
ਜੰਡਿਆਲਾ ਗੁਰੂ, 09 ਸਤੰਬਰ (ਕੰਵਲਜੀਤ ਸਿੰਘ ਲਾਡੀ) : ਜੰਡਿਆਲਾ ਗੁਰੂ ਦੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੇ ਰਾਜ ਵਿੱਚ ਜੰਡਿਆਲਾ ਗੁਰੂ ਵਿਖੇ ਕਈ ਵਿਕਾਸ ਕਾਰਜਾਂ ਦੇ ਕੰਮ ਹੋਏ ਹਨ ਉਥੇ ਹੀ ਆਪਣੇ ਹਲਕੇ ਦੇ ਪਿੰਡਾਂ ਵਿੱਚ ਵੀ ਵਿਕਾਸ ਦੀ ਹਨੇਰੀ ਲਿਆਂਦੀ ਸੀ। ਜੋ ਵਿਕਾਸ ਕਾਰਜ ਡੈਨੀ ਬੰਡਾਲਾ ਦੇ ਹੁੰਦਿਆਂ ਹੋਏ ਸਨ ਉਹ ਵਿਕਾਸ ਕਾਰਜ ਮੌਜੂਦਾ ਸਰਕਾਰ ਵੀ ਨਹੀਂ ਕਰ ਸਕੀ ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦੇ ਹੋਏ ਸੀਨੀਅਰ ਕਾਂਗਰਸੀ ਆਗੂ ਰਾਜਵਿੰਦਰ ਸਿੰਘ ਨਿੱਜਰ ਨੇ ਕਿਹਾ ਕੀ ਅੱਜ ਪੰਜਾਬ ਦੇ ਜੋਂ ਹਾਲਾਤ ਹੜਾਂ ਦੇ ਕਾਰਨ ਬਣੇ ਹੋਏ ਹਨ ਉਸਨੂੰ ਸਾਰਾ ਦੇਸ਼ ਜਾਣਦਾ ਹੈ ਕਿਸ ਤਰ੍ਹਾਂ ਹੜਾਂ ਦੇ ਪਾਣੀ ਨੇ ਗਰੀਬ ਪਰਿਵਾਰਾਂ ਤੇ ਕਿਸਾਨਾਂ ਦਾ ਜੋਂ ਬੁਰਾ ਹਾਲ ਕੀਤਾ ਹੋਇਆ ਹੈ,
ਹੜਾਂ ਦੇ ਪਾਣੀ ਨੇ ਲੋਕਾਂ ਦੇ ਘਰ ਕੀ ਪਿੰਡਾ ਦੇ ਪਿੰਡ ਤਬਾਹ ਕਰ ਦਿੱਤੇ ਹਨ ਜਿੱਥੇ ਪੰਜਾਬ ਸਰਕਾਰ ਨੂੰ ਇਸ ਹੜ ਪੀੜਤਾ ਲਈ ਇੱਕ ਆਸ ਦੀ ਕਿਰਨ ਬਣਕੇ ਸਾਹਮਣੇ ਆਉਣਾ ਚਾਹੀਦਾ ਸੀ ਉੱਥੇ ਮੌਜੂਦਾ ਸਰਕਾਰ ਸਿਰਫ ਫੋਟੋਵਾਂ ਖਿੱਚਵਾਉਣ ਵੱਲ ਲੱਗੀ ਹੋਈ ਹੈ ਜਿਹੜੇ ਕੰਮ ਸਰਕਾਰ ਨੂੰ ਕਰਨੇ ਚਾਹੀਦੇ ਸਨ ਉਹ ਕੰਮ ਸੰਸਥਾਵਾਂ ਵਾਲੇ ਕਰ ਰਹੇ ਹਨ।
ਲੋਕਾਂ ਦਾ ਇਸ ਹੜਾਂ ਦੇ ਕਾਰਨ ਬਹੁਤ ਜਿਆਦਾ ਮਾਲੀ ਨੁਕਸਾਨ ਹੋਇਆ ਹੈ ਅਗਰ ਸਮਾਂ ਰਹਿੰਦੇ ਸਰਕਾਰ ਇਸ ਵੱਲ ਧਿਆਨ ਦਿੰਦੀ ਤਾਂ ਇਨਾਂ ਨੁਕਸਾਨ ਨਾਂ ਹੁੰਦਾਂ ਹੁਣ ਜਿਹੜੀ ਕਿਸਾਨ ਭਰਾਵਾਂ ਦੀ ਖਰਾਬ ਹੋਈ ਫ਼ਸਲ ਦੀ ਮੁਆਵਜ਼ਾ ਰਾਸੀ ਸਰਕਾਰ ਜਲਦੀ ਜਾਰੀ ਕਰੇ ਤਾਂ ਜੋਂ ਹੜ ਪੀੜਤ ਕਿਸਾਨ ਆਪਣਾ ਕੰਮ ਫਿਰ ਤੋਂ ਸ਼ੁਰੂ ਕਰ ਸਕਣ।