ताज़ा खबरपंजाब

ਕਿਸੇ ਵੀ ਖੇਤਰ ਚ ਕਾਮਯਾਬੀ ਹਾਸਲ ਕਰਨ ਲਈ ਆਤਮ-ਵਿਸ਼ਵਾਸ ਸਭ ਤੋਂ ਅਹਿਮ ਹਥਿਆਰ : ਜੋਗਿੰਦਰ ਤਲਵਾੜ

ਕਪੂਰਥਲਾ, 26 ਫਰਵਰੀ (ਗੌਰਵ ਮੜੀਆ) : ਅਜੋਕੇ ਦੌਰ ਦੀ ਭੱਜ-ਦੋੜ ਅਤੇ ਸਖਤ ਮੁਕਾਬਲੇਬਾਜ਼ੀ ਵਾਲੇ ਯੁੱਗ ਚ ਜੇਕਰ ਇਨਸਾਨ ਨੇ ਸਫਲਤਾ ਦੇ ਸਿਖਰ ਨੂੰ ਛੂਹਣਾ ਹੈ,ਤਾਂ ਉਸ ਲਈ ਸਭ ਤੋਂ ਪਹਿਲੀ ਅਤੇ ਜ਼ਰੂਰੀ ਸ਼ਰਤ ਆਤਮ-ਵਿਸ਼ਵਾਸ ਹੈ।ਇਹ ਪ੍ਰਗਟਾਵਾ ਵਿਸ਼ਵ ਹਿੰਦੂ ਪਰਿਸ਼ਦ ਦੇ ਜ਼ਿਲ੍ਹਾ ਮੰਤਰੀ ਜੋਗਿੰਦਰ ਤਲਵਾੜ ਨੇ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕੀਤਾ।ਜੋਗਿੰਦਰ ਤਲਵਾੜ ਨੇ ਕਿਹਾ ਕਿ ਮੌਜੂਦਾ ਸਮਾਂ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ। ਹਰ ਖੇਤਰ ਚਾਹੇ ਉਹ ਸਿੱਖਿਆ ਹੋਵੇ,ਨੌਕਰੀ ਹੋਵੇ ਜਾਂ ਕਾਰੋਬਾਰ ਚ ਨਵੀਆਂ ਚੁਣੌਤੀਆਂ ਦਰਪੇਸ਼ ਹਨ।ਅਜਿਹੇ ਹਾਲਾਤ ਚ ਸਿਰਫ ਉਹੀ ਵਿਅਕਤੀ ਅੱਗੇ ਵੱਧ ਸਕਦਾ ਹੈ,ਜਿਸ ਨੂੰ ਆਪਣੀ ਕਾਬਲੀਅਤ ਅਤੇ ਮਿਹਨਤ ਤੇ ਪੂਰਾ ਭਰੋਸਾ ਹੈ।

ਉਨ੍ਹਾਂ ਕਿਹਾ ਕਿ ਆਤਮ-ਵਿਸ਼ਵਾਸ ਦਾ ਮਤਲਬ ਹੰਕਾਰ ਨਹੀਂ,ਸਗੋਂ ਆਪਣੀਆਂ ਸ਼ਕਤੀਆਂ ਅਤੇ ਕਮਜ਼ੋਰੀਆਂ ਨੂੰ ਪਛਾਣ ਕੇ ਸਹੀ ਦਿਸ਼ਾ ਵੱਲ ਵਧਣਾ ਹੈ।ਸਿੱਖਿਆ ਤੇ ਸਮਾਜਿਕ ਜੀਵਨ ਚ ਅਹਿਮੀਅਤ ਨਹੀਂ,ਸਗੋਂ ਬੱਚੇ ਦੀ ਸ਼ਖਸੀਅਤ ਚ ਇਨਾ ਆਤਮ-ਵਿਸ਼ਵਾਸ ਭਰਨਾ ਹੈ ਕਿ ਉਹ ਸਮਾਜਿਕ ਜੀਵਨ ਦੇ ਹਰ ਮੋਰਚੇ ਤੇ ਡਟ ਕੇ ਖੜਾ ਹੋ ਸਕੇ।ਉਨ੍ਹਾਂ ਕਿਹਾ ਕਿ ਮਾਹਿਰਾਂ ਅਨੁਸਾਰ ਆਤਮ-ਵਿਸ਼ਵਾਸ ਕੋਈ ਜਨਮਜਾਤ ਗੁਣ ਨਹੀਂ ਹੈ,ਸਗੋਂ ਇਸ ਨੂੰ ਲਗਾਤਾਰ ਅਭਿਆਸ,ਮਿਹਨਤ ਅਤੇ ਹਾਂ-ਪੱਖੀ ਸੋਚ ਨਾਲ ਵਿਕਸਿਤ ਕੀਤਾ ਜਾ ਸਕਦਾ ਹੈ।ਅੰਤ ਚ ਜੋਗਿੰਦਰ ਤਲਵਾੜ ਨੇ ਸਮੂਹ ਨੌਜਵਾਨ ਵਰਗ ਨੂੰ ਅਪੀਲ ਕੀਤੀ ਕਿ ਉਹ ਨਾਕਾਰਾਤਮਕਤਾ ਤੋਂ ਦੂਰ ਰਹਿਣ। ਛੋਟੀਆਂ-ਛੋਟੀਆਂ ਸਫਲਤਾਵਾਂ ਹੀ ਇਨਸਾਨ ਨੂੰ ਵੱਡੀਆਂ ਮੰਜ਼ਿਲਾਂ ਵੱਲ ਲੈ ਕੇ ਜਾਂਦੀਆਂ ਹਨ।ਜੇਕਰ ਤੁਹਾਡੇ ਇਰਾਦੇ ਨੇਕ ਹਨ ਅਤੇ ਤੁਹਾਡਾ ਆਪਣੇ-ਆਪ ਤੇ ਯਕੀਨ ਪੱਕਾ ਹੈ,ਤਾਂ ਦੁਨੀਆ ਦੀ ਕੋਈ ਵੀ ਤਾਕਤ ਤੁਹਾਨੂੰ ਕਾਮਯਾਬ ਹੋਣ ਤੋਂ ਨਹੀਂ ਰੋਕ ਸਕਦੀ।ਜੋਗਿੰਦਰ ਤਲਵਾੜ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਿੱਖਿਆ ਦਾ ਅਸਲ ਮਕਸਦ ਸਿਰਫ ਕਿਤਾਬੀ ਗਿਆਨ ਦੇਣਾ ਹੀ।

Show More

Related Articles

Leave a Reply

Your email address will not be published. Required fields are marked *

Back to top button