
ਜੰਡਿਆਲਾ ਗੁਰੂ 08 ਅਕਤੂਬਰ (ਕੰਵਲਜੀਤ ਸਿੰਘ ਲਾਡੀ) : ਅੱਜ ਸ਼ੇਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਮਕਾਨ ਨੰ:2881 ਗਲੀ ਕਸਾਈਆਂ ਵਾਲੀ, ਪੁਰਾਣਾ ਗੇਟ, ਜੰਡਿਆਲਾ ਗੁਰੂ, ਤਹਿਸੀਲ ਤੇ ਜਿਲ੍ਹਾ ਅੰਮ੍ਰਿਤਸਰ ਨੇ ਦੱਸਿਆ ਕਿ ਦਾ ਬੀਤੇ ਦਿਨ ਮਿਤੀ:03/10/2025 ਨੂੰ ਸਮਾਂ ਕਰੀਬ ਰਾਤ 8:00 ਦੇ ਕਰੀਬ ਮੇਰੇ ਘਰ ਵਿੱਚ ਬਿਜਲੀ ਦੇ ਸਰਕਿਟ ਸ਼ੋਰਟ ਕਾਰਨ ਬਹੁਤ ਭਿਆਨਕ ਅੱਗ ਲੱਗ ਗਈ ਜਿਸਦੇ ਮੈਂ ਜਿਸ ਵਿੱਚ ਮੈਂ ਤੇ ਮੇਰੇ ਪਰਿਵਾਰ ਨੇ ਕਿਸੇ ਨਾ ਕਿਸੇ ਤਰੀਕੇ ਆਪਣੀ ਜਾਨ ਬਚਾਈ ਅਤੇ ਕੁੱਝ ਸਮੇਂ ਵਿੱਚ ਹੀ ਫਾਇਰ ਬਰੀਗੇਡ ਗੱਡੀਆਂ ਪਹੁੰਚ ਗਈਆ ਅਤੇ ਫਾਇਰ ਬ੍ਰਿਗੇਡ ਵੱਲੋਂ ਅੱਗ ਬੁਝਾਉਣ ਵਿੱਚ ਸਾਡੀ ਮਦਦ ਕੀਤੀ ਗਈ। ਅੱਗ ਇੰਨੀ ਭਿਆਨਕ ਸੀ ਕਿ ਫਾਇਰ ਬ੍ਰੀਗੇਡ ਦੀਆਂ ਵੀ 2-3 ਗੱਡੀਆ ਨੇ ਜੱਦੋ ਜਹਿਦ ਨਾਲ ਅੱਗ ਤੇ ਕਾਬੂ ਪਾਇਆ। ਇਸ ਅੱਗ ਵਿੱਚ ਸਾਡਾ ਸਾਰਾ ਘਰ ਦਾ ਸਾਮਾਨ ਸੜ ਕਿ ਸਵਾਹ ਹੋ ਗਿਆ ਸਿਰਫ ਸਾਡੇ ਤੰਨ ਤੇ ਪਾਏ ਕੱਪੜੇ ਹੀ ਬਚੇ ਹਨ।
ਅੱਗੇ ਉਨਾਂ ਕਿਹਾ ਕਿ ਕਮਰੇ ਵਿੱਚ ਪਈ ਹੋਈ ਅਲਮਾਰੀ ਜਿਸਦੇ ਵਿੱਚ ਸਾਰੇ ਜਰੂਰੀ ਦਸਤਾਵੇਜ ਮੇਰੇ ਅਤੇ ਮੇਰੀ ਪਤਨੀ ਦਾ ਪਾਸਪੋਰਟ ਅਤੇ ਹੋਰ ਸਾਰੇ ਜਰੂਰੀ ਆਈ.ਡੀ ਪਰੂਫ ਅਤੇ 50,000/-ਰੁਪਏ ਨਕਦ ਅਤੇ 8 ਤੋਲੇ ਸੋਨਾ ਸੀ ਸਾਰੇ ਕੱਪੜੇ ਲੀੜੇ।ਮੇਰੇ ਪਤਨੀ ਦਵਿੰਦਰ ਕੌਰ ਕੈਂਸਰ ਤੋ ਪੀੜਤ ਹਨ ਅਤੇ ਦਿਲ ਦੇ ਮਰੀਜ ਹਨ ਅਤੇ ਉਹਨਾ ਦੀ ਦਵਾਈ ਚਲਦੀ ਹੈ ਅਤੇ ਉਹਨਾ ਦੀਆਂ ਕਾਫੀ ਮਹਿੰਗੀਆਂ ਦਵਾਈਆ ਅਤੇ ਟੈਸਟ ਰਿਪੋਰਟਾਂ ਆਦਿ ਘਰ ਦਾ ਸਾਰਾ ਸਮਾਨ ਸੜ ਕਿ ਸਵਾਹ ਹੋ ਗਿਆ ! ਇਸ ਘਟਨਾ ਬਾਰੇ ਸੁਣਦਿਆਂ ਹੀ ਕੈਬਨਿਟ ਮੰਤਰੀ ਸ੍ਰ ਹਰਭਜਨ ਸਿੰਘ ਈ.ਟੀ.ਓ ਇਸ ਘਰ ਵਿੱਚ ਪਹੁੰਚੇ ਸ੍ਰ ਈ.ਟੀ.ਓ ਨੇ ਪਰਿਵਾਰ ਨੂੰ ਹੌਂਸਲਾ ਦਿੰਦਿਆਂ ਹੋਇਆਂ ਕਿਹਾ ਐਸੀਆਂ ਘਟਨਾਵਾਂ ਹੋ ਜਾਣੀਆਂ ਬਹੁਤ ਹੀ ਦਰਦਨਾਕ ਹੁੰਦੀਆਂ ਹਨ ਕਿਉਂਕਿ ਇਸ ਅੱਗ ਲੱਗਣ ਕਾਰਨ ਘਰ ਦਾ ਕੋਈ ਵੀ ਸਮਾਨ ਨਹੀਂ ਬਚਿਆ ਸ੍ਰ ਈ.ਟੀ.ਓ ਨੇ ਹੌਂਸਲਾ ਦਿੰਦਿਆਂ ਵਿਸਵਾਸ਼ ਦਿਵਾਇਆ ਕਿ ਸਰਕਾਰ ਵੱਲੋਂ ਵੱਧ ਤੋਂ ਵੱਧ ਮਾਲੀ ਸਹਾਇਤਾ ਦਿੱਤੀ ਜਾਵੇਗੀ।