ताज़ा खबरपंजाबमनोरंजन

ਪੰਜਾਬੀ ਫਿਲਮ “ਅੰਨਦਾਤਾ” ਦਾ ਟੀਜ਼ਰ ਹੋਇਆ ਲੋਕ ਅਰਪਿਤ

ਜੰਡਿਆਲਾ ਗੁਰੂ, 14 ਮਈ (ਕੰਵਲਜੀਤ ਸਿੰਘ ਲਾਡੀ) : ਸਥਾਨਕ ਕਸਬੇ ਦੇ ਨੇੜਲੇ ਪਿੰਡ ਦੇ ਵਸਨੀਕ ਗਾਇਕ ਮਲਕੀਤ ਸਿੰਘ ਨਿਮਾਣਾ ਨੇ ਜੋਤੀਸਰ ਕੋਲੋਨੀ ਜੰਡਿਆਲਾ ਗੁਰੂ ਵਿਖੇ ਦੱਸਿਆ ਕਿ ਨਿਰਦੇਸ਼ਕ ਗੁਰਮੀਤ ਦੁੱਗਲ ਦੀ ਪੇਸ਼ਕਸ਼ ਪੰਜਾਬੀ ਟੈਲੀ ਫਿਲਮ “ਅੰਨਦਾਤਾ” ਦਾ ਟੀਜ਼ਰ ਲੋਕ ਅਰਪਿਤ ਕੀਤਾ ਗਿਆ ਹੈ। ਉਹਨਾਂ ਕਿਹਾ ਉਕਤ ਫਿਲਮ ਸੰਬੰਧੀ ਪੰਜਾਬੀ ਕਮੇਡੀ ਆਰਟਿਸਟ ਜੋਗਾ ਸ਼ਾਹਕੋਟ(ਤਾਈ ਜਗੀਰੋ) ਨੇ ਵੀ ਦੱਸਿਆ ਕਿ ਕਿਸਾਨਾਂ ਨੂੰ ਸਮਰਪਿਤ ਹੋਕੇ ਉਕਤ ਟੀਜ਼ਰ ਲੋਕ ਅਰਪਿਤ ਕੀਤਾ ਗਿਆ ਹੈ ਅਤੇ ਜਲਦੀ ਹੀ ਫਿਲਮ ਵੀ ਲੋਕ ਅਰਪਿਤ ਕੀਤੀ ਜਾਵੇਗੀ।

 

ਪੰਜਾਬੀ ਆਰਟਿਸਟ ਦਿਲਪ੍ਰੀਤ ਸਿੰਘ, ਡਿਪਟੀ ਰਾਜਾ,ਰਜੇਸ਼ ਨਾਗਰਾ, ਅਸ਼ੋਕ ਧੀਮਾਨ, ਮਨਜੀਤ ਕੋਰ, ਸ਼ਿਵਾਨਗੀ ਬਾਹਰਾ, ਸ਼ੰਨੀਆਕੀ,ਅਸ਼ੋਕ ਕੁਮਾਰ ਵਿੱਕੀ ਅਰੋੜਾ,ਰਜਿੰਦਰ ਸਿੰਘ ਬਿਲਗਾ ਨੇ ਇਸ ਫਿਲਮ ਵਿੱਚ ਨਜ਼ਰ ਕੰਮ ਆਉਣਗੇ। ਤਾਈ ਜਗੀਰੋ ਅਤੇ ਸ਼ੁਗਲੀ, ਜੁਗਲੀ ਜੀ ਵੱਲੋਂ ਵੀ ਸਾਰੀ ਹੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ ਗਈਆਂ।ਫਿਲਮ ਵਿਚਲਾ ਸੰਗੀਤ ਸੁਖਜਿੰਦਰ ਅਲਫਾਜ ਨੇ ਦਿੱਤਾ ਅਤੇ ਪਿੱਠ ਵਰਤੀ ਗਾਇਕ ਵਜੋਂ ਭੂਮਿਕਾ ਵੀ ਨਿਭਾਈ। ਪ੍ਰੋਡਕਸ਼ਨ ਦੀ ਜ਼ਿੰਮੇਵਾਰੀ ਤਰਲੋਚਨ ਸਿੰਘ ਬਿਲਗਾ ਨੇ ਨਿਭਾਈ।

Related Articles

Leave a Reply

Your email address will not be published. Required fields are marked *

Back to top button