
ਬਾਬਾ ਬਕਾਲਾ ਸਾਹਿਬ 11 ਸਤੰਬਰ (ਸੁੱਖਵਿੰਦਰ ਬਾਵਾ) : ਸੰਤ ਬਾਬਾ ਪਾਲਾ ਸਿੰਘ ਗਊਆਂ ਵਾਲਿਆਂ ਦੀ ਸੱਤਵੀਂ ਬਰਸੀ ਦੇ ਸਬੰਧ ਵਿੱਚ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਜੀ 16ਵੇਂ ਮੁਖੀ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੀ ਅਗਵਾਈ ਹੇਠ ਹਰ ਸਾਲ ਵਾਂਗ ਐਤਕੀ ਵੀ ਬਾਬਾ ਪਾਲਾ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਸੱਤਵਾਂ ਗੋਲਡ ਕਬੱਡੀ ਕੱਪ ਗੁਰਦੁਆਰਾ ਛਾਉਣੀ ਸਾਹਿਬ ਨੇੜੇ ਦਸ਼ਮੇਸ਼ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ ਬਾਬਾ ਬਕਾਲਾ ਸਾਹਿਬ ਵਿੱਚ ਧੂਮ ਧਾਮ ਨਾਲ ਕਰਵਾਇਆ ਗਿਆ ਇਸ ਮੌਕੇ ਚਾਰ ਅੰਤਰਰਾਸ਼ਟਰੀ ਕਬੱਡੀ ਅਕੈਡਮੀਆਂ ਦੇ ਫਸਵੇਂ ਅਤੇ ਦਿਲਚਸਪ ਮੈਚ ਹੋਏ।
ਇਸ ਮੌਕੇ ਪਹਿਲਾ ਇਨਾਮ ਬਾਬਾ ਨਾਮਦੇਵ ਕਲੱਬ ਘੁਮਾਣ, ਦੂਜਾ ਇਨਾਮ ਰਮਦਾਸ ਕਲੱਬ ਸੱਜਣ ਪਹਿਲਵਾਨ , ਅਤੇ ਤੀਜਾ ਇਨਾਮ ਬਾਬਾ ਲਖਬੀਰ ਸਿੰਘ ਕਲੱਬ ਘਰਿਆਲਾ ਅਤੇ ਚੌਥੇ ਸਥਾਨ ਤੇ ਮਾਣਕ ਕਲੱਬ ਫਗਵਾੜਾ ਦੀ ਟੀਮ ਜੇਤੂ ਰਹੀ । ਪਹਿਲੇ ਸਥਾਨ ਤੇ ਜੇਤੂ ਰਹੀ ਟੀਮ ਨੂੰ ਗੁਰਿੰਦਰਜੀਤ ਸਿੰਘ ਯੂਐਸਏ ਭੁੱਲਰ ਪਰਿਵਾਰ ਵੱਲੋਂ 81000 ਦਾ ਇਨਾਮ ਦਿੱਤਾ ਗਿਆ।. ਇਸ ਦੇ ਨਾਲ ਹੀ ਦੂਜੇ ਸਥਾਨ ਤੇ ਰਹੀ ਜੇਤੂ ਟੀਮ ਨੂੰ ਗਗਨ ਆਸਟਰੇਲੀਆ ਵੱਲੋਂ 71 000 ਰੁਪਏ ਦਾ ਇਨਾਮ ਦਿੱਤਾ ਗਿਆ।. ਅਤੇ ਤੀਜਾ ਤੇ ਚੌਥਾ ਸਥਾਨ ਪ੍ਰਾਪਤ ਕਰਨ ਵਾਲੀ ਜੇਤੂ ਰਹੀ ਟੀਮ ਨੂੰ 50000-50000 ਦਾ ਇਨਾਮ ਦਸ਼ਮੇਸ਼ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ ਦੇ ਪ੍ਰਧਾਨ ਕੁਲਬੀਰ ਸਿੰਘ ਮਾਨ ਵੱਲੋਂ ਦਿੱਤਾ ਗਿਆ।ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ 16ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਅਤੇ ਸੰਤ ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ ਸ਼੍ਰੀ ਅਨੰਦਪੁਰ ਸਾਹਿਬ ਅਤੇ ਬਾਬਾ ਭਰਥ ਸਿੰਘ ਗਊਆਂ ਵਾਲਿਆਂ ਨੇ ਕੀਤੀ। ਇਸ ਦੌਰਾਨ ਹੀ 50 ਸਾਲਾਂ ਬਜ਼ੁਰਗਾਂ ਦੇ ਮੈਚ ,ਲੜਕੀਆਂ ਦਾ ਸ਼ੋਅ ਮੈਚ ਵੀ ਕਰਵਾਏ ਗਏ| ਇਹਨਾਂ ਵਿੱਚੋਂ ਜੇਤੂ ਆਈ ਟੀਮਾਂ ਨੂੰ ਇਨਾਮ ਦੀ ਵੰਡ ਪਵਿੱਤਰ ਰੰਧਾਵਾ ਯੂਕੇ ਵੱਲੋਂ ਕੀਤਾ ਗਿਆ | ਸੰਗਤਾਂ ਲਈ ਗੁਰਦੁਆਰਾ ਤੇਗ਼ ਬਹਾਦਰ ਸਾਹਿਬ ਜੀ ਦੇ ਜੋੜੇ ਘਰ ਦੀ ਅਗਵਾਈ ਹੇਠ ਵਿਸ਼ਾਲ ਗੁਰੂ ਕਾ ਲੰਗਰ ਵੀ ਲਗਾਇਆ ਗਿਆ। ਮੱਕੀ ਅਤੇ ਸਾਗ ਦੀ ਰੋਟੀ ਨੂੰ ਮੁੱਖ ਖਿੱਚ ਕੇਂਦਰ ਬਣਾਇਆ ਗਿਆ । ਸਕੂਲ ਦੇ ਸਟਾਫ ਅਤੇ ਬੱਚਿਆਂ ਨੇ ਵੀ ਸੇਵਾ ਵਿੱਚ ਵੱਧ ਚੜ ਕੇ ਹਿੱਸਾ ਲਿਆ ਇਸ ਮੌਕੇ ਸਪੋਰਟਸ ਕਲੱਬ ਵੱਲੋਂ ਮੋਹਨ ਭੁੱਲਰ ਪ੍ਰਧਾਨ, ਪਵਿੱਤਰ ਰੰਧਾਵਾ ਯੂਕੇ ,ਲਾਡੀ ਰਈਆ, ਹਰਜਿੰਦਰ ਕਕੂ ,ਬਾਬਾ ਦਇਆ ਸਿੰਘ ਜੀ ਆਦਿ ਨੇ ਟੂਰਨਾਮੈਂਟ ਨੂੰ ਕਾਮਯਾਬ ਕਰਨ ਲਈ ਸਰਗਰਮ ਭੂਮਿਕਾ ਨਿਭਾਈ. ਇਸ ਦੇ ਨਾਲ ਹੀ ਅਨਮੋਲ ਦਕੋਹਾ, ਸ਼ੇਰਾ ਪੁਰਤਗਾਲ,ਕਰਨ ਕਨੇਡਾ ਸਰਬਜੀਤ ਠੱਠੀਆਂ ਜਰਮਨਜੀਤ ਸਿੰਘ ਰਈਆ, ਰਮਨ ਰਈਆਵੱਲੋਂ ਲੰਗਰ ਵਿੱਚ ਖਾਸ ਭੂਮਿਕਾ ਨਿਭਾਈ ਗਈ| ਇਸ ਦੇ ਨਾਲ ਹੀ ਸੁਰਜੀਤ ਸਿੰਘ ਕੰਗ ਪ੍ਰਧਾਨ ਮਾਰਕੀਟ ਕਮੇਟੀ ਰਈਆ, ਬਲਜੀਤ ਮੈਂਬਰ ਸਾਬਕਾ ਕੁਲਵੰਤ ਰੰਧਾਵਾ, ਮਨਜਿੰਦਰ ਸਿੰਘ ਸੋਨੀ,ਜੈਮਲ ਭੁੱਲਰ,ਰਵੀ ਮੈਂਬਰ,ਬਲਸ਼ਰਨ ਸਿੰਘ,ਅਜੀਤ ਮੈਂਬਰ, ਸੁਖ ਅਸ਼ਟਾਮ ,ਹਰਜੀਤ ਸਿੰਘ ਸੂਬੇਦਾਰ, ਪੰਮਾ ਭੁੱਲਰ ,ਰੇਸ਼ਮ ਬਾਬਾ ਬਕਾਲਾ ,ਸੰਦੀਪ ਬੋਬੀ, ਸ਼ਬੀ ਮਾਨ , ਭੁਪਿੰਦਰ ਸਿੰਘ ਮਾਨ,ਰਵਿੰਦਰ ਮਾਨ, ਮਲਕੀਤ ਭੁੱਲਰ,ਸੇਰਾ ਰਈਆ, ਮਨੂੰ ਰਈਆ ਅਤੇ ਖਾਸ ਕਰਕੇ ਕਮੈਂਟਰ ਬਸੰਤ ਬਾਜਾਖਾਨਾ ਤੇ ਸ਼ਿਵ ਜੋਧੇ ਵਲੋਂ ਵੀ ਖਾਸ ਭੂਮਿਕਾ ਨਿਭਾਈ ਗਈ।