ताज़ा खबरपंजाबराजनीति

ਕੈਬਨੇਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦਾਣਾ ਮੰਡੀ ਰਈਆ ਦਾ ਕੀਤਾ ਨਰੀਖਣ

ਐਮ.ਐਲ.ਏ. ਟੌਂਗ ਅਤੇ ਚੇਅਰਮੈਨ ਸੁਰਜੀਤ ਸਿੰਘ ਕੰਗ ਨੇ ਕੈਬਨੇਟ ਮੰਤਰੀ ਕਟਾਰਚੱਕ ਜੀ ਦਾ ਰਈਆ ਦਾਣਾ ਮੰਡੀ ਵਿਖੇ ਪਹੁੰਚਣ ਤੇ ਕੀਤਾ ਸਵਾਗਤ

ਬਾਬਾ ਬਕਾਲਾ ਸਾਹਿਬ 01 ਅਕਤੂਬਰ (ਸੁਖਵਿੰਦਰ ਬਾਵਾ) : ਅੱਜ ਕੈਬਨੇਟ ਮੰਤਰੀ ਲਾਲ ਚੰਦ ਕਟਾਰੂਚੱਕ ਜੀ ਵੱਲੋਂ ਮੰਡੀਆਂ ਦਾ ਨਰੀਖਣ ਕਰਨ ਲਈ ਦਾਣਾ ਮੰਡੀ ਰਈਆ ਵਿਖੇ ਪਹੁੰਚਣ ਤੇ ਵਿਧਾਇਕ ਦਲਬੀਰ ਸਿੰਘ ਟੋਂਗ ਅਤੇ ਚੇਅਰਮੈਨ ਸੁਰਜੀਤ ਸਿੰਘ ਕੰਗ ਅਤੇ ਸਮੂਹ ਅਧਿਕਾਰੀਆਂ ਨੇ ਸਵਾਗਤ ਕੀਤਾ। ਇਸ ਮੌਕੇ ਕੈਬਨੇਟ ਮੰਤਰੀ ਲਾਲ ਚੰਦ ਕਟਾਰੂਚੱਕ ਜੀ ਨੇ ਮੰਡੀ ਵਿੱਚ ਕਿਸਾਨਾਂ ਦੀਆਂ ਪਈਆਂ ਢੇਰੀਆਂ ਦਾ ਜਾਇਜਾ ਲਿਆ ਅਤੇ ਕਿਸਾਨਾਂ ਅਤੇ ਮਜਦੂਰਾਂ ਨੂੰ ਪੁੱਛਿਆਂ ਕਿ ਕਿਸੇ ਨੂੰ ਫਸਲ ਦੀ ਵਿਕਰੀ ਸਬੰਧੀ ਕਿਸੇ ਵੀ ਤਰ੍ਹਾਂ ਦੀ ਮੁਸਕਿਲ ਹੋ ਤਾਂ ਉਹ ਦੱਸਣ। ਕਿਸਾਨਾਂ ਅਤੇ ਮਜਦੂਰਾਂ ਨੇ ਮੰਤਰੀ ਸਾਹਿਬ ਨੂੰ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਮੁਸਕਿਲ ਨਹੀ ਆਈ ਹੈ ਅਤੇ ਮੰਡੀ ਦੇ ਸਾਰੇ ਪ੍ਰਬੰਧ ਸਹੀ ਢੰਗ ਨਾਲ ਚੱਲ ਰਹੇ ਹਨ ।

ਇਸ ਮੌਕੇ ਡੀ.ਐਫ.ਐਸ.ਸੀ. ਸੰਧੂ ਅਤੇ ਡਿਪਟੀ ਡੀ.ਐਮ.ਓ. ਹਰਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ ਇੰਸਪੈਕਟਰ ਪੰਨਗ੍ਰੇਨ, ਡਾਕਟਰ ਸਿਵਦੇਵ ਸਿੰਘ ਇੰਸਪੈਕਟਰ ਪਨਸਪ, ਹਰਜੀਤ ਕੌਰ ਇੰਸਪੈਕਟਰ ਵੇਅਰ ਹਾਊਸ, ਸਤਨਾਮ ਸਿੰਘ ਢਿੱਲੋ ਇੰਸਪੈਕਟਰ ਮਾਰਕਫੈਡ ਅਤੇ ਸਮੂਹ ਅਧਿਕਾਰੀਆਂ ਨੇ ਮੰਤਰੀ ਸਾਹਿਬ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹੁਣ ਤੱਕ ਰਈਆ ਮੰਡੀ ਵਿੱਚ ਪਨਗ੍ਰੇਨ, ਮਾਰਕਫੈਡ, ਪਨਸਪ ਅਤੇ ਪੰਜਾਬ ਵੇਅਰਹਾਉਸ ਵੱਲੋਂ 8360 ਐਮ.ਟੀ. ਅਤੇ 5690 ਐਮ.ਟੀ. ਬਾਸਮਤੀ, ਪਰਮਲ 1930 ਐਮ.ਟੀ., ਬੁਤਾਲਾ ਮੰਡੀ ਵਿੱਚ ਪਨਗ੍ਰੇਨ ਅਤੇ ਪਨਸਪ ਵੱਲੋਂ 3035 ਐਮ.ਟੀ. ਅਤੇ ਸਠਿਆਲਾ ਮੰਡੀ ਵਿਖੇ ਪਨਸਪ ਅਤੇ ਪਨਗ੍ਰੇਨ ਵੱਲੋਂ 1357 ਐਮ.ਟੀ. ਝੋਨੇ ਦੀ ਖ੍ਰੀਦ ਹੋ ਚੁੱਕੀ ਹੇ ਅਤੇ 24 ਘੰਟੇ ਦੇ ਅੰਦਰ ਅੰਦਰ ਕਿਸਾਨਾਂ ਦੇ ਖਾਤਿਆਂ ਵਿੱਚ ਫਸਲ ਦੀ ਅਦਾਇਗੀ ਹੋ ਗਈ ਹੈ। ਕੇਬਨਟ ਮੰਤਰੀ ਕਟਾਰੂਚੱਕ ਸਾਹਿਬ ਨੇ ਦੱਸਿਆ ਕਿ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਵਿੱਚ 2,57,000 ਐਮ.ਟੀ. ਝੋਨਾ ਪਹੁੰਚ ਚੁੱਕਿਆ ਹੋ ਅਤੇ ਹੁਣ ਤੱਕ 444 ਕਰੋੜ ਰੁਪਏ ਦੀ ਰਾਸ਼ੀ ਕਿਸਾਨਾਂ ਨੂੰ ਜਾਰੀ ਹੋ ਚੁੱਕੀ ਹੇ ਅਤੇ ਉਹਨਾਂ ਨੇ ਕਿਹਾ ਕਿਸਾਨਾਂ ਦੀ ਫਸਲ ਦਾ ਇੱਕ ਇੱਕ ਦਾਣਾ ਸਰਕਾਰ ਚੱਕੇਗੀ ਅਤੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸਕਿਲ ਨਹੀਂ ਆਉਣ ਦਿੱਤੀ ਜਾਵੇਗੀ। ਰਵਾਨਗੀ ਸਮੇਂ ਚੇਅਰਮੈਨ ਮਾਰਕੀਟ ਕਮੇਟੀ ਰਈਆ ਸੁਰਜੀਤ ਸਿੰਘ ਕੰਗ ਅਤੇ ਸਮੂਹ ਟੀਮ ਵੱਲੋਂ ਕੇਬਨੇਟ ਮੰਤਰੀ ਅਤੇ ਵਿਧਾਇਕ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਮੰਡੀ ਵਿੱਚ ਆਉਣ ਲਈ ਧੰਨਵਾਦ ਕੀਤਾ । ਇਸ ਮੌਕੇ ਪ੍ਰਧਾਨ ਮੰਡੀ ਕੈਮਲ ਸਿੰਘ ਮਾਨ, ਗੁਰਮੇਜ ਸਿੰਘ ਪੱਡਾ, ਜੇਮਲ ਸਿੰਘ, ਰਾਜੂ ਭੰਡਾਰੀ, ਲਾਲੀ ਪ੍ਰਧਾਨ ਬਿਆਸ, ਪਿਆਰਾ ਸਿੰਘ ਸੇਖੋ, ਗੱਜਣ ਸਿੰਘ ਧੂਲਕਾ ਨਿਰਮਲ ਸਿੰਘ ਪੱਡਾ, ਮਨੋਜ ਕੁਮਾਰ, ਸੁਰਿੰਦਰ ਕੁਮਾਰ, ਰਾਮ ਲੁਭਾਇਆ ਦੇਵਗਨ, ਐਮ.ਸੀ. ਜੇਮਲ ਸਿੰਘ, ਮਨਜਿੰਦਰ ਸਿੰਘ, ਰਵੀ ਸਿੰਘ, ਬਲਸਰਨ ਸਿੰਘ ਜਮਾਲਪੁਰ, ਹਰਜੀਤ ਸਿੰਘ ਫੌਜੀ, ਜਥੇਦਾਰ ਰਸਮ ਸਿੰਘ, ਸੁਰਿੰਦਰ ਸਿੰਘ ਸੰਧੂ, ਅਵਤਾਰ ਸਿੰਘ, ਪਰਮਜੀਤ ਸਿੰਘ ਭੁੱਲਰ, ਲੱਡੂ ਸਰਪੰਚ, ਬਿਆਸ, ਵਿਸ਼ਾਲ ਮੰਨਣ ਕਰਮਜੀਤ ਸਿੰਘ ਸਰਪੰਚ, ਗੋਪੀ ਬੂਲਨਗਲ ਸਰਪੰਚ ਆਦਿ ਆਗੂ ਅਤੇ ਆੜ੍ਹਤੀਆਂ ਸਾਹਿਬਾਨ ਹਾਜਰ ਸਨ ।

Related Articles

Leave a Reply

Your email address will not be published. Required fields are marked *

Back to top button