ताज़ा खबरपंजाब

ਈ.ਟੀ.ਓ ਨੂੰ ਵਫਦ ਦੇ ਰੂਪ ਵਿਚ ਤਰਸਿੱਕਾ ਬਲਾਕ ਨੂੰ ਬਹਾਲ ਰੱਖਣ ਦੀ ਮੰਗ ਕਰਾਂਗੇ : ਕਿਸਾਨ ਆਗੂ

ਜੰਡਿਆਲਾ ਗੁਰੂ, 01 ਸਤੰਬਰ (ਕੰਵਲਜੀਤ ਸਿੰਘ ਲਾਡੀ) : ਪੰਜਾਬ ਸਰਕਾਰ ਵੱਲੋਂ ਬਲਾਕ ਤਰਸਿੱਕਾ, ਜਿਲ੍ਹਾ ਅੰਮ੍ਰਿਤਸਰ ਨੂੰ ਖਤਮ ਕਰਨ ਖਿਲਾਫ ਇਲਾਕੇ ਦੇ ਇਨਸਾਫ ਪਸੰਦ ਲੋਕਾਂ ਦਾ ਵਰਦੇ ਮੀਂਹ ਦੌਰਾਨ ਹੋਏ ਇਕੱਠ ਮੌਕੇ ਜਾਣਕਾਰੀ ਦਿੰਦਿਆਂ ਕਿਸਾਨ ਆਗੂਆਂ ਬਲਦੇਵ ਸਿੰਘ ਸੈਦਪੁਰ ਲਖਬੀਰ ਸਿੰਘ ਨਿਜ਼ਾਮਪੁਰ,ਗੁਰਮੇਜ ਸਿੰਘ ਤਿੰਮੋਵਾਲ ਅਤੇ ਮਜ਼ਦੂਰਾਂ ਦੇ ਆਗੂਆਂ ਮੰਗਲ ਸਿੰਘ ਖੁਜਾਲਾ, ਬਲਵਿੰਦਰ ਸਿੰਘ ਮਹਿਸਮਪੁਰ ਨੇ ਦੱਸਿਆ ਕਿ 1960 ਵਿੱਚ ਉਸ ਵੇਲੇ ਦੇ ਵਿਧਾਇਕ ਕਾਮਰੇਡ ਮੱਖਣ ਸਿੰਘ ਤਰਸਿੱਕਾ ਦੇ ਅਣਥੱਕ ਯਤਨਾ ਸਦਕਾ ਤਰਸਿਕਾ ਬਲਾਕ ਹੋਂਦ ਵਿੱਚ ਆਇਆ ਸੀ ਜਿਸ ਦਾ ਇਲਾਕੇ ਦੀਆਂ ਪੰਚਾਇਤਾਂ ਅਤੇ ਆਮ ਲੋਕਾਂ ਨੂੰ ਬਹੁਤ ਲਾਭ ਹੋਇਆ ਪਰ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬਲਾਕ ਦੀ ਹੋਂਦ ਖਤਮ ਕਰਕੇ ਬਲਾਕ ਦੇ ਅਧੀਨ ਆਉਂਦੇ ਪਿੰਡਾਂ ਨੂੰ ਜੰਡਿਆਲਾ ਬਲਾਕ ਅਤੇ ਟਾਹਲੀ ਸਾਹਿਬ ਬਲਾਕ ਨਾਲ ਜੋੜਿਆ ਜੋ ਕਿ ਇਲਾਕੇ ਦੇ ਲੋਕਾਂ ਨਾਲ ਬਹੁਤ ਵੱਡੀ ਬੇਇਨਸਾਫੀ ਹੈ।

ਆਗੂਆਂ ਨੇ ਕਿਹਾ ਕਿ ਬਰਸਾਤ ਦੇ ਮੌਸਮ ਨੂੰ ਵੇਖਦਿਆਂ ਫੈਸਲਾ ਕੀਤਾ ਹੈ ਕਿ 6 ਸਤੰਬਰ ਨੂੰ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਨੂੰ ਵਫਦ ਦੇ ਰੂਪ ਵਿੱਚ ਮਿਲ ਕੇ ਤਰਸਿੱਕਾ ਬਲਾਕ ਨੂੰ ਬਹਾਲ ਰੱਖਣ ਦੀ ਮੰਗ ਕੀਤੀ ਜਾਵੇਗੀ ।ਅਤੇ ਮੰਗ ਪੂਰੀ ਨਾ ਹੋਣ ਤੇ ਆਉਣ ਵਾਲੇ ਦਿਨਾਂ ਵਿੱਚ ਬਲਾਕ ਨਾਲੋਂ ਤੋੜੇ ਗਏ ਪਿੰਡਾਂ ਵਿੱਚ ਲਾਮਬੰਦੀ ਕਰਕੇ ਵੱਡਾ ਸੰਘਰਸ਼ ਆਰੰਭ ਦਿੱਤਾ ਜਾਵੇਗਾ।

ਇਸ ਮੌਕੇ ਹਰਪ੍ਰੀਤ ਸਿੰਘ ਬੁਟਾਰੀ, ਸੁਵਿੰਦਰ ਸਿੰਘ ਖਹਿਰਾ, ਸਾਬਕਾ ਸਰਪੰਚ ਹਰਜਿੰਦਰ ਸਿੰਘ ਭੱਟੀਕੇ, ਕੁਲਦੀਪ ਸਿੰਘ ਤਲਵੰਡੀ, ਬਖਤੌਰ ਸਿੰਘ ਰਸੂਲਪੁਰ ਕਲਾਂ, ਰਾਜਵਿੰਦਰ ਸਿੰਘ ਸੰਗਰਾਏ, ਅਮਰੀਕ ਸਿੰਘ ਟਾਂਗਰਾ, ਗੁਰਜੰਟ ਸਿੰਘ ਮੁੱਛਲ, ਜਤਿੰਦਰ ਸਿੰਘ ਕੋਟ ਹਯਾਤ, ਬਲਦੇਵ ਸਿੰਘ ਜੱਬੋਵਾਲ, ਪਰਗਟ ਸਿੰਘ ਤਰਸਿੱਕਾ, ਜਸਵੰਤ ਸਿੰਘ ਸੋਨੂੰ ਦਸ਼ਮੇਸ਼ ਨਗਰ, ਕਰਮ ਸਿੰਘ ਸੈਦਪੁਰ, ਕੇਵਲ ਸਿੰਘ ਮਹਿਸਮਪੁਰ, ਸਤਨਾਮ ਸਿੰਘ ਟਾਂਗਰਾ, ਸੇਵਾ ਸਿੰਘ ਸੈਦੋ ਲੇਹਲ, ਬਲਜੀਤ ਸਿੰਘ ਡੇਹਰੀਵਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button