
ਜੰਡਿਆਲਾ ਗੁਰੂ, 03 ਜੂਨ (ਕੰਵਲਜੀਤ ਸਿੰਘ ਲਾਡੀ) : ਜੰਡਿਆਲਾ ਗੁਰੂ ਦੀ ਪੁਲਿਸ ਇੱਕ ਗੁੱਪਤ ਸੂਚਨਾ ਦੇ ਅਧਾਰ ਤੇ ਕੋਈ ਗੱਡੀਆਂ ਖੋਹਣ ਵਾਲਾ ਗੈਂਗ ਜੋਂ ਜੀਟੀ ਰੋਡ ਤੇ ਐਕਟਿਵ ਹੈ ਹਾਈਵੇ ਹੈ ਤੇ ਉਹ ਕਿਸੇ ਹੋਟਲ ਦੇ ਵਿੱਚ ਠਹਿਰੇ ਹੋਏ ਹਨ ਤੇ ਪੁਲਿਸ ਵਲੋ ਰੂਟੀਨ ਦੇ ਵਿੱਚ ਚੈਕਿੰਗ ਕੀਤੀ ਤੇ ਇੱਕ ਦਾਣਾ ਪਾਣੀ ਹੋਟਲ ਦੇ ਨਾਕੇ ਦੌਰਾਨ ਤਿੰਨ ਵਿਅਕਤੀ ਜੋਂ ਜੰਡਿਆਲਾ ਗੁਰੂ ਤਰਫੋ ਆਉਂਦੇ ਦਿਖਾਈ ਦਿੱਤੇ ਜੋਂ ਕਿ ਇੱਕ ਬਿਨਾਂ ਨੰਬਰ ਪਲੇਟ ਕਾਲੇ ਰੰਗ ਦੇ ਸਿਪਲੰਡਰ ਮੋਟਰਸਾਈਕਲ ਤੇ ਸਵਾਰ ਸੀ ਓਹਨਾ ਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਪੁੱਛ ਗਿੱਛ ਕੀਤੀ ਗਈ ਤਾਂ ਤਲਾਸ਼ੀ ਦੁਰਾਨ ਉਹਨਾਂ ਵਿੱਚੋ ਇੱਕ ਵਿਅਕਤੀ ਕੋਲੋਂ 32 ਬੋਰ ਦਾ ਪਿਸਟਲ ਡਬ ਵਿੱਚ ਰੱਖਿਆ ਹੋਇਆ ਸੀ ਬਰਾਮਦ ਹੋਇਆ ਜਿਸਦਾ ਓਹਨਾ ਕੋਲ ਕੋਈ ਵੀ ਪੁਖ਼ਤਾ ਕਾਗਜ ਨਹੀਂ ਸਨ ਤੇ ਹੋਰ ਪੁੱਛਗਿਸ਼ ਕੀਤੀ ਗਈ
ਤਾਂ ਉਹਨਾਂ ਨੇ ਕੋਈ ਪਲੈਨ ਬਣਾਇਆ ਸੀ ਰਾਤ ਨੂੰ ਖਲਚਿਆ ਸਾਈਡ ਤੋਂ ਹਾਈਵੇ ਤੇ ਗੱਡੀ ਖੋਹਣ ਦਾ ਪਹਿਲਾਂ ਵੀ ਇਹਨਾਂ ਤੇ ਪਰਚੇ ਦਰਜ ਹਨ ਇਹ ਤਰਨ ਤਾਰਨ ਗੋਇੰਦਵਾਲ ਸਾਹਿਬ ਦੇ ਰਹਿਣ ਵਾਲੇ ਆ ਇੱਕ ਇਹਨਾਂ ਦੇ ਵਿੱਚ ਅਰਜਨ ਸਿੰਘ ਸੂਬਾ ਬੜੇਕ ਸਿੰਘ ਪਿੰਡ ਦਾ ਵਾ ਤੇ ਦੋ ਜਿਹੜੇ ਸਤਨਾਮ ਸਿੰਘ ਤੇ ਗੁਰਸੇਵਕ ਸਿੰਘ ਇਹ ਮੀਆਂ ਵਿੰਡ ਤਰਨ ਤਾਰਨ ਦੇ ਤੇ ਇਹਨਾਂ ਦੀ ਪੁੱਛ ਗਿੱਛ ਤੋ ਪਤਾ ਲੱਗਾ ਜਦੋਂ ਕਿਤੇ ਇਹਨਾਂ ਨੇ ਕੋਈ ਵਾਰਦਾਤ ਕਰਨੀ ਹੁੰਦੀ ਆ ਤੇ ਇੱਥੇ ਜੀਟੀ ਰੋਡ ਤੇ ਹੋਟਲਾਂ ਦੇ ਵਿੱਚ ਠਹਿਰਦੇ ਆ ਤੇ ਉਦੋਂ ਹੀ ਰੋਡ ਤੇ ਚੜਦੇ ਸਨ ਜਦੋਂ ਇਹਨਾਂ ਨੂੰ ਕੋਈ ਟਾਸਕ ਮਿਲ ਜਾਂਦਾ ਤੇ ਫਿਰ ਇਹ ਗੱਡੀ ਖੋਹ ਕੇ ਅੱਗੇ ਵੇਚ ਦਿੰਦੇ ਸੀ ਇਹ ਵੀ ਇਹਨਾਂ ਨੇ ਕਰੇਟਾ ਗੱਡੀ ਕਹਿੰਦੇ ਅਸੀਂ ਖੋਣੀ ਸੀ ਤੇ ਅੱਗੇ ਸਾਢੇ ਚਰ ਲੱਖ ਦੇ ਵਿੱਚ ਮਾਲਵੇ ਦੇ ਵਿੱਚ ਕਿਸੇ ਨੂੰ ਦੇਣੀ ਕੀਤੀ ਸੀ ਹੁਣ ਅਸੀਂ ਇਹਨਾਂ ਦੀ ਪੁਸ਼ਟੀ ਕਰਕੇ ਰਿਮਾਂਡ ਲੈ ਕੇ ਉਹ ਵੀ ਬੰਦੇ ਟਰੇਸ ਕਰਾਂਗੇ ਜਿਹਨੂੰ ਗੱਡੀ ਦੇਣੀ ਸੀ ਇਹ ਪੂਰਾ ਗੈਂਗ ਹੈ ਜਿਸਦਾ ਅਸੀਂ ਪਰਦਾਫਾਸ਼ ਕਰਾਂਗੇ ਇਹਨਾ ਤੇ ਮੁਕਦਮਾ ਦਰਜ ਕਰ ਲਿਆ ਗਿਆ ਹੈ ਬਾਕੀ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲੈ ਰਹੇ ਹਾਂ ਤਫਤੀਸ ਦੁਰਾਨ ਜੋਂ ਵੀ ਤੱਥ ਸਾਹਮਣੇ ਆਉਣਗੇ ਓਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।