ताज़ा खबरपंजाब

ਸਿੱਖ ਜਥੇਬੰਦੀਆਂ ਵੱਲੋਂ ਨਿਰਦੋਸ਼ ਕਿਸਾਨਾਂ ਦੀ ਰਿਹਾਈ ਲਈ ਅਤੇ ਕਿਸਾਨਾਂ ਉੱਤੇ ਕੀਤੇ ਜਾ ਰਹੇ ਜਬਰ ਰੋਕਣ ਲਈ ADC ਜਸਬੀਰ ਸਿੰਘ ਨੂੰ ਦਿੱਤਾ ਰਾਸ਼ਟਰਪਤੀ ਦੇ ਨਾਂ ਦਾ ਮੰਗ ਪੱਤਰ

ਜਲੰਧਰ (ਕਬੀਰ ਸੌਧੀ) : ਅੱਜ ਜ਼ਿਲ੍ਹਾ ਜਲੰਧਰ ਦੇ ਅਸਿਸਟੈਂਟ ਡਿਪਟੀ ਕਮਿਸ਼ਨਰ ਜਸਬੀਰ ਸਿੰਘ ਨੂੰ ਡਿਪਟੀ ਕਮਿਸ਼ਨਰ ਦੀ ਗ਼ੈਰਹਾਜ਼ਰੀ ਵਿੱਚ ਦੇਸ਼ ਦੇ ਰਾਸ਼ਟਰਪਤੀ ਦੇ ਨਾਂ ਦਾ ਮੰਗ ਪੱਤਰ ਦਿੱਤਾ ਗਿਆ ਮੰਗ ਪੱਤਰ ਦੇਣ ਵਾਲੀਆਂ ਜਥੇਬੰਦੀਆਂ ਸਿੱਖ ਤਾਲਮੇਲ ਕਮੇਟੀ ਦੇ ਤੇਜਿੰਦਰ ਸਿੰਘ ਪ੍ਰਦੇਸੀ ਹਰਪਾਲ ਸਿੰਘ ਚੱਢਾ ਹਰਪ੍ਰੀਤ ਸਿੰਘ ਨੀਟੂ ਭੁਪਿੰਦਰ ਸਿੰਘ ਬੜਿੰਗ ਸਿੰਘ ਸਭਾਵਾਂ ਦੇ ਹਰਜੋਤ ਸਿੰਘ ਲੱਕੀ ਸਤਪਾਲ ਸਿੰਘ ਸਿਦਕੀ ਕੁਲਜੀਤ ਸਿੰਘ ਚਾਵਲਾ ਦੁਸ਼ਟ ਦਮਨ ਦਲ ਖ਼ਾਲਸਾ ਦੇ ਗੁਰਜੀਤ ਸਿੰਘ ਸਤਨਾਮੀਆ ਦਸਮੇਸ਼ ਫੁਲਵਾੜੀ ਦੇ ਪ੍ਰਭਜੋਤ ਸਿੰਘ ਅਤੇ ਗੁਰਦੁਆਰਾ ਬਾਬਾ ਬਚਿੱਤਰ ਸਿੰਘ ਤੋਂ ਵਿੱਕੀ ਖਾਲਸਾ ਅਤੇ ਸੰਨੀ ਰਾਠੌੜ ਹਾਜ਼ਰ ਸਨ।

ਮੰਗ ਪੱਤਰ ਵਿਚ ਸਿੱਖ ਜਥੇਬੰਦੀਆਂ ਨੇ ਕਿਹਾ ਹੈ ਕਿ ਛੱਬੀ ਜਨਵਰੀ ਦੇ ਹੋਏ ਘਟਨਾਕ੍ਰਮ ਤੋਂ ਬਾਅਦ ਜਿਸ ਤਰ੍ਹਾਂ ਨਿਰਦੋਸ਼ ਕਿਸਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਬੇਦੋਸ਼ੇ ਕਿਸਾਨਾਂ ਨੂੰ ਅੰਧਾ ਧੁੰਦ ਕੁੱਟਿਆ ਗਿਆ ਅਤੇ ਦਿੱਲੀ ਵਿੱਚ ਸ਼ਾਂਤਮਈ ਧਰਨੇ ਤੇ ਬੈਠੇ ਕਿਸਾਨ ਲੀਡਰਾਂ ਤੇ ਪਰਚੇ ਦਰਜ ਕੀਤੇ ਗਏ ਹਾਲਾਂਕਿ ਇਹ ਕਿਸਾਨ ਪਿਛਲੇ ਤਕਰੀਬਨ ਤਿੰਨ ਮਹੀਨਿਆਂ ਤੋਂ ਸ਼ਾਂਤਮਈ ਧਰਨੇ ਤੇ ਬੈਠੇ ਹਨ ਪਰ ਅੱਜ ਤਕ ਕਿਸੇ ਇੱਕ ਵੀ ਹਿੰਸਾ ਦੀ ਘਟਨਾ ਨਹੀਂ ਹੋਈ ਸਗੋਂ ਕਿਸਾਨਾਂ ਨੂੰ ਬਿਨਾਂ ਵਜ੍ਹਾ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਅਸੀਂ ਰਾਸ਼ਟਰਪਤੀ ਤੋਂ ਮੰਗ ਕਰਦੇ ਹਾਂ ਨਿਰਦੋਸ਼ ਕਿਸਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਕਿਸਾਨਾਂ ਤੇ ਪਰਚੇ ਰੱਦ ਕੀਤੇ ਜਾਣ ਅਤੇ ਸ਼ਾਂਤਮਈ ਅੰਦੋਲਨ ਵਿਚ ਵਿਘਨ ਨਾ ਪਾਇਆ ਜਾਵੇ ਹਰ ਤਰ੍ਹਾਂ ਦਾ ਦਮਨ ਚੱਕਰ ਬੰਦ ਕੀਤਾ ਜਾਵੇ।

Related Articles

Leave a Reply

Your email address will not be published. Required fields are marked *

Back to top button