
ਐੱਸ.ਪੀ ਆਪ੍ਰੇਸ਼ਨ ਪੰਜਾਬ ਗੁਰਵਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਕੀਤੀ ਜਾ ਰਹੀ ਚੈਕਿੰਗ
ਅੰਮ੍ਰਿਤਸਰ, ਪਠਾਨਕੋਟ, ਜਲੰਧਰ ਸਮੇਤ ਪੰਜਾਬ ਦੇ ਵੱਖ-ਵੱਖ ਰੇਲਵੇ ਸਟੇਸ਼ਨਾਂ ਤੇ ਕੀਤੀ ਜਾ ਰਹੀ ਹੈ ਚੈਕਿੰਗ
ਪੁਲਿਸ ਵੱਲੋਂ ਪੁਖਤਾ ਸੁਰੱਖਿਆ ਪ੍ਰਬੰਧਾਂ ਦਾ ਦਾਅਵਾ
ਬਿਆਸ, 13 ਅਗਸਤ (ਸੁਖਵਿੰਦਰ ਬਾਵਾ) : ਖਾਲਿਸਤਾਨ ਸਮਰਥਕ ਗੁਰਪਤਵੰਤ ਸਿੰਘ ਪੰਨੂੰ ਵਲੋਂ 15 ਅਗਸਤ ਮੌਕੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਭੰਗ ਕਰਨ ਸਬੰਧੀ ਦਿੱਤੀ ਗਈ ਕਥਿਤ ਧਮਕੀ ਤੋਂ ਬਾਅਦ ਪੁਲਿਸ ਫੋਰਸ ਕਾਫੀ ਅਲਰਟ ਮੋਡ ਤੇ ਨਜਰ ਆ ਰਹੀ ਹੈ।
ਇਸ ਦੇ ਨਾਲ ਹੀ ਪੁਲਿਸ ਵਲੋਂ ਪੰਜਾਬ ਭਰ ਵਿੱਚ ਵਿਸ਼ੇਸ਼ ਚੈਕਿੰਗ ਅਭਿਆਨ ਚਲਾਏ ਜਾਣ ਤੋਂ ਬਾਅਦ ਵਾਧੂ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ।।
ਅੱਜ ਬਿਆਸ ਰੇਲਵੇ ਸਟੇਸ਼ਨ ਤੇ ਜੀ ਆਰ ਪੀ ਪੁਲਿਸ ਦੇ ਐਸਪੀ ਆਪਰੇਸ਼ਨ ਪੰਜਾਬ ਗੁਰਵਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਭਾਰੀ ਪੁਲਿਸ ਬਲ ਵੱਲੋਂ ਸਟੇਸ਼ਨ ਉੱਤੇ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ ਹੈ। ਜਿਸ ਦੌਰਾਨ ਕਰੀਬ ਚਾਰ ਟ੍ਰੇਨਾਂ ਦੀ ਬਾਰੀਕੀ ਦੇ ਨਾਲ ਚੈਕਿੰਗ ਕੀਤੀ ਗਈ ਹੈ।
ਇਸ ਸਬੰਧੀ ਗੱਲਬਾਤ ਦੌਰਾਨ ਜੀ ਆਰ ਪੀ, ਐਸ.ਪੀ ਆਪਰੇਸ਼ਨ ਪੰਜਾਬ ਗੁਰਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਪੁਲਿਸ ਵੱਲੋਂ ਅੰਮ੍ਰਿਤਸਰ, ਪਠਾਨਕੋਟ, ਲੁਧਿਆਣਾ, ਜਲੰਧਰ, ਬਿਆਸ ਸਮੇਤ ਪੰਜਾਬ ਭਰ ਦੇ ਵੱਖ-ਵੱਖ ਰੇਲਵੇ ਸਟੇਸ਼ਨਾਂ ਦੇ ਉੱਤੇ ਸਪੈਸ਼ਲ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ।।
ਜਿਸ ਦੇ ਤਹਿਤ ਹੀ ਅੱਜ ਬਿਆਸ ਰੇਲਵੇ ਸਟੇਸ਼ਨ ਤੇ ਪੁਲਿਸ ਵੱਲੋਂ ਕਰੀਬ ਚਾਰ ਟਰੇਨਾਂ ਦੀ ਚੈਕਿੰਗ ਕੀਤੀ ਗਈ ਹੈ।ਇਸ ਦੇ ਨਾਲ ਹੀ ਰੇਲਵੇ ਸਟੇਸ਼ਨ ਨੂੰ ਆਉਣ ਅਤੇ ਜਾਣ ਵਾਲੇ ਰਸਤਿਆਂ ਦੇ ਉੱਤੇ ਵੀ ਪੁਲਿਸ ਵੱਲੋਂ ਯਾਤਰੂਆਂ ਦੇ ਸਮਾਨ ਦੀ ਬਾਰੀਕੀ ਦੇ ਨਾਲ ਜਾਂਚ ਪੜਤਾਲ ਕੀਤੀ ਗਈ ਹੈ।
ਉਹਨਾਂ ਦੱਸਿਆ ਕਿ ਬੀਤੇ ਦਿਨਾਂ ਦੌਰਾਨ ਕੀਤੀ ਗਈ ਚੈਕਿੰਗ ਮੌਕੇ ਪੁਲਿਸ ਨੂੰ ਕਈ ਵੱਡੀਆਂ ਸਫਲਤਾਵਾਂ ਮਿਲੀਆਂ ਹਨ।
ਜਿਸ ਦੌਰਾਨ ਭਾਰੀ ਮਾਤਰਾ ਵਿੱਚ ਅਫੀਮ ਅਤੇ ਹੋਰ ਵੱਖ ਵੱਖ ਨਸ਼ੇ ਦੀਆਂ ਰਿਕਵਰੀਆਂ ਕੀਤੀਆਂ ਗਈਆਂ ਹਨ।।ਜਿਸ ਨਾਲ ਜੀ ਆਰ ਪੀ ਪੁਲਿਸ ਵਲੋਂ ਨਸ਼ੇ ਦੇ ਨੈੱਟਵਰਕ ਨੂੰ ਤੋੜਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ।।
ਇਸ ਮੌਕੇ ਇੰਸਪੈਕਟਰ (ਆਰ.ਪੀ.ਐੱਫ) ਜੀ ਐੱਸ ਆਹਲੂਵਾਲੀਆ, ਜੀ ਆਰ ਪੀ ਬਿਆਸ ਚੌਂਕੀ ਇੰਚਾਰਜ ਸਬ ਇੰਸਪੈਕਟਰ ਜਗਦੀਸ਼ ਸਿੰਘ, ਏ ਐਸ ਆਈ ਜਸਪਿੰਦਰ ਸਿੰਘ, ਗੰਨਮੈਨ ਰਾਕੇਸ਼ ਕੁਮਾਰ, ਕਾਂਸਟੇਬਲ ਗੁਰਸ਼ਰਨਬੀਰ ਸਿੰਘ, ਪ੍ਰਿਤਪਾਲ ਸਿੰਘ, ਅਰਸ਼ਦੀਪ ਸਿੰਘ, ਹਰਵਿੰਦਰ ਸਿੰਘ ਆਦਿ ਪੁਲਿਸ ਮੁਲਾਜ਼ਮ ਹਾਜ਼ਰ ਸਨ।