
ਜੰਡਿਆਲਾ ਗੁਰੂ, 26 ਜੂਨ (ਕੰਵਲਜੀਤ ਸਿੰਘ ਲਾਡੀ) : ਬੀਤੇ ਦਿਨ ਸ਼ਾਮ ਨੂੰ ਸਾਢੇ ਸੱਤ ਵਜੇ ਦੇ ਲਗਭਗ ਕਸਬਾ ਟਾਂਗਰਾ ਵਿੱਚ ਸਰਪੰਚ ਕਰਿਆਨਾ ਸਟੋਰ ਤੇ ਗੋਲੀਆਂ ਚਲਾਈਆਂ ਗਈਆਂ। ਪੁਲੀਸ ਚੌਂਕੀ ਟਾਂਗਰਾ ਵਿਚ ਦਰਜ ਕਰਵਾਈ ਗਈ ਲਿਖਤੀ ਰਿਪੋਰਟ ਵਿਚ ਵਿਕਾਸ ਕੁਮਾਰ ਪੁਤਰ ਰਮੇਸ਼ ਕੁਮਾਰ ਵਾਸੀ ਟਾਂਗਰਾ ਨੇ ਦੱਸਿਆ ਕਿ ਅਸੀਂ ਕਰਿਆਨੇ ਦੀ ਦੁਕਾਨ ਅੰਦਰ ਬੈਠੇ ਸੀ ਕਿ ਸਾਮ ਸਾਢੇ ਸੱਤ ਵਜੇ ਦੇ ਲਗਭਗ ਦੇ ਨੌਜਵਾਨ ਜਿੰਨਾਂ ਨੇ ਮੂੰਹ ਬੰਨੇ ਹੋਏ ਸਨ ਸਾਨੂੰ ਮਾਰਨ ਦੀ ਨੀਅਤ ਨਾਲ ਦੁਕਾਨ ਵੱਲ ਚਾਰ ਗੋਲੀਆਂ ਚਲਾਈਆਂ ਗਈਆਂ ਅਸੀਂ ਕਾਉਂਟਰ ਦੇ ਉਹਲੇ ਲੁਕ ਗਏ।
ਗੋਲੀਆਂ ਲੱਗਣ ਨਾਲ ਦੁਕਾਨ ਦੇ ਸਾਰੇ ਸ਼ੀਸ਼ੇ ਟੁਟ ਗਏ। ਦੋਵੇਂ ਨੌਜਵਾਨ ਕਾਲੇ ਰੰਗ ਦੇ ਮੋਟਰਸਾਈਕਲ ਤੇ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਗਏ। ਵਿਕਾਸ ਕੁਮਾਰ ਨੇ ਦੱਸਿਆ ਕਿ ਮਿਤੀ 11-6-2025 ਨੂੰ ਮੇਰੇ ਮੋਬਾਇਲ ਨੰਬਰ ਤੇ 8847458595 ਤੇ ਵਿਦੇਸ਼ੀ ਨੰਬਰ ਵਟਸਐਪ +14376006072 ਤੋਂ ਕਾਲ ਆਈ ਜਿਸ ਵਿਚ ਕਾਲ ਕਰਨ ਵਾਲੇ ਨੇ ਕਿਹਾ ਕਿ ਮੈਂ ਹੈਪੀ ਜੱਟ ਵਾਸੀ ਜੰਡਿਆਲਾ ਗੁਰੂ ਬੋਲ ਰਿਹਾ ਹਾਂ ਅਤੇ ਮੇਰੇ ਪਾਸੋਂ ਵਿਰਤੀ ਦੀ ਮੰਗ ਕਰਨ ਲਗ ਪਿਆ। ਮੈਂ ਉਸ ਨੂੰ ਕਿਹਾ ਮੈਂ ਪੈਸੇ ਕਿਉਂ ਦੇਵਾਂ ਤਾਂ ਉਸ ਵਿਅਕਤੀ ਨੇ ਧਮਕੀ ਦੇ ਕੇ ਕਿਹਾ ਕਿ ਤੈਨੂੰ ਬਹੁਤ ਜਲਦੀ ਪਤਾ ਲਗ ਜਾਵੇਗਾ ਮੈਂ ਫੋਨ ਬੰਦ ਕਰ ਦਿਤਾ। ਗੋਲੀ ਚੱਲਣ ਦੀ ਘਟਨਾਂ ਦਾ ਪਤਾ ਲੱਗਣ ਤੇ ਤੁਰੰਤ ਡੀ ਐਸ ਪੀ ਜੰਡਿਆਲਾ ਗੁਰੂ ਰਵਿੰਦਰ ਸਿੰਘ.ਐਸ ਐਚ ਓ ਸ੍ਰ ਬਲਵਿੰਦਰ ਸਿੰਘ ਬਾਜਵਾ, ਚੌਂਕੀ ਟਾਂਗਰਾ ਇੰਚਾਰਜ ਪੁਲੀਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਗਏ।
ਡੀ ਐਸ ਪੀ ਰਵਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਲੋਕਾਂ ਨੂੰ ਪੁਲੀਸ ਦੇ ਨਾਲ ਸਹਿਯੋਗ ਕਰਨਾ ਚਾਹੀਦਾ ਹੈ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਇੰਨਾਂ ਘਟਨਾਵਾਂ ਤੋਂ ਮੁਕੰਮਲ ਤੌਰ ਤੇ ਕਾਬੂ ਪਾਉਣਾ ਮੁਸ਼ਕਲ ਕੰਮ ਹੈ। ਲੁਟਾਂ ਖੋਹਾ ਫਿਰੋਤੀਆਂ ਮੰਗਣ ਵਾਲਿਆਂ ਨੂੰ ਮੌਕੇ ਤੇ ਕਾਬੂ ਕਰਨ ਲਈ ਜਿਹਨਾਂ ਲੋਕਾਂ ਨੂੰ ਫਿਰੋਤੀ ਮੰਗੇ ਜਾਣ ਦਾ ਫੋਨ ਆਉਂਦਾ ਹੈ ਤਾਂ ਪੁਲੀਸ ਨੂੰ ਤੁਰੰਤ ਸੂਚਿਤ ਕਰਨ ਮੋਬਾਇਲ ਨੰਬਰ ਦੁਆਰਾ ਜਾਂਚ ਪੜਤਾਲ ਕਰਕੇ ਇੰਨਾਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਤੋਂ ਪਹਿਲਾਂ ਕਾਬੂ ਪਾਇਆ ਜਾ ਸਕਦਾ ਹੈ। ਇਥੇ ਇਹ ਵਰਣਨਯੋਗ ਹੈ ਕਿ ਫਿਰੌਤੀ ਲਈ ਧਮਕੀ ਭਰਿਆ ਫੋਨ ਆਉਣ ਤੇ ਵਿਕਾਸ ਕੁਮਾਰ ਵੱਲੋਂ ਪਹਿਲਾਂ ਪੁਲੀਸ ਨੂੰ ਸੂਚਿਤ ਨਹੀਂ ਕੀਤਾ ਗਿਆ। ਪੁਲੀਸ ਵੱਲੋਂ ਅਣਪਛਾਤਿਆਂ ਵਿਅਕਤੀਆਂ ਵਿਰੁਧ ਥਾਣਾ ਤਰਸਿਕਾ ਵਿਖੇ ਮੁਕਦਮਾਂ ਨੰਬਰ 53 ਜੁਰਮ 109/308/43(5)25 ਤਹਿਤ ਦਰਜ ਕਰ ਲਿਆ ਗਿਆ ਸਾਰੇ ਇਲਾਕੇ ਦੇ ਸੀ ਸੀ ਟੀਵੀ ਕੈਮਰਿਆ ਦੁਆਰਾ ਬਹੁਤ ਬਰੀਕੀ ਨਾਲ ਜਾਂਚ ਪੜਤਾਲ ਕਰਨ ਲਈ ਪੁਲੀਸ ਬਹੁਤ ਸੰਜੀਦਗੀ ਨਾਲ ਲਗੀ ਹੋਈ ਹੈ ਬਹੁਤ ਜਲਦੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।