
ਬਾਬਾ ਬਕਾਲਾ ਸਾਹਿਬ 28 ਜਨਵਰੀ (ਸੁਖਵਿੰਦਰ ਬਾਵਾ) : ਹਲਕਾ ਬਾਬਾ ਬਕਾਲਾ ਦੇ ਅੰਦਰ ਆਉਂਦੇ ਪਿੰਡ ਧੂਲਕਾ ਵਿੱਖੇ ਬਾਬਾ ਈਸ਼ਰ ਦਾਸ ਜੀ ਦਾ ਸਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਅਤੇ ਧਾਰਮਿਕ ਸਮਾਗਮ ਕਰਵਾਏ ਜਾਣਗੇ।

ਇਸ ਮੌਕੇ ਸਮੂਹ ਸੰਗਤਾਂ ਵੱਲੋਂ ਗੁਰੂ ਦਾ ਅਤੁੱਟ ਲੰਗਰ ਵੀ ਵਰਤਾਇਆ ਜਾ ਰਿਹਾ ਹੈ ਇਸ ਮੇਲੇ ਵਿੱਚ ਇਲਾਕੇ ਅਤੇ ਨਾਲ ਲੱਗਦੇ ਪਿੰਡਾਂ ਵਿੱਚੋਂ ਸੰਗਤਾਂ ਹੁਮ ਹੁਮਾ ਕੇ ਪੁਹਚ ਰਹੀਆਂ ਹਨ।













