
ਜੰਡਿਆਲਾ ਗੁਰੂ 21 ਜੂਨ ( ਕੰਵਲਜੀਤ ਸਿੰਘ ਲਾਡੀ) : ਅੱਜ ਹਲਕਾਂ ਜੰਡਿਆਲਾ ਗੁਰੂ ਦੇ ਅਧੀਨ ਆਉਦੇੰ ਪਿੰਡ ਗੁੰਨੋਵਾਲ ਦੀ ਪੰਚਾਇਤ ਨੇ ਦੱਸਿਆ ਕੇ ਪੰਜਾਬ ਸਰਕਾਰ ਵੱਲੋਂ ਸਕੂਲਾਂ ਦੀ ਸਿੱਖਿਆ ਤੇ ਸਿਹਤ ਸੰਭਾਲ ਲਈ ਕਾਫੀ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਦੇ ਤਹਿਤ ਅੱਜ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਗੁਨੋਵਾਲ਼ ਦੇ ਸਰਕਾਰੀ ਸਕੂਲ ਵਿੱਚ ਬੱਚਿਆ ਦੀ ਸਿਹਤ ਸੰਭਾਲ ਨੂੰ ਲੈਕੇ ਸਾਫ ਤੇ ਸ਼ੁਁਧ ਪੀਣ ਵਾਲੇ ਪਾਣੀ ਲਈ ਗ੍ਰਾਂਮ ਪੰਚਾਇਤ ਗੁੰਨੋਵਾਲ ਵਲੋੰ 250 ਤੋ ਲੈਕੇ 300 ਫੁੱਟ ਡੂੰਘਾ ਬੋਰ ਕਰਵਾਇਆ ਗਿਆ। ਇਸ ਦੇ ਨਾਲ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸਰਪੰਚ ਪਰਮਜੀਤ ਸਿੰਘ ਦੱਸਿਆ ਕੇ ਪਿੰਡ ਗੁੰਨੋਵਾਲ ਦੀ ਸਮੂਹ ਪੰਚਾਇਤ ਵਲੋਂ ਜੋ ਪਿੰਡ ਦੇ ਆਦੂਰੇ ਰਹਿੰਦੇ ਕੰਮ ਨੇ ਉਹ ਵੀ ਜਲਦ ਪੂਰੇ ਕੀਤੇ ਜਾਣਗੇ।
ਇਸ ਮੌਕੇ ਮੌਜੂਦਾ ਸਰਪੰਚ ਪਰਮਜੀਤ ਸਿੰਘ, ਨਿਸ਼ਾਨ ਸਿੰਘ ਖਹਿਰਾ ਪੰਚਾਇਤ ਸਕੱਤਰ, ਪੰਚ ਗੁਰਮੇਜ ਸਿੰਘ, ਸਾਬਕਾ ਸਰਪੰਚ ਜਗਤਾਰ ਸਿੰਘ, ਸਾਬਕਾ ਸਰਪੰਚ ਲਖਬੀਰ ਸਿੰਘ,ਵੱਸਣ ਸਿੰਘ ਸਾਬਕਾ ਪੰਚ, ਬਲਜੀਤ ਸਿੰਘ,ਰਘਬੀਰ ਸਿੰਘ, ਅਮਰਜੀਤ ਸਿੰਘ, ਜਰਨੈਲ ਸਿੰਘ , ਕੁਲਬੀਰ ਸਿੰਘ,ਆਮ ਆਦਮੀ ਪਾਰਟੀ ਆਗੂ ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।