ताज़ा खबरपंजाब

ਛੱਜਲਵੱਡੀ ਵਿਖੇ ਝੋਨੇ ਦੇ ਖੇਤਾਂ ਵਿੱਚ ਸੰਦਿਗਧ ਹਲਾਤਾਂ ‘ਚ ਲਾਸ਼ ਮਿਲਣ ਨਾਲ ਇਲਾਕੇ ‘ਚ ਫੈਲੀ ਸਨਸਨੀ

ਟਾਂਗਰਾ, 21 ਅਗਸਤ (ਕੰਵਲਜੀਤ ਸਿੰਘ ਲਾਡੀ, ਦਵਿੰਦਰ ਸਿੰਘ ਸੋਹਤਾ) : ਟਾਂਗਰਾ  ਦੇ ਨੇੜਲੇ ਪਿੰਡ  ਛੱਜਲਵੱਡੀ ਵਿਖੇ ਇੱਕ ਵਿਅਕਤੀ ਦੀ ਝੋਨੇ ਦੇ  ਖੇਤਾਂ ਵਿੱਚੋਂ ਗਲੀ ਸੜੀ ਲਾਸ਼ ਮਿਲੀ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਪੁਲਿਸ ਥਾਣਾ ਖਿਲਚੀਆਂ ਦੇ ਐਸ.ਐਚ.ਓ. ਬਿਕਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਇਕ ਸੂਚਨਾ ਦੇ ਆਧਾਰ ਪਿੰਡ ਛੱਜਲਵੱਡੀ ਦੇ ਝੋਨੇ ਦੇ ਖੇਤਾਂ ਵਿੱਚੋਂ ਕਿਸੇ ਨਾਮਾਲੂਮ ਵਿਅਕਤੀ ਦੀ ਗਲੀ ਸੜੀ ਲਾਸ਼ ਬਰਾਮਦ ਕੀਤੀ ਗਈ।

ਜਿਸ ਦੀ ਕਿ ਪਛਾਣ ਨਹੀਂ ਹੋ ਸਕੀ। ਜੇਰੇ ਧਾਰਾ 174 ਅਧੀਨ ਕਾਰਵਾਈ ਕਰਕੇ ਲਾਸ਼ ਨੂੰ ਸ਼ਨਾਖ਼ਤ ਲਈ 72 ਘੰਟੇ ਵਾਸਤੇ ਮੋਰਚਰੀ ਗੁਰੂ ਨਾਨਕ ਹਸਪਤਾਲ ਅੰਮਿ੍ਰਤਸਰ ਵਿਖੇ ਰਖਵਾਇਆ ਗਿਆ ਹੈ ।ਇਸ ਬਾਰੇ ਸੂਚਨਾ ਮਿਲਨ ਤੇ ਥਾਨਾ ਖਲਚੀਆਂ ਨਾਲ ਸੰਪਰਕ ਕੀਤਾ ਜਾਵੇ।

Related Articles

Leave a Reply

Your email address will not be published. Required fields are marked *

Back to top button