
ਜੰਡਿਆਲਾ ਗੁਰੂ, 27 ਅਗਸਤ (ਕੰਵਲਜੀਤ ਸਿੰਘ ਲਾਡੀ) : ਅੱਜ ਹਲਕਾ ਜੰਡਿਆਲਾ ਗੁਰੂ ਦੇ ਅਧੀਨ ਆਉਂਦੇ ਪਿੰਡ ਗੁਨੋਵਾਲ ਦੀ ਸੜਕ ਦਾਂ ਬਹੁਤ ਹੀ ਬੁਰਾ ਹਾਲ ਹੋਇਆ ਹੈ ਪਿੰਡ ਗੁੰਨੋਵਾਲ ਦੇ ਵਾਸੀਆਂ ਦਾ ਕਹਿਣਾ ਹੈ ਕਿ ਜੰਡਿਆਲਾ ਗੁਰੂ ਦੇ ਕੈਬਨਿਟ ਮੰਤਰੀ ਸਰਦਾਰ ਹਰਭਜਨ ਸਿੰਘ ਦਾ ਸ਼ਹਿਰ ਤੇ ਦੂਸਰਾ ਕੈਬਨਿਟ ਵਿੱਚ pwd ਦੇ ਮੰਤਰੀ ਹੋਣ ਕਾਰਨ ਵੀ ਇਸ ਸੜਕ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਹੈ। ਇਹ ਸੜਕ ਵੱਖ -ਵੱਖ ਪਿੰਡਾਂ ਨੂੰ ਨਾਲ ਜੋੜਦੀ ਹੈ ਜਿਸ ਵਿੱਚ ਪਿੰਡ ਗੋਰੇਵਾਲ ,ਤਾਰਾਗੜ੍ਹ ਧਾਰੜ ,ਤਿੰਮੋਵਾਲ, ਤੇ ਮੇਨ ਜੀਟੀ ਰੋਡ ਹਾਈਵੇ ਨੂੰ ਲੱਗਦੀ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਾਡੇ ਬੱਚੇ ਜੋ ਕਿ ਜੰਡਿਆਲਾ ਗੁਰੂ ਸ਼ਹਿਰ ਦੇ ਸਕੂਲਾਂ ਵਿੱਚ ਪੜ੍ਦੇ ਹਨ ਜਦੋਂ ਅਸੀਂ ਸਵੇਰੇ ਇਹਨਾਂ ਨੂੰ ਸਕੂਲੇ ਛੱਡਣ ਜਾਂਦੇ ਹਾਂ ਤਾਂ ਇਸੇ ਸੜਕ ਤੋਂ ਲੰਘਣ ਕਾਰਨ ਕਈ ਵਾਰ ਸਾਡੇ ਕੱਪੜੇ ਗੰਦੇ ਹੋ ਜਾਂਦੇ ਨੇ ਤੇ ਕਈ ਵਾਰ ਬੱਚੇ ਵਿੱਚ ਡਿੱਗ ਕੇ ਬੁਰੀ ਤਰਾਂ ਜਖਮੀ ਹੋ ਜਾਂਦੇ ਹਨ
ਜਿਸ ਕਾਰਨ ਸਕੂਲ ਜਾਣ ਵਿੱਚ ਬੜਾ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਲੋਕ ਜੰਡਿਆਲਾ ਗੁਰੂ ਸ਼ਹਿਰ ਵਿੱਚ ਸਵੇਰੇ ਕੰਮ ਕਰਨ ਨੂੰ ਨਿਕਲਦੇ ਹਨ ਜਦੋਂ ਸ਼ਾਮੀ ਘਰ ਜਾਂਦੇ ਹਨ ਤਾਂ ਇਸ ਸੜਕ ਤੇ ਡਿੱਗ ਕੇ ਆਪਣੇ ਕੱਪੜੇ ਤੇ ਸੱਟਾਂ ਲਵਾਂ ਕੇ ਬੈਠ ਜਾਂਦੇ ਹਨ ਲੋਕਾਂ ਦਾ ਕਹਿਣਾ ਹੈ ਕਿ ਕੈਬਨਿਟ ਮੰਤਰੀ ਹਰਭਜਨ ਸਿੰਘ ਜੀ ਸੜਕਾਂ ਦਾ ਉਦਘਾਟਨ ਤਾਂ ਕਰੀ ਜਾਂਦੇ ਹਨ ਪਰ ਹਜੇ ਤੱਕ ਸੜਕਾਂ ਤਿਆਰ ਨਹੀਂ ਹੋ ਰਹੀਆਂ ਜਿਵੇਂ ਕਿ ਘਾਂ ਮੰਡੀ ਤੋਂ ਲੈ ਕੇ ਚੌਂਕੀ ਨੂੰ ਸੜਕ ਜਾਂਦੀ ਹੈ ਉਸ ਦਾ ਉਦਘਾਟਨ ਕੀਤਾ ਹੈ ਪਰ ਅਜੇ ਤੱਕ ਉਹ ਸੜਕ ਵੀ ਤਿਆਰ ਨਹੀਂ ਹੋ ਸਕੀ ਹੈ। ਇਸੇ ਤਰ੍ਹਾਂ ਹੀ ਵੈਰੋਵਾਲ ਰੋਡ ਤੋਂ ਜਲੰਧਰ ਹਾਈਵੇ ਨੂੰ ਜੋੜਦੀ ਸੜਕ ਦਾਂ ਉਦਘਾਟਨ ਕਾਂਗਰਸ ਪਾਰਟੀ ਦੇ ਆਗੂ ਵੀ ਕਰ ਚੁੱਕੇ ਹਨ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਇਸ ਸੜਕ ਦਾ ਉਦਘਾਟਨ ਕੀਤਾ ਹੈ ਪਰ ਹਜੇ ਤੱਕ ਇਹ ਸੜਕ ਵੀ ਤਿਆਰ ਨਹੀਂ ਹੋ ਸਕੀ ਤੇ ਸੜਕ ਦਾਂ ਬਹੁਤ ਹੀ ਬੁਰਾ ਹਾਲ ਹੋਇਆ ਹੈ ਆਉਂਦੇ ਜਾਦੇੰ ਰਾਹੀਆਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾਂ ਏ ਪਰ ਸੜਕ ਬਣਾਉਣ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਜਾ ਰਿਹਾ ਇਸ ਸੜਕ ਉੱਤੇ ਲੋਕੀ ਆਪਣੀ ਰੂੜੀ ਘਰਾਂ ਦਾ ਜੋ ਵੀ ਗੰਦ ਹੈ
ਉਹ ਇਸ ਸੜਕ ਉੱਤੇ ਸੁੱਟ ਜਾਂਦੇ ਹਨ ਜਿਸ ਕਾਰਨ ਇੱਥੇ ਚਿੱਕੜ ਤਿਲਕਣ ਤੇ ਟੋਏ ਬਹੁਤ ਜਿਆਦੇ ਪਏ ਹੋਏ ਹਨ ਤੇ ਇਸ ਸੜਕ ਉੱਤੇ ਗੁੱਜਰਾਂ ਦੇ ਡੰਗਰਾਂ ਦੇ ਲੰਘਣ ਕਾਰਨ ਬਹੁਤ ਜਿਆਦਾ ਹੀ ਗੰਦ ਪਿਆ ਹੋਇਆ ਹੈ ਇਸ ਸੜਕ ਉੱਤੇ ਜੋ ਵੀ ਘਰ ਬਣਾਏ ਗਏ ਹਨ ਉਹਨਾਂ ਨੇ ਵੀ ਆਪਣੇ ਸੀਵਰਜ ਦਾ ਗੰਦਾ ਪਾਣੀ ਸੜਕ ਵੱਲ ਕੀਤਾ ਹੋਇਆ ਹੈ ਜਿਸ ਕਾਰਨ ਇੱਥੇ ਪਾਣੀ ਬਹੁਤ ਜਿਆਦਾ ਇਕੱਠਾ ਹੋ ਜਾਂਦਾ ਹੈ। ਬਰਸਾਤਾਂ ਦੇ ਦਿਨਾਂ ਵਿੱਚ ਇੱਥੇ ਪਾਣੀ ਖਲੋਣ ਕਰਕੇ ਸੜਕ ਦਾ ਬਹੁਤ ਜਿਆਦਾ ਬੁਰਾ ਹਾਲ ਹੋ ਜਾਂਦਾ ਹੈ ਪਰ ਜਦੋਂ ਬਰਸਾਤਾਂ ਨਹੀਂ ਹੁੰਦੀਆਂ ਤੇ ਘਰਾਂ ਦੇ ਪਾਣੀ ਨਾਲ ਵੀ ਇਸ ਸੜਕ ਦਾ ਬਹੁਤ ਬੁਰਾ ਹਾਲ ਹੋ ਜਾਂਦਾ ਹੈ ਜਿਸ ਕਾਰਨ ਪਿੰਡ ਵਾਸੀਆਂ ਨੂੰ ਬਹੁਤ ਹੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਪਿੰਡ ਵਾਸੀ ਬਹੁਤ ਹੀ ਪਰੇਸ਼ਾਨ ਹਨ ਲੋਕਾਂ ਦਾ ਕਹਿਣਾ ਹੈ ਕਿ ਜੰਡਿਆਲਾ ਗੁਰੂ ਦੇ ਨਗਰ ਕੌਂਸਲ ਦੇ ਪ੍ਰਧਾਨ ਵੀ ਇਸ ਵੱਲ ਧਿਆਨ ਨਹੀਂ ਰਹੇ ਤੇ ਨਾ ਹੀ ਲੋਕਾਂ ਦੀ ਪਰੇਸ਼ਾਨੀ ਨੂੰ ਸਮਝ ਰਹੇ ਪਿੰਡ ਵਾਸੀਆਂ ਨੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਅੱਗੇ ਬੇਨਤੀ ਕੀਤੀ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਕਿ ਸਾਡੀ ਸਮੱਸਿਆ ਨੂੰ ਸਮਝਦੇ ਹੋਏ ਪਹਿਲ ਦੇ ਅਧਾਰ ਤੇ ਸੜਕ ਨੂੰ ਬਣਾਇਆ ਜਾਵੇ।