
ਬਿਆਸ, 30 ਅਪ੍ਰੈਲ ( ਕੰਵਲਜੀਤ ਸਿੰਘ ਲਾਡੀ) : ਘੱਟ ਗਿਣਤੀ ਲੋਕ ਭਲਾਈ ਸੰਸਥਾ (ਰਜਿ) ਦੇ ਪ੍ਰਧਾਨ ਅਤੇ ਹਾਂਈ ਕੋਰਟ ‘ਚ ਪਟੀਸ਼ਨਰ ਕਰਤਾ ਸ੍ਰ ਸਤਨਾਮ ਸਿੰਘ ਗਿੱਲ ਨੂੰ ਪ੍ਰੀਵਾਰ ਸਮੇਤ ਜਾਨੋਂ ਮਾਰਨ ਦੀ ਧਕਮੀ ਮਿਲੀ ਹੈ।
ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਪਟੀਸ਼ਨਰ ਸਤਨਾਮ ਸਿੰਘ ਗਿੱਲ ਨੇ ਦੱਸਿਆ ਕਿ ਉਹ ਪ੍ਰਾਈਵੇਟ ਸਿੱਖਿਆ ਮਾਫ਼ੀਆਂ ਦੀਆਂ ਪਟੀਸ਼ਨਰ ਸਤਨਾਮ ਸਿੰਘ ਗਿੱਲ ਨੂੰ ਦੱਸਿਆ ਕਿ ਉਹ ਪ੍ਰਈਵੇਟ ਸਿੱਖਿਆ ਮਾਫ਼ੀਆਂ ਦੀਆਂ ਮਨਮਾਨੀਆਂ ਨੂੰ ਠੱਲ੍ਹਣ ਲਈ ਅਤੇ ਬੱਚਿਆਂ ਨੂੰ 25% ਕੋਟੇ ਤਹਿਤ ਨਿੱਜੀ ਸਕੂਲਾਂ ‘ਚ ਦਾਖਲੇ ਦਵਾਉਂਣ ਲਈ ਹਾਈ ਕੋਰਟ ਤੋਂ ਸਕੂਲਾਂ ਖਿਲਾਫ ਕੇਸ ਜਿੱਤੇ ਹਨ।
ਇਸ ਜਿੱਤ ਨੂੰ ਪ੍ਰਭਾਵਿਤ ਕਰਨ ਲਈ ਨਿੱਜੀ ਸਕੂਲਾਂ ਦੇ ਮਾਲਕਾਂ ਨੇ ਹਾਈ ਕੋਰਟ ‘ਚ ਰਿੱਟ ਦਾਇਰ ਕਰਕੇ ਜਨਹਿੱਤ ਯਾਚਿਕਾਂ ਦੇ ਸਬੰਧ ਆਏ ਇਤਿਹਾਸਕ ਫੈਂਸਲੇ ਨੂੰ ਰੱਦ ਕਰਨ ਲਈ ਮੰਗ ਕੀਤੀ ਸੀ,ਪਰ ਹਾਈ ਕੋਰਟ ਨੇ ਸਕੂਲਾਂ ਦੀ ਮੰਗ ਹੀ ਰੱਦ ਕਰਕੇ ਪਟੀਸ਼ਨਰ ਕਰਤਾ ਦੇ ਹੱਕ ‘ਚ ਫੱਤਵਾ ਦਿੱਤਾ ਹੈ।
ਸਤਨਾਮ ਸਿੰਘ ਗਿੱਲ ਨੇ ਕਿਹਾ ਕਿ ਸਕੂਲਾਂ ਦੇ ਹਮਾਇਤੀ ਕੁਝ ਸਮਾਜ ਵਿਰੋਧੀ ਅਨਸਰ ਮੇਰੀ ਅਵਾਜ਼ ਬੰਦ ਕਰਵਾਉਂਣਾ ਚਾਹੁੰਦੀ ਹਨ।ਜਿ ਲਈ ਮੇਰਾ ਅਤੇ ਮੇਰੇ ਪ੍ਰੀਵਾਰ ਦਾ ਜਾਨੀ ਨੁਕਸਾਨ ਕਰਨ ਲਈ ਐਜੂਕੇਸ਼ਨ ਮਾਫ਼ੀਆਂ ਦੇ ਸਮਰਥਕਾਂ ਨੇ ਮੈਂਨੂੰ ਜਾਨੋ ਮਾਰਨ ਦਾ ਫੈਸਲਾ ਲੈਂਦਿਆਂ ਧਮੱਕੀ ਦੇ ਕੇ ਲੋਕ ਹਿੱਤ ਲਹਿਰ ਨੂੰ ਤਾਰੋਪੀਡ ਕਰਨ ਦੀ ਕੋਸ਼ਿਸ਼ ਕੀਤੀ ਹੈ।ਉਸ ਨੇ ਹਾਈ ਕੋਰਟ ਨੂੰ ਅਪੀਲ ਕੀਤੀ ਹੈ ਕਿ ਖ਼ਬਰ ਦਾ ਸ਼ੂ ਮੋਟੋ ਲੈਦਿਆਂ ਮੇਰਾ ਪੱਖ ਸੁਣਿਆ ਜਾਵੇ।