
ਜਲੰਧਰ, 01 ਨਵੰਬਰ ਹਰਜਿੰਦਰ ਸਿੰਘ : ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਸੰਦਰਭ ਵਿੱਚ ਜਲੰਧਰ ਸ਼ਹਿਰ ਵਿੱਚ ਨਗਰ ਕੀਰਤਨ ਮੌਕੇ ਮਿਲਾਪ ਚੌਂਕ ਵਿਖੇ ਜ਼ਿਲ੍ਹਾ ਸ਼੍ਰੋਮਣੀ ਅਕਾਲੀ ਦਲ (ਸ਼ਹਿਰੀ) ਵਲੋਂ ਸ਼ਾਨਦਾਰ ਨਿੱਘਾ ਸਵਾਗਤ ਕੀਤਾ ਗਿਆ।
ਇਹ ਸਵਾਗਤ ਸ. ਇਕਬਾਲ ਸਿੰਘ ਢੀਂਡਸਾ, ਪ੍ਰਧਾਨ ਜ਼ਿਲ੍ਹਾ ਸ਼੍ਰੋਮਣੀ ਅਕਾਲੀ ਦਲ (ਸ਼ਹਿਰੀ) ਦੀ ਅਗਵਾਈ ਹੇਠ ਕੀਤਾ ਗਿਆ। ਇਸ ਮੌਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਜ ਪਿਆਰੇ, ਨਿਸ਼ਾਨਚੀ ਸਿੰਘ ਅਤੇ ਨਗਰ ਕੀਰਤਨ ਵਿੱਚ ਸ਼ਾਮਲ ਪਵਿੱਤਰ ਸੰਗਤਾਂ ਦਾ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਪੰਜ ਪਿਆਰਿਆਂ ਅਤੇ ਨਿਸ਼ਾਨਚੀ ਸਿੰਘਾਂ ਨੂੰ ਸਿਰੋਪਾਓ ਭੇਂਟ ਕੀਤੇ ਗਏ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਸਾਹਿਬ ਭੇਂਟ ਕਰਕੇ ਨਤਮਸਤਕ ਹੋਏ।
ਇਸ ਮੌਕੇ ਭਾਈ ਜੋਗਾ ਸਿੰਘ ਕਾਲਾ ਗੁਰਾਇਆ ਦੇ ਕਵੀਸ਼ਰੀ ਜਥੇ ਅਤੇ ਬੀਬੀ ਤ੍ਰਿਲੋਚਨ ਕੌਰ, ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਲੋਂ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜਾਣੂ ਕਰਵਾਇਆ ਗਿਆ ਤੇ ਗੁਰਮਤਿ ਪ੍ਰਚਾਰ ਕੀਤਾ ਗਿਆ।
ਇਸ ਮੌਕੇ ਇਕਬਾਲ ਸਿੰਘ ਢੀਂਡਸਾ ਨੇ ਸ਼ਹਿਰ ਵਾਸੀਆਂ ਅਤੇ ਦੇਸ਼-ਵਿਦੇਸ਼ ਦੀ ਸਾਰੀ ਸੰਗਤ ਨੂੰ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ। ਇਸ ਸਮਾਗਮ ਦੌਰਾਨ ਗੁਰੂ ਦਾ ਲੰਗਰ ਅਤੁੱਟ ਵਰਤਿਆ ਗਿਆ ਅਤੇ ਸੇਵਾ ਦਾ ਸੁਹਣਾ ਦ੍ਰਿਸ਼ ਦਿਖਾਈ ਦਿੱਤਾ।
ਸ. ਇਕਬਾਲ ਸਿੰਘ ਢੀਂਡਸਾ (ਜ਼ਿਲ੍ਹਾ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਜਲੰਧਰ ਸ਼ਹਿਰੀ):
“ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਮਨੁੱਖਤਾ, ਸੇਵਾ ਤੇ ਸਮਾਨਤਾ ਦਾ ਸੰਦੇਸ਼ ਦਿੱਤਾ। ਅੱਜ ਦੇ ਸਮੇਂ ਵਿੱਚ ਉਹ ਸਿੱਖਿਆ ਬਹੁਤ ਮਹੱਤਵਪੂਰਣ ਹੈ। ਨਗਰ ਕੀਰਤਨ ਵਿੱਚ ਸੰਗਤ ਵਲੋਂ ਜੋ ਸ਼ਰਧਾ ਤੇ ਇਕਤਾ ਦਿਖਾਈ ਗਈ ਹੈ, ਉਹ ਸਾਡੇ ਸਮਾਜ ਦੀ ਤਾਕਤ ਹੈ। ਮੈਂ ਸਾਰੇ ਸ਼ਹਿਰ ਵਾਸੀਆਂ ਤੇ ਦੇਸ਼-ਵਿਦੇਸ਼ ਦੀ ਸੰਗਤ ਨੂੰ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ।”
ਸ. ਅਮ੍ਰਿਤਬੀਰ ਸਿੰਘ (ਜ਼ਿਲ੍ਹਾ ਪ੍ਰਧਾਨ, ਯੂਥ ਅਕਾਲੀ ਦਲ ਜਲੰਧਰ):
“ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸਾਨੂੰ ਸੱਚਾਈ, ਸੇਵਾ ਅਤੇ ਸਾਂਝ ਪਿਆਰ ਦੇ ਰਾਹ ਤੇ ਤੁਰਨ ਲਈ ਪ੍ਰੇਰਿਤ ਕਰਦਾ ਹੈ। ਅੱਜ ਦੇ ਨੌਜਵਾਨਾਂ ਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣੀਆਂ ਚਾਹੀਦੀਆਂ ਹਨ ਤਾਂ ਜੋ ਸਮਾਜ ਵਿੱਚ ਪਿਆਰ ਤੇ ਏਕਤਾ ਵਧੇ। ਮੈਂ ਸਾਰੀਆਂ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀਆਂ ਲੱਖ ਵਧਾਈਆਂ ਦਿੰਦਾ ਹਾਂ।”
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਸੀਨੀਅਰ ਤੇ ਯੂਥ ਆਗੂ ਵੱਡੀ ਗਿਣਤੀ ਵਿੱਚ ਹਾਜ਼ਰ ਸਨ, ਜਿਨ੍ਹਾਂ ਵਿੱਚ —
ਸਰਦਾਨੀ ਗੁਰਜੀਤ ਕੌਰ, ਮਹਿੰਦਰ ਸਿੰਘ ਕੇਪੀ, ਅਮਰਜੀਤ ਸਿੰਘ ਬਰਮੀ, ਅਮਰਜੀਤ ਸਿੰਘ ਮੰਗਾਂ, ਰਾਜਬੀਰ ਸਿੰਘ ਸ਼ੰਟੀ, ਹਰਪ੍ਰੀਤ ਸਿੰਘ ਸਚਦੇਵਾ,, ਰਮਨਪ੍ਰੀਤ ਸਿੰਘ ਸਚਦੇਵਾ, ਰਵਿੰਦਰ ਸਿੰਘ ਚਾਵਲਾ, ਦਿਲਬਾਗ ਹੁਸੈਨ, ਦਲਵਿੰਦਰ ਸਿੰਘ ਬੜਿੰਗ, ਗੁਰਬਚਨ ਸਿੰਘ ਕਥੂਰੀਆ, ਮਨਿੰਦਰਪਾਲ ਸਿੰਘ ਗੁੰਬਰ, ਅਮਰਜੀਤ ਸਿੰਘ ਕਥੂਰੀਆ, ਗੁਰਪ੍ਰੀਤ ਸਿੰਘ ਸਚਦੇਵਾ, ਪਰਮਪ੍ਰੀਤ ਸਿੰਘ ਗੁੰਬਰ, ਹਰਜਿੰਦਰ ਸਿੰਘ ਢੀਂਡਸਾ, ਪਰਮਪ੍ਰੀਤ ਸਿੰਘ ਵਿੱਟੀ, ਜਗਦੇਵ ਸਿੰਘ ਜੰਗੀ, ਗਗਨਦੀਪ ਸਿੰਘ ਨਾਗੀ, ਹਰਪ੍ਰੀਤ ਸਿੰਘ ਚੌਹਾਨ, ਹਰਬੀਰ ਸਿੰਘ ਲਾਡੀ, ਪਰਮਿੰਦਰ ਸਿੰਘ ਲੱਕੀ, ਸੰਤੋਖ ਸਿੰਘ ਸੈਣੀ, ਕਿਰਪਾਲ ਸਿੰਘ, ਪ੍ਰਵਿੰਦਰ ਸਿੰਘ ਰਾਜਾ, ਅਮਿਤ ਮੈਣੀ, ਗੌਰਵ ਕੁਮਾਰ ਭਗਤ, ਠੇਕੇਦਾਰ ਰਘਬੀਰ ਸਿੰਘ, ਪਰਮਜੀਤ ਸਿੰਘ ਰੰਧਾਵਾ, ਮਹਿੰਦਰ ਪਾਲ ਸਿੰਘ ਬਿੱਟੂ, ਚਰਨ ਸਿੰਘ ਮਕਸੁਦਾਂ, ਅਮਰੀਕ ਸਿੰਘ ਟਾਹਲੀ, ਬਲਵਿੰਦਰ ਸਿੰਘ ਜੱਬਲ, ਮਨਪ੍ਰੀਤ ਸਿੰਘ ਸ਼ੈਰੀ, ਰਵਿੰਦਰ ਸਿੰਘ ਸਵੀਟੀ, ਸੁਰਜੀਤ ਸਿੰਘ ਨੀਲਾਮਹਿਲ, ਹਰਦੀਪ ਸਿੰਘ ਰਿੰਪੀ, ਮਨਬੀਰ ਸਿੰਘ ਅਕਾਲੀ,, ਅਵਤਾਰ ਸਿੰਘ ਸੈਂਹਬੀ, ਜਸਬੀਰ ਸਿੰਘ ਵਾਲੀਆ, ਭੁਪਿੰਦਰ ਸਿੰਘ ਖਾਲਸਾ (ਦਿੱਲੀ), ਗੁਰਮੀਤ ਸਿੰਘ ਸ਼ਾਂਤ, ਅਮਰਜੀਤ ਸਿੰਘ ਬਸਰਾ, ਗੁਰਮੀਤ ਸਿੰਘ ਬਸਰਾ, ਚਰਨ ਸਿੰਘ ਮਕਸੁਦਾਂ, ਰਣਜੀਤ ਸਿੰਘ ਗੋਲਡੀ, ਬਿਕਰਮ ਸਿੰਘ ਕੇਸੀ, ਅੰਗਰੇਜ਼ ਸਿੰਘ, ਗੁਰਬਿੰਦਰ ਸਿੰਘ ਜੱਜ, ਇੰਦਰਪਾਲ ਸਿੰਘ ਬੜਿੰਗ, ਪ੍ਰਦੀਪ ਸਿੰਘ ਵਿੱਕੀ, ਸੰਦੀਪ ਸਿੰਘ ਫੁੱਲ, ਰਿੱਕੀ ਅਨੰਦ, ਕੁਲਵਿੰਦਰ ਸਿੰਘ, ਜਸਪ੍ਰੀਤ ਸਿੰਘ, ਸਹਿਜਦੀਪ ਸਿੰਘ, ਸਤਬੀਰ ਸਿੰਘ ਮੱਕੜ, ਰਾਮ ਸਰੂਪ, ਹਰੀਸ਼ ਕੁਮਾਰ, ਵੰਸ਼ ਆਦਿ ਸ਼ਾਮਲ ਸਨ।













