਨ ਲਈ ਮਜਬੂਰ ਹੋਣਗੇ । ਇਸ ਮੀਟਿੰਗ ‘ਚ ਪੰਜਾਬ ਦੇ ਸੀਨੀਅਰ ਆਗੂ, ਜਰਨਲ ਸਕੱਤਰ ਸ੍ਰ ਮਨਜੀਤ ਸਿੰਘ ਚਾਹਲ, ਵਿੱਤ ਸਕੱਤਰ ਗੁਰਦੀਪ ਪਟਿਆਲਾ,ਪੂਰਨ ਸਿੰਘ ਖਾਈ, ਹਰਿੰਦਰ ਸਿੰਘ ਚੱਠਾ, ਸ੍ਰੀ ਰਿਸੋ ਅਰੋੜਾ,ਸੀਨੀਅਰ ਮੀਤ ਪ੍ਰਧਾਨ ਮੰਗਲ ਸਿੰਘ ਠਰੂ, ਬਲਵਿੰਦਰ ਸਿੰਘ ਭਠੇਭੈਣੀ, ਕੁਲਵੰਤ ਸਿੰਘ ਮਲੀਆ, ਗੁਰਨਾਮ ਸਿੰਘ ਚਾਹਲ, ਸੀਨੀਅਰ ਮੀਤ ਪ੍ਰਧਾਨ ਪੰਜਾਬ ਸਵਰਣ ਸਿੰਘ ਡੱਲਾ, ਸ੍ਰੀ ਪਵਨ ਕੁਮਾਰ ਪ੍ਰਧਾਨ ਪੀਂ ਐਂਡ ਐਂਮ ਸਰਕਲ ਅੰਮ੍ਰਿਤਸਰ ,ਸਰਕਲ ਗੁਰਦਾਸਪੁਰ ਜਨਰਲ ਸਕੱਤਰ, ਸ੍ਰੀ ਸਲਵਿਦੰਰ ਕੁਮਾਰ, ਸਰਕਲ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਅਤੇ ਬਾਰਡਰ ਜੋਨ ਅੰਮ੍ਰਿਤਸਰ ਦੇ ਪ੍ਰਧਾਨ ਪਰਤਾਪ ਸਿੰਘ ਸੁਖੇਵਾਲ, ਬਾਰਡਰ ਜੋਨ ਅੰਮ੍ਰਿਤਸਰ ਸੀਨੀਅਰ ,ਕੁਲਦੀਪ ਕਾਹਨੂੰਵਾਨ, ਸਤਵਿੰਦਰ ਸਿੰਘ, ਸ੍ਰੀ ਧਨੀ ਰਾਮ, ਜਸਪਾਲ ਸਿੰਘ ਭਟੀ,ਫੈਡਰੇਸ਼ਨ ਦੇ ਸੀਨੀਅਰ ਆਗੂ ਸਾਮਿਲ ਸਨ । ਪੈਸ੍ਰ ਬਿਆਨ ਰਾਹੀਂ ਜਨਰਲ ਸਕੱਤਰ ਮਨਜੀਤ ਸਿੰਘ ਚਾਹਲ ,ਪੰਜਾਬ ਪ੍ਰਧਾਨ ਗੁਰਵੇਲ ਸਿੰਘ ਨੇ ਦਸਿਆ ਕਿ ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਹੁਣ ਪਾਵਰਕਾਮ ਟਰਾਂਸਕੋ ਪੰਜਾਬ ਕੇਸਰੀ ਝੰਡਾ ਜਥੇਬੰਦੀ (ਚਾਹਲ) ਪੰਜਾਬ ਦੀ ਇਕ ਵਿਸਾਲ ਕਾਂਨਫਰਸ ,ਡੈਲੀਗੇਟ ਇਜਲਾਸ ਸਰਕਲ ਤਰਨ ਤਾਰਨ ਵਿਖੇ 8/10/21 ਨੂੰ ਕੀਤਾ ਜਾਵੇਗਾ ।

Related Articles

Leave a Reply

Your email address will not be published. Required fields are marked *

Back to top button