ताज़ा खबरपंजाब

ਬਿਜਲੀ ਕਰਮਚਾਰੀਆਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦਾ ਫੂਕਿਆ ਪੁਤਲਾ, ਬਿਜਲੀ ਸੋਧ ਬਿਲ ਦੀਆਂ ਕਾਪੀਆਂ ਸਾੜ ਕੇ ਜਤਾਇਆ ਵਿਰੋਧ

ਕਿਸਾਨ ਯੂਨੀਅਨਾਂ ਦੇ ਸੱਦੇ ਤੇ ਟੀਐਸਯੂ, ਇੰਪਲਾਈਜ ਫੈਡਰੇਸ਼ਨ, ਪੈਨਸ਼ਨਰ ਐਸੋਸੀਏਸ਼ਨ ਨੇ ਕੀਤਾ ਰੋਸ਼ ਪ੍ਰਦਰਸ਼ਨ

ਬਿਆਸ, 08 ਦਸੰਬਰ (ਸੁਖਵਿੰਦਰ ਬਾਵਾ) : ਬਿਜਲੀ ਸੋਧ ਬਿੱਲ 2025 ਤਹਿਤ ਬਿਜਲੀ ਬੋਰਡ ਵਿਭਾਗ ਦੇ ਨਿੱਜੀਕਰਨ ਅਤੇ ਸਮਾਰਟ ਮੀਟਰਾਂ ਨੂੰ ਲੈ ਕੇ ਲਗਾਤਾਰ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦੇ ਵਿੱਚ ਬੀਤੇ ਦਿਨਾਂ ਤੋਂ ਕਿਸਾਨਾਂ ਵੱਲੋਂ ਸੰਘਰਸ਼ ਕਰਦੇ ਹੋਏ ਵਿਰੋਧ ਪ੍ਰਦਰਸ਼ਨ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਸਨ। 

ਜਿਸ ਤੋਂ ਬਾਅਦ ਅੱਜ ਸਬ ਡਵੀਜ਼ਨ ਬਿਆਸ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਉੱਤੇ ਟੈਕਨੀਕਲ ਸਰਵਿਸ ਯੂਨੀਅਨ ਵਲੋਂ ਕੰਵਲਜੀਤ ਸਿੰਘ, ਇੰਪਲਾਈਜ ਫੈਡਰੇਸ਼ਨ ਯੂਨੀਅਨ ਵਲੋਂ ਬਾਰਡਰ ਜੋਨ ਸੀਨੀਅਰ ਮੀਤ ਪ੍ਰਧਾਨ ਭੁਪਿੰਦਰ ਸਿੰਘ ਪੱਡਾ ਅਤੇ ਪੈਨਸ਼ਨਰਜ ਐਸੋਸੀਏਸ਼ਨ ਵੱਲੋਂ ਸਤਨਾਮ ਸਿੰਘ ਦੀ ਅਗਵਾਈ ਹੇਠ ਸਾਂਝੇ ਤੌਰ ਉੱਤੇ ਉਪਮੰਡਲ ਦਫਤਰ ਬਿਆਸ ਦੇ ਮੂਹਰੇ ਰੋਸ ਪ੍ਰਦਰਸ਼ਨ ਦੇ ਤੌਰ ਉੱਤੇ ਧਰਨਾ ਲਗਾਇਆ ਗਿਆ।

 ਇਸ ਧਰਨੇ ਤੋਂ ਬਾਅਦ ਬਿਜਲੀ ਬੋਰਡ ਦੇ ਕਰਮਚਾਰੀਆਂ ਵੱਲੋਂ ਬਿਜਲੀ ਸੋਧ ਬਿੱਲ 2025 ਦੀਆਂ ਕਾਪੀਆਂ ਸਾੜ ਕੇ ਆਪਣਾ ਵਿਰੋਧ ਦਰਜ ਕਰਵਾਇਆ ਗਿਆ।

ਇਸ ਦੌਰਾਨ ਜਿਲਾ ਪ੍ਰਧਾਨ ਭੁਪਿੰਦਰ ਸਿੰਘ ਪੱਡਾ ਅਤੇ ਹੋਰਨਾਂ ਸਾਥੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਦੀ ਸ਼ੈਹ ਉੱਤੇ ਲੋਕਾਂ ਦੇ ਸਰਕਾਰੀ ਵਿਭਾਗ ਬਿਜਲੀ ਬੋਰਡ ਨੂੰ ਨਿੱਜੀਕਰਨ ਦੀ ਤਰਫ ਲਜਾਇਆ ਜਾ ਰਿਹਾ ਹੈ। 

ਉਹਨਾਂ ਕਿਹਾ ਕਿ ਸਰਕਾਰ ਵੱਲੋਂ ਲਿਆਂਦੇ ਗਏ ਕਾਨੂੰਨ ਦੇ ਅਨੁਸਾਰ ਆਉਣ ਵਾਲੇ ਸਮੇਂ ਦੇ ਵਿੱਚ ਮੋਬਾਇਲ ਫੋਨ ਦੇ ਰੀਚਾਰਜਾਂ ਦੀ ਤਰ੍ਹਾਂ ਬਿਜਲੀ ਮੀਟਰਾਂ ਨੂੰ ਵੀ ਰੀਚਾਰਜ ਕਰਨਾ ਪਿਆ ਕਰੇਗਾ ਅਤੇ ਅਜਿਹੇ ਦੇ ਵਿੱਚ ਗਰੀਬ ਵਰਗ ਸਮੇਤ ਪੰਜਾਬ ਦੇ ਲੋਕਾਂ ਅਤੇ ਬਿਜਲੀ ਬੋਰਡ ਦੇ ਕਰਮਚਾਰੀਆਂ ਨੂੰ ਵੀ ਇਸਦਾ ਭਾਰੀ ਨੁਕਸਾਨ ਪੁੱਜੇਗਾ।

ਉਹਨਾਂ ਕਿਹਾ ਕਿ ਜਦੋਂ ਤੱਕ ਸਰਕਾਰ ਬਿਜਲੀ ਸੋਧ ਬਿਲ ਨੂੰ ਰੱਦ ਨਹੀਂ ਕਰ ਦਿੰਦੀ ਉਦੋਂ ਤੱਕ ਸਮੂਹ ਬਿਜਲੀ ਕਰਮਚਾਰੀ ਇਸ ਕਾਨੂੰਨ ਦਾ ਵਿਰੋਧ ਕਰਦੇ ਰਹਿਣਗੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਤਿੱਖੇ ਸੰਘਰਸ਼ ਦੀਆਂ ਰੂਪ ਰੇਖਾਵਾਂ ਉਲੀਕੀਆਂ ਜਾਣਗੀਆਂ।।

ਇਸ ਮੌਕੇ ਯੋਧਬੀਰ ਸਿੰਘ ਸਿੱਧੂ ਲਾਈਨਮੈਨ, ਗੁਰਦੇਵ ਸਿੰਘ ਇੰਪਲਾਈਜ ਫੈਡਰੇਸ਼ਨ, ਹਰਭਜਨ ਸਿੰਘ ਜਮਹੂਰੀ ਕਿਸਾਨ ਸਭਾ, ਮੈਡਮ ਸੁਖਰਾਜ ਕੌਰ, ਮੈਡਮ ਨਵਜੀਤ ਕੌਰ, ਜੇ ਈ ਰਾਕੇਸ਼ ਕੁਮਾਰ, ਦਲਬੀਰ ਸਿੰਘ ਚੀਮਾ, ਰਣਜੀਤ ਸਿੰਘ ਬੱਲ, ਮਨਜੀਤ ਸਿੰਘ ਪੈਨਸ਼ਨ ਐਸੋਸੀਏਸ਼ਨ, ਹਰਭਜਨ ਸਿੰਘ ਬੁਟਾਰੀ, ਪ੍ਰਗਟ ਸਿੰਘ ਸਬ ਡਵੀਜ਼ਨ ਬਿਆਸ ਪ੍ਰਧਾਨ ਇੰਪਲਾਈਜ ਫੈਡਰੇਸ਼ਨ, ਅਜੈ ਸਿੰਘ ਬੁੱਢਾ ਥੇਹ, ਗੁਲਸ਼ਨ ਕੁਮਾਰ ਟੀ ਐਸ ਯੂ ਆਦਿ ਹਾਜਰ ਸਨ।

Show More

Related Articles

Leave a Reply

Your email address will not be published. Required fields are marked *

Back to top button