ताज़ा खबरपंजाब

ਮੈਨੂੰ ਅਤੇ ਮੇਰੇ ਪਰਿਵਾਰ ਨੂੰ ਝੂਠੇ ਕੇਸ ‘ਚ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ : ਪੀੜਤ ਲੜਕੀ

ਬੀਤੀ ਦਿਨ ਘਰੇਲੂ ਵਿਵਾਦ ਦੌਰਾਨ ਇੱਕ ਬਜੁਰਗ ਵਿਅਕਤੀ ਦੀ ਮੌਤ ਹੋਣ ਕਰਕੇ

ਜੰਡਿਆਲਾ ਗੁਰੂ, 03 ਜੂਨ (ਕੰਵਲਜੀਤ ਸਿੰਘ ਲਾਡੀ) : ਬੀਤੇ ਦਿਨੀਂ ਘਰੇਲੂ ਵਿਵਾਦ ਦੌਰਾਨ ਅਕਾਲ ਚਲਾਨਾ ਕਰ ਗਏ ਸ੍ਰ ਕੇਵਲ ਕ੍ਰਿਸ਼ਨ ਖੇਲਾ ਦੀ ਮੌਤ ਹੋਣ ਦਾ ਕਾਰਨ ਉਸਦੀ ਨੂੰਹ ਸਿਮਰਨਜੀਤ ਕੌਰ ਨੇ ਪ੍ਰੈਸ ਕਾਨਫਰੰਸ ਦੁਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਕੁਦਰਤੀ ਕਾਰਨਾਂ ਕਰਕੇ ਮੇਰੇ ਸਹੁਰੇ ਦੀ ਮੌਤ ਹੋ ਗਈ ਸੀ ਜਿਸਦਾ ਜਿੰਮੇਵਾਰ ਮੈਨੂੰ, ਮੇਰੇ ਇਕਲੌਤੇ ਭਰਾ ਅਤੇ ਚਾਚੇ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਲੜਕੀ ਸਿਮਰਨਜੀਤ ਕੌਰ ਨੇ ਦੱਸਿਆ ਕਿ ਮ੍ਰਿਤਕ ਕੇਵਲ ਕ੍ਰਿਸ਼ਨ ਸਿੰਘ ਦੇ ਬੇਟੇ ਦੀਪਕਪਾਲ ਸਿੰਘ ਨਾਲ ਮੇਰੇ ਵਿਆਹ ਨੂੰ ਕਰੀਬ 10 ਸਾਲ ਹੋ ਚੁੱਕੇ ਹਨ ਅਤੇ ਸਾਡੀ ਇਕ ਲੜਕੀ ਹੈ । ਲੜਕੀ ਪੈਦਾ ਹੋਣ ਤੋਂ ਬਾਅਦ ਅਕਸਰ ਮੇਰਾ ਪਤੀ ਮੇਰੇ ਨਾਲ ਝਗੜਾ ਕਰਦਾ ਰਹਿੰਦਾ ਸੀ ਅਤੇ ਮੈਨੂੰ ਮਾਰਦਾ ਕੁਟਦਾ ਸੀ ।

ਇਥੋਂ ਤਕ ਕਿ ਮੈਨੂੰ ਬਦਨਾਮ ਕਰਨ ਦੀ ਵੀ ਕੋਸ਼ਿਸ਼ ਕਰਦਾ ਸੀ ਅਤੇ ਮੈਨੂੰ ਕਹਿੰਦਾ ਸੀ ਕਿ ਤੂੰ ਆਪਨੇ ਪੇਕੇ ਘਰ ਵਾਪਿਸ ਚਲੀ ਜਾ । ਪੀੜਤ ਲੜਕੀ ਨੇ ਦੱਸਿਆ ਕਿ ਹੁਣ ਵੀ ਕਰੀਬ ਮਹੀਨਾ ਪਹਿਲਾਂ ਮੇਰੇ ਪਤੀ ਦੀਪਕਪਾਲ ਸਿੰਘ ਨੇ ਮੈਨੂੰ ਮਾਰਕੁਟਾਈ ਕਰਦੇ ਹੋਏ ਮੈਨੂੰ ਘਰੋ ਬਾਹਰ ਕੱਢ ਦਿੱਤਾ ਅਤੇ ਬੇਟੀ ਆਪਨੇ ਕੋਲ ਰੱਖ ਲਈ ।ਬੀਤੇ ਦਿਨੀਂ ਜਦ ਮੈ ਆਪਨੇ ਸਹੁਰੇ ਕੇਵਲ ਕ੍ਰਿਸ਼ਨ ਸਿੰਘ ਜੌ ਮੈਨੂੰ ਬਹੁਤ ਪਿਆਰ ਕਰਦੇ ਸਨ ਨੂੰ ਫੋਨ ਕਰਕੇ ਕਿਹਾ ਕਿ ਮੈ ਅਪਣੀ ਬੇਟੀ ਨੂੰ ਮਿਲਣਾ ਚਾਹੁੰਦੀ ਹਾਂ ਤਾਂ ਓਹਨਾਂ ਆਪ ਕਿਹਾ ਕਿ ਮੈ ਅਜੇ ਘਰ ਨਹੀਂ ਤੂੰ ਥੋੜੀ ਦੇਰ ਨੂੰ ਆਉਣਾ ਹੈ । ਫਿਰ ਦੁਬਾਰਾ ਮੇਰੇ ਸਹੁਰੇ ਨੇ ਆਪ ਫੋਨ ਕਰਕੇ ਕਿਹਾ ਕਿ ਪੁੱਤਰ ਤੂੰ ਘਰ ਆਜਾ ਅਤੇ ਆਪਣੀ ਬੇਟੀ ਨੂੰ ਮਿਲ ਲੈ । ਪੀੜਤ ਲੜਕੀ ਨੇ ਦੱਸਿਆ ਕਿ ਮੈ ਜਦ ਅਪਨੇ ਸਹੁਰੇ ਘਰ ਗਈ ਤਾਂ ਮੇਰੀ ਸੱਸ ਦਰਸ਼ਨ ਕੌਰ ਨੇ ਬੂਹਾ ਖੋਲਿਆ ਅਤੇ ਉੱਥੇ ਹੀ ਮੇਰੇ ਨਾਲ ਗਾਲੀ ਗਲੋਚ ਕਰਦੇ ਹੋਏ ਹੱਥੋਪਾਈ ਹੋਣ ਲੱਗ ਪਈ ।

ਇਸ ਦੌਰਾਨ ਮੇਰੇ ਦਿਓਰ ਵਿਸ਼ਾਲ ਅਤੇ ਮੇਰੀ ਦਰਾਣੀ ਨੇ ਵੀ ਮੇਰੇ ਦੁਮਾਲੇ ਨੂੰ ਹੱਥ ਪਾਉਂਦੇ ਹੋਏ ਮੇਰੇ ਵਾਲ ਖਿੱਚਦੇ ਮੈਨੂੰ ਤਿੰਨਾਂ ਨੇ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਮੈ ਆਪਨੇ ਭਰਾ ਨੂੰ ਫੋਨ ਕਰਕੇ ਮੈਨੂੰ ਬਚਾਉਣ ਲਈ ਕਿਹਾ । ਇਸ ਦੌਰਾਨ ਸਾਹਮਣੇ ਕੁਰਸੀ ਤੇ ਬੈਠੇ ਮੇਰੇ ਸਹੁਰੇ ਨੂੰ ਅਚਾਨਕ ਕੁੱਝ ਹੋ ਗਿਆ । ਥੋੜੀ ਹੀ ਦੇਰ ਨੂੰ ਮੇਰਾ ਭਰਾ ਪਰਮਦੀਪ ਸਿੰਘ ਉਰਫ ਹੈਰੀ ਅਤੇ ਚਾਚਾ ਸੋਹੰਗ ਸਿੰਘ ਆ ਗਏ । ਮੇਰਾ ਚਾਚਾ ਘਰ ਦੇ ਬਾਹਰ ਹੀ ਖੜਾ ਰਿਹਾ ਅਤੇ ਮੇਰਾ ਭਰਾ ਹੈਰੀ ਘਰ ਦੇ ਅੰਦਰ ਆਇਆ ਅਤੇ ਮੈਨੂੰ ਵਾਪਿਸ ਘਰ ਲੈ ਗਿਆ । ਅੱਖਾਂ ਦੇ ਅੱਥਰੂ ਪੂੰਝਦੀ ਹੋਈ ਪੀੜਤ ਲੜਕੀ ਨੇ ਦੱਸਿਆ ਕਿ ਕੁਝ ਦੇਰ ਬਾਅਦ ਸਾਨੂੰ ਪਤਾ ਲੱਗਾ ਕਿ ਮੇਰਾ ਸਹੁਰਾ ਹਸਪਤਾਲ ਵਿਚ ਅਕਾਲ ਚਲਾਨਾ ਕਰ ਗਿਆ ਹੈ ਅਤੇ ਮੇਰੇ ਸਹੁਰੇ ਪਰਿਵਾਰ ਵਲੋ ਇਸਦਾ ਜਿੰਮੇਵਾਰ ਮੈਨੂੰ , ਮੇਰੇ ਭਰਾ ਅਤੇ ਚਾਚੇ ਨੂੰ ਦਸਿਆ ਜਾ ਰਿਹਾ ਹੈ ਜੌ ਕਿ ਸਰਾਸਰ ਝੂਠ ਹੈ । ਪੀੜਤ ਲੜਕੀ ਸਿਮਰਨਜੀਤ ਕੌਰ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਕੋਲੋ ਮੰਗ ਕੀਤੀ ਕਿ ਕੇਸ ਦੀ ਪੂਰੀ ਤਰਾਂ ਜਾਂਚ ਪੜਤਾਲ ਕਰਕੇ ਹੀ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾਵੇ । ਇਸ ਸਬੰਧੀ ਡੀ ਐਸ ਪੀ ਜੰਡਿਆਲਾ ਸ੍ਰ ਰਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਕੇਵਲ ਸਿੰਘ ਦੇ ਪਰਿਵਾਰ ਦੇ ਬਿਆਨ ਲੇ ਲਏ ਹਨ ਅਤੇ ਹੁਣ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਜੌ ਵੀ ਹੋਇਆ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।

Related Articles

Leave a Reply

Your email address will not be published. Required fields are marked *

Back to top button