
ਕਪੂਰਥਲਾ 01ਦਸੰਬਰ (ਗੌਰਵ ਮੜੀਆ) : ਪੰਜਾਬ ਕ੍ਰਿਸਚਨ ਯੂਥ ਫੈਲੋਸ਼ਿਪ ਦੇ ਕੰਮਾਂ ਨੂੰ ਪੰਜਾਬ ਭਰ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਤੇ ਤੇ ਸਮੂਹ ਮਸੀਹੀ ਭਾਈਚਾਰੇ ਦੀ ਮਜ਼ਬੂਤੀ ਲਈ ਰਣਨੀਤੀ ਤਿਆਰ ਕਰਨ ਦੇ ਮਕਸਦ ਦੇ ਨਾਲ ਪੰਜਾਬ ਕ੍ਰਿਸਚਨ ਯੂਥ ਫੈਲੋਸ਼ਿਪ ਦੇ ਫਾਊਂਡਰ ਅਤੇ ਡਾਇਰੈਕਟਰ ਸਰਬਜੀਤ ਰਾਜ ਦੇ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਪੰਜਾਬ ਕ੍ਰਿਸਚਨ ਯੂਥ ਫੈਲੋਸ਼ਿਪ ਦੇ ਸੂਬੇ ਭਰ ਦੇ ਸਮੂਹ ਅਹੁਦੇਦਾਰਾਂ ਦੀ ਇਕ ਅਹਿਮ ਮੀਟਿੰਗ ਪੰਜਾਬ ਪ੍ਰਧਾਨ ਡਾਕਟਰ ਸੁਭਾਸ਼ ਥੋਬਾ ਦੀ ਪ੍ਰਧਾਨਗੀ ਹੇਠ ਹੋਈ।ਇਸ ਮੀਟਿੰਗ ਵਿੱਚ ਪੰਜਾਬ ਕ੍ਰਿਸਚਨ ਯੂਥ ਫੈਲੋਸ਼ਿਪ ਪੰਜਾਬ ਦੇ ਚੇਅਰਮੈਨ ਪੀਟਰ ਚੀਦਾ ਅਤੇ ਵੁਮੇਨ ਸੈੱਲ ਦੇ ਸੂਬਾ ਪ੍ਰਧਾਨ ਐਡਵਕੇਟ ਪ੍ਰਵੀਨ ਭੱਟੀ ਤੇ ਜਰਨਲ ਸਕੱਤਰ ਪੰਜਾਬ ਡੇਨੀਅਲ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ।ਇਸ ਮੋਕੇ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਪ੍ਰੋਫੈਸਰ ਇਮਾਨੁਏਲ ਨਾਹਰ ਨੇ ਮੁੱਖ ਮਹਿਮਾਨ ਵਜੋਂ ਆਪਣੀ ਹਾਜਰੀ ਭਰੀ ਤੇ ਵੱਧ ਤੋਂ ਵੱਧ ਬੱਚਿਆਂ ਨੂੰ ਪੜ੍ਹਾਈ ਕਰਵਾਉਣ ਲਈ ਉਤਸਾਹਿਤ ਕੀਤਾ।ਉਪਰੰਤ ਪਾਸਟਰ ਹਨੂਕ ਭੱਟੀ ਫਿਰੋਜ਼ਪੁਰ ਸਮੇਤ ਹੋਰ ਪਾਦਰੀ ਤੇ ਪਾਸਟਰ ਸਾਹਿਬਾਨ ਦੁਆਰਾ ਮੀਟਿੰਗ ਦਾ ਆਗਾਜ਼ ਕੀਤਾ ਗਿਆ।ਇਸ ਮੌਕੇ ਪੰਜਾਬ ਪ੍ਰਧਾਨ ਸੁਭਾਸ਼,ਪੰਜਾਬ ਚੇਅਰਮੇਨ ਪੀਟਰ ਚੀਦਾ ਆਦਿ ਹੋਰ ਅਹੁਦੇਦਾਰਾਂ ਨੇ ਕਿਹਾ ਕਿ ਜਲਦ ਹੀ ਪੰਜਾਬ ਕ੍ਰਿਸਚਨ ਯੂਥ ਵੈਲੋਸ਼ਿਪ ਫਾਊਂਡਰ ਡਾਇਰੈਕਟਰ ਐਨਆਰਆਈ ਸਰਬਜੀਰ ਰਾਜ ਦੇ ਉਪਰਾਲੇ ਅਤੇ ਪੰਜਾਬ ਦੀ ਫੈਲੋਸ਼ਿਪ ਟੀਮ ਦੇ ਸਾਂਝੇ ਸਹਿਯੋਗ ਨਾਲ 2026 ਵਿਚ ਬੱਚਿਆ ਨੂੰ ਪੜ੍ਹਾਈ ਕਰਵਾਉਣ ਲਈ ਉਨ੍ਹਾਂ ਦੀ ਮਦਦ ਕਰਨ ਦੇ ਨਾਲ-ਨਾਲ ਧੀਆ ਦੇ ਵਿਆਹ ਕੀਤੇ ਜਾਣਗੇ ਅਤੇ ਉਨ੍ਹਾਂ ਦਾ ਸਾਰਾ ਖਰਚਾ ਫੈਲੋਸ਼ਿਪ ਵਲੋਂ ਚੁੱਕਿਆ ਜਾਵੇਗਾ।

ਇਸ ਤੋਂ ਇਲਾਵਾ ਵੱਖ-ਵੱਖ ਪਿੰਡਾਂ ਵਿਚ ਮੁਫਤ ਮੈਡੀਕਲ ਕੈਂਪ ਅਤੇ ਖੂਨਦਾਨ ਕੈਂਪ ਲਗਾਏ ਜਾਣਗੇ।ਪੰਜਾਬ ਕ੍ਰਿਸਚਨ ਯੂਥ ਫੈਲੋਸ਼ਿਪ ਲੀਗਲ ਐਡਵਾਈਜ਼ਰ ਅਤੇ ਵੁਮੈਨ ਸੈੱਲ ਐਡਵੋਕੇਟ ਪ੍ਰਵੀਨ ਭੱਟੀ ਨੇ ਕਿਹਾ ਕਿ ਗਰੀਬ ਮਸੀਹੀ ਪਰਿਵਾਰਾਂ ਦੀ ਕਾਨੂੰਨੀ ਸਹਾਇਤਾ ਲਈ ਪਿੰਡਾਂ ਅਤੇ ਸ਼ਹਿਰਾਂ ਵਿਚ ਜਾਗਰੂਕ ਕੈਂਪ ਲਗਾਏ ਜਾਣਗੇ ਅਤੇ ਪੜ੍ਹਨ ਲਿਖਣ ਵਾਲੀਆਂ ਧੀਆਂ ਨੂੰ ਲਾਮਬੰਦ ਕੀਤਾ ਜਾਵੇਗਾ।ਇਸ ਮੌਕੇ ਮੀਡੀਆ ਇੰਚਾਰਜ ਪੰਜਾਬ ਜੇਮਸ ਨਾਹਰ,ਸੂਬਾ ਯੂਥ ਪ੍ਰਧਾਨ ਪਰਗਟ ਰਿਖੀਆ,ਕੋਆਰਡੀਨੇਟਰ ਪੰਜਾਬ ਸਤਨਾਮ ਉਮਰਪੁਰਾ,ਜੁਆਇੰਟ ਸਕੱਤਰ ਪੰਜਾਬ ਕਸ਼ਮੀਰ ਮਸੀਹ ਬਾਊ,ਯੂਥ ਪੰਜਾਬ ਜੁਆਇੰਟ ਅਜੈ ਚੀਦਾ,ਜ਼ਿਲ੍ਹਾ ਯੂਥ ਜਰਨਲ ਸਕੱਤਰ ਰੋਬਟ ਲਹੌਰੀਆ,ਬਲਾਕ ਪ੍ਰਧਾਨ ਧਾਲੀਵਾਲ ਮੋਨੂੰ ਚੀਦਾ, ਜ਼ਿਲ੍ਹਾ ਸਕੱਤਰ ਕੇਵਲ ਮੰਗਾਂ,ਵਿਕੀ ਫੋਜੀ,ਪਾਸਟਰ ਬਿਰਜੂ ਮੇਜਰ ਮਾਨੂ ਮਸੀਹ,ਸਾਲਵੇਸ਼ਨ ਆਰਮੀ, ਜਨਰਲ ਸਕੱਤਰ ਡੈਨੀਏਲ ਸਿੰਧੂ,ਉਪ ਪ੍ਰਧਾਨ ਪੰਜਾਬ ਈਸ਼ਾ ਦਾਸ ਟੋਨੀ,ਉਪ ਪ੍ਰਧਾਨ ਪੰਜਾਬ ਦਰਸ਼ਨ ਮਾਹਲ,ਪੰਜਾਬ ਉਪ ਪ੍ਰਧਾਨ ਇਲਿਆਸ ਸਿੱਧੂ,ਸੈਕਟਰੀ ਪੰਜਾਬ ਡਾਕਟਰ ਗ੍ਰੀਫਨ ਪ੍ਰਧਾਨ ਮਾਲਵਾ ਜੋਨ ਸੇਵਕ ਸਿੱਧੂ ਪ੍ਰਧਾਨ ਅੰਮ੍ਰਿਤਸਰ, ਵਿਲੀਅਮ ਜੱਟਾਂ,ਜਿਲ੍ਹਾ ਪ੍ਰਧਾਨ ਤਰਨ ਤਾਰਨ ਜਸਵੀਰ ਸੰਧੂ,ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਵਾਰਸ ਮਸੀਹ,ਜਿਲ੍ਹਾ ਪ੍ਰਧਾਨ ਪਠਾਨਕੋਟ ਚਾਂਦ ਸਹੋਤਾ, ਜਿਲ੍ਹਾ ਪ੍ਰਧਾਨ ਲੁਧਿਆਣਾ ਰਾਹੁਲ ਮਸੀਹ,ਜਿਲ੍ਹਾ ਪ੍ਰਧਾਨ ਫਰੀਦਕੋਟ ਸੈਮੁਅਲ ਗਿੱਲ,ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ ਜਗਤਾਰ ਮਸੀਰ,ਜ਼ਿਲ੍ਹਾ ਪ੍ਰਧਾਨ ਮੋਹਾਲੀ ਸੋਨੂੰ ਜਟਵਾਲ,ਜਿਲ੍ਹਾ ਪ੍ਰਧਾਨ ਪਟਿਆਲਾ ਵਿਕਟਰ ਮਸੀਹ,ਅਰਨੋਲਡ ਖੋਖਰ,ਪੀਟਰ ਗਿੱਲ, ਸੰਨੀ ਮਸੀਹ,ਸੂਬਾ ਸਲਾਹਕਾਰ ਡਾਕਟਰ ਰਜਿੰਦਰ ਮੱਟੂ,ਜਿਲ੍ਹਾ ਸਕੱਤਰ ਰੁੱਖ ਤਲਵੰਡੀ ਝੁੰਗਲਾਜਿਲ੍ਹਾ ਕੋਆਰਡੀਨੇਟਰ ਮੋਨੂੰ ਸਹੋਤਾ,ਜਿਲ੍ਹਾ ਕੋਆਰਡੀਨੇਟਰ ਰਵਿੰਦਰ ਭੱਟੀ,ਪਾਸਟਰ ਹਨੋਕ ਭੱਟੀ ਆਦਿ ਹਾਜ਼ਰ ਸਨ।













