
ਬਾਬਾ ਬਕਾਲਾ ਸਾਹਿਬ, 10 ਸਤੰਬਰ (ਸੁਖਵਿੰਦਰ ਬਾਵਾ) : ਅੱਜ ਦਾਣਾ ਮੰਡੀ ਮਾਰਕੀਟ ਕਮੇਟੀ ਰਈਆ ਵਿਖੇ ਚੇਅਰਮੈਨ ਸੁਰਜੀਤ ਸਿੰਘ ਕੰਗ ਨੇ ਝੋਨੇ ਦੇ ਸੀਜਨ ਤੋਂ ਪਹਿਲਾਂ ਪ੍ਰਬੰਧਾ ਸਬੰਧੀ ਆੜਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਕੋਮਲ ਮਾਨ ਅਤੇ ਕਮੇਟੀ ਨਾਲ ਇੱਕ ਅਹਿਮ ਮੀਟਿੰਗ ਕੀਤੀ ਅਤੇ ਕਿਹਾ ਕਿ ਇਸ ਵਾਰ ਝੋਨੇ ਦੇ ਸੀਜਨ ਵਿੱਚ ਕਿਸਾਨਾਂ, ਮਜਦੂਰਾਂ, ਆੜ੍ਹਤੀਆਂ, ਸੈਲਰ ਮਾਲਕਾਂ ਅਤੇ ਸਬੰਤਿਧ ਕਾਰਕੁਨਾਂ ਨੂੰ ਕਿਸੇ ਵੀ ਕਿਸਮ ਦੀ ਮੁਸਕਿਲ ਨਹੀ ਆਉਣ ਦਿੱਤੀ ਜਾਵੇਗੀ ।
ਆੜ੍ਹਤੀਆਂ ਨੇ ਆਪਣੀਆਂ ਮੁਸਕਿਲਾਂ ਮੰਡੀ ਦੀ ਸਾਫ ਸਫਾਈ, ਪਾਣੀ ਦੇ ਸਹੀ ਪ੍ਰਬੰਧਾਂ, ਫੜ੍ਹਾਂ ਨੂੰ ਪੱਕਿਆ ਕਰਨਾ, ਨੀਵੇਂ ਫੜ੍ਹਾਂ ਨੂੰ ਉੱਚੇ ਕਰਨਾ ਅਤੇ ਮੰਡੀ ਵਿੱਚ ਹੋਣ ਵਾਲੀ ਚੋਰੀ ਸਬੰਧੀ ਝੁਕਵੇ ਹੱਲ ਕਰਨ ਲਈ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਚੇਅਰਮੈਨ ਸੁਰਜੀਤ ਸਿੰਘ ਕੰਗ ਨੇ ਕਿਹਾ ਕਿ ਮੰਡੀ ਵਿੱਚ ਸਾਫ ਸਫਾਈ ਦੇ ਕੰਮ ਚੱਲ ਰਹੇ ਹਨ ਅੇਤ ਫੜ੍ਹਾਂ ਨੂੰ ਪੱਕੇ ਕਰਨ ਅਤੇ ਉੱਚੇ ਕਰਨ ਲਈ ਸਰਕਾਰ ਨੂੰ ਲਿਖਤੀ ਰਿਪੋਰਟ ਭੇਜੀ ਜਾਵੇਗੀ ਅਤੇ ਮੰਡੀ ਵਿੱਚ ਚੋਰੀ ਨੂੰ ਰੋਕਣ ਲਈ ਹਰ ਤਰ੍ਹਾਂ ਦੇ ਸੰਭਵ ਯਤਨ ਕੀਤੇ ਜਾਣਗੇ ਅਤੇ ਮੰਡੀ ਨਾਲ ਸਬੰਧੀ ਹਰ ਛੋਟੀ ਵੱਡੀ ਗੱਲ ਦਾ ਖਾਸ ਧਿਆਨ ਰੱਖਿਆ ਜਾਵੇਗਾ ਤਾਂ ਜੋ ਕਿਸੇ ਨੂੰ ਵੀ ਸੀਜਨ ਦੌਰਾਨ ਮੁਸਕਿਲ ਦਾ ਸਾਹਮਣਾ ਨਾ ਕਰਨਾ ਪਵੇ। ਆੜ੍ਹਤੀਆਂ ਨੇ ਦੱਸਿਆ ਕਿ ਟਰਾਂਸਪੋਟਰ ਨੇ ਉਹਨਾਂ ਦੀ ਕਣਕ ਦੇ ਸੀਜਨ ਦੀ ਬਕਾਇਆ ਪੇਮੈਂਟ ਨਹੀ ਦਿੱਤੀ, ਜਿਸ ਸਬੰਧੀ ਮੌਕੇ ਤੇ ਟਾਂਸਪੋਟਰ ਨਾਲ ਗੱਲ ਕੀਤੀ ਗਈ ਅਤੇ ਜਲਦ ਤੋਂ ਜਲਦ ਪੇਮੈਂਟ ਕਲੀਅਰ ਕਰਨ ਲਈ ਕਿਹਾ ਗਿਆ।
ਇਸ ਮੌਕੇ ਵਿਕਰਮ ਪੱਡਾ ਇੰਸਪੈਕਟਰ, ਅਮਰਜੀਤ ਸਿੰਘ ਇੰਸਪੈਕਟਰ, ਪਿਆਰਾ ਸਿੰਘ ਸੇਖੋਂ, ਜਸਵਿੰਦਰ ਸਿੰਘ ਢਿੱਲੋਂ, ਜੈਮਲ ਸਿੰਘ ਖੋਜਕੀਪੁਰ, ਰਾਜੇਸ਼ ਟਾਂਗਰੀ, ਗੁਰਮੇਜ ਸਿੰਘ ਪੱਡਾ, ਰਾਮ ਲੁਭਾਇਆ ਮੀਆਂਵਿੰਡ, ਮਨੋਜ਼ ਕੁਮਾਰ, ਲਵਲੀ ਲੱਖੂਵਾਲ, ਸੁਰਿੰਦਰ ਕੁਮਾਰ, ਗੁਰਦੇਵ ਸਿੰਘ ਵਜੀਰ ਭੁੱਲਰ, ਮਾਸਟਰ ਸੇਵਾ ਸਿੰਘ, ਬੁੱਧ ਸਿੰਘ, ਦਵਿੰਦਰ ਸਿੰਘ ਭੰਗੂ, ਕੰਵਲਜੀਤ ਸਿੰਘ ਬਾਬਾ ਬਕਾਲਾ, ਹਰਪ੍ਰੀਤ ਸਿੰਘ ਪੱਡਾ, ਬਲਸ਼ਰਨ ਸਿੰਘ ਜਮਾਲਪੁਰ, ਅਭੀਨਵ ਜੋਸ਼ੀ, ਤਿਲਕ ਰਾਜ, ਰਾਜਨ ਵਰਮਾਂ, ਬਿੱਲੂ ਧੂਲਕਾ ਆਦਿ ਆੜ੍ਹਤੀਆਂ ਸਾਹਿਬਾਨ ਹਾਜਰ ਸਨ।