ਆਮ ਆਦਮੀ ਨੂੰ ਮਿਲਣ ਵਾਲੀਆਂ ਵਧੇਰੇ ਸੇਵਾਵਾਂ ਸੇਵਾ ਕੇਂਦਰਾਂ ਵਿੱਚ ਉਪਲੱਬਧ ਹਨ ਪਰ ਸਿਸਟਮ ਦੀ ਅਣਗਹਿਲੀ ਕਾਰਨ ਆਮ ਲੋਕਾਂ ਕਰਨਾ ਪੈਂਦਾ ਮੁਸਕਲਾਂ ਦਾ ਸਾਹਮਣਾ
ਆਖਰ ਕਦੋਂ ਮਿਲੇਗਾ ਆਮ ਲੋਕਾਂ ਨੂੰ ਇਹਨਾਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਹੈਲਪਲਾਈਨ ਨੰਬਰ ਵੀ ਕਿਸੇ ਨਾ ਆਉਂਦੇ ਕੰਮ ਐਲ ਸੀਡੀਆਂ ਦਾ ਬਣੇ ਸ਼ਿੰਗਾਰ

ਜੰਡਿਆਲਾ ਗੁਰੂ 07 ਅਗਸਤ (ਕੰਵਲਜੀਤ ਸਿੰਘ ਲਾਡੀ) : ਪੰਜਾਬ ਸਰਕਾਰ ਵੱਲੋਂ ਇੱਕ ਨਾਅਰਾ ਆਮ ਦਿੱਤਾ ਜਾ ਰਿਹਾ ਹੈ ਕਿ ਵੱਖ-ਵੱਖ ਸਹੂਲਤਾਂ ਦੇ ਭੰਡਾਰ ਨੂੰ ਲੋਕਾਂ ਦੇ ਘਰਾਂ ਤੱਕ ਪਹੁੰਚਾਇਆ ਜਾ ਰਿਹਾ ਅਤੇ ਪਹੁੰਚਾਇਆ ਜਾਵੇਗਾ ਜਿਸ ਵਿੱਚ ਆਮ ਸਹੂਲਤਾਂ ਸੇਵਾ ਕੇਂਦਰਾਂ ਵਿੱਚ ਉਪਲੱਬਧ ਹਨ ਪਰ ਆਮ ਪਬਲਿਕ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰ ਕੇ ਉਸ ਸਹੂਲਤ ਨੂੰ ਪ੍ਰਾਪਤ ਕਰਨਾ ਪੈਦਾ ਹੈ ਇਹ ਆਮ ਲੋਕਾਂ ਦੀ ਧਾਰਨਾ ਸੀ ਪਰ ਜਦੋਂ ਅੱਜ ਪੱਤਰਕਾਰ ਕੁਲਵੰਤ ਸਿੰਘ ਵਿਰਦੀ ਨੂੰ ਆਪਣੇ ਨਿੱਜੀ ਕੰਮ ਲਈ ਜੰਡਿਆਲਾ ਗੁਰੂ ਸੇਵਾ ਕੇਂਦਰ ਵਿੱਚ ਆਪਣੀ ਇਕ ਸਾਲ ਦੀ ਪੋਤਰੀ ਬੇਟੀ ਦਾ ਆਧਾਰ ਕਾਰਡ ਅਪਲਾਈ ਕਰਨ ਲਈ ਜਾਣਾ ਪਿਆ ਲੇਕਿਨ ਜਦੋਂ ਸੇਵਾ ਕੇਂਦਰ ਵਿੱਚ ਪਹੁੰਚੇ ਤਾਂ ਆਮ ਪਬਲਿਕ ਦੀ ਤਰ੍ਰਾਂ ਟੋਕਨ ਸਿਸਟਮ ਵਿੱਚ ਹਾਜ਼ਰੀ ਲਗਵਾਈ ਅਤੇ ਟੋਕਨ ਪ੍ਰਾਪਤ ਕੀਤਾ ਜਦੋਂ ਕਿ ਸਵੇਰ ਦੇ ਟਾਈਮ ਹੀ ਇਕ ਨੰਬਰ ਕਾਊਂਟਰ ਦੀ ਸੇਵਾ ਬੰਦ ਸੀ ਅਤੇ ਉਸ ਕਾਊਂਟਰ ਤੇ ਬੈਠੀ ਮਹਿਲਾ ਮੁਲਾਜ਼ਮ ਨੇ ਕਿਹਾ ਦੋ ਨੰਬਰ ਕਾਊਂਟਰ ਤੇ ਸੇਵਾ ਮਿਲੇਗੀ ਜਦੋਂ ਕਿ ਆਪਣੇ ਨੰਬਰ ਦੀ ਉਡੀਕ ਵਿੱਚ ਇਕ ਘੰਟੇ ਦੇ ਕਰੀਬ ਸਮਾਂ ਬਤੀਤ ਹੋ ਗਿਆ ਤਾਂ ਉਸ ਤੋਂ
ਬਾਅਦ ਲਾਈਟ ਬੰਦ ਹੋ ਗਈ ਜਿਥੇ ਕਿ ਸਰਕਾਰੀ ਅਦਾਰਿਆ, ਸੇਵਾ ਕੇਂਦਰਾਂ, ਬੈਂਕਾਂ ਵਿੱਚ ਜਰਨੇਟਰ ਸਲਫ ਸਟਾਰਟ ਹੁੰਦੇ ਹਨ ਲੇਕਿਨ ਸੇਵਾ ਕੇਂਦਰ ਦਾ ਜਰਨੇਟਰ ਪਬਲਿਕ ਦੇ ਰੌਲਾ ਪਾਉਣ ਤੇ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਜਰਨੇਟਰ ਸਟਾਰਟ ਨਹੀਂ ਹੋਇਆ ਕਿਉਂਕਿ ਜਰਨੇਟਰ ਵਿੱਚ ਤੇਲ ਨਹੀਂ ਸੀ ਜਦੋਂ ਇਸ ਸਬੰਧੀ ਮੁਲਾਜ਼ਮਾਂ ਨਾਲ ਗੱਲ ਕੀਤੀ ਗਈ ਤਾਂ ਉਨਾਂ ਨੇ ਕਿਹਾ ਜਰਨੇਟਰ ਵਿੱਚ ਤੇਲ ਪਵਾਉਣ ਲਈ ਪੈਸੇ ਨਹੀਂ ਮਿਲਦੇ ਜਦੋਂ ਕਿ ਅੱਤ ਦੀ ਗਰਮੀ ਦੇ ਮੌਸਮ ਕਾਰਨ ਛੋਟੇ ਬੱਚੇ ਮਾਵਾਂ ਦੀ ਗੋਦੀ ਚ,ਮਾਵਾਂ ਦੇ ਉਂਗਲੀ ਲੱਗੇ ਰੌ ਰਹੇ ਸਨ ਜੇਕਰ ਗੱਲ ਕਰੀਏ ਸੇਵਾ ਕੇਂਦਰ ਦੇ ਅੰਦਰ ਬੈਠਣ ਲਈ ਕੁਰਸੀਆਂ ਤਾਂ ਲਗਭੱਗ ਅੱਠ ਦੱਸ ਬੰਦਿਆਂ ਦੇ ਬੈਠਣ ਦਾ ਪ੍ਰਬੰਧ ਹੈ ਜਿਆਦਾਤਰ ਪਬਲਿਕ ਨੂੰ ਖੜ੍ਹੇ ਹੋ ਕਿ ਆਪਣੀ ਵਾਰੀ ਦੀ ਉਡੀਕ ਕਰਨੀ ਪੈਂਦੀ ਹੈ ! ਹੈਲਪਲਾਈਨ ਨੰਬਰ 1100 ਤੇ ਸਕਾਇਤ ਕਰਨ ਤੇ ਵੀ ਕਸਟਮ ਕੇਅਰ ਵਾਲਿਆਂ ਵੱਲੋਂ ਕਿਹਾ ਗਿਆ ਕਿ ਤੁਹਾਨੂੰ ਜਿਲ੍ਹੇ ਅਧਿਕਾਰੀ ਦਾ ਫੋਨ ਆਵੇਗਾ ਲੇਕਿਨ ਐਲ ਸੀਡੀ ਤੇ ਚਲਦੇ ਨੰਬਰ ਵੀ ਲਗਦਾ ਪਬਲਿਕ ਨੂੰ ਗੁੰਮਰਾਹ ਕਰਨ ਲਈ ਦਿੱਤੇ ਗਏ ਹਨ ਜਦ ਕਿ ਇਸ ਨੰਬਰ ਉਪਰ ਕੀਤੀ ਗਈ ਕੰਪਲੇਟ ਬਾਰੇ ਕਿਸੇ ਅਧਿਕਾਰੀ ਦਾ ਫੋਨ ਨਾ ਆਉਣਾ ਇਹੀ ਦਰਸਾਉਂਦਾ ਹੈ ਕਿ ਇਹ ਨੰਬਰ ਸਿਰਫ ਪਬਲਿਕ ਨੂੰ ਗੁੰਮਰਾਹ ਕਰਨ ਲਈ ਹੀ ਦਿੱਤੇ ਗਏ ਹਨ ! ਕੈਬਨਿਟ ਮੰਤਰੀ ਸ੍ਰ ਹਰਭਜਨ ਸਿੰਘ ਈ.ਟੀ.ਓ ਜੀ ਇੰਨਾਂ ਸੇਵਾ ਕੇਂਦਰਾਂ ਵੱਲੋਂ ਵਿਸੇਸ ਤੌਰ ਤੇ ਧਿਆਨ ਦਿੱਤਾ ਜਾਵੇ ਤਾਂ ਜੋ ਆਮ ਲੋਕਾਂ ਨੂੰ ਇਹਨਾਂ ਕੇਂਦਰਾਂ ਵਿੱਚੋਂ ਮਿਲਣ ਵਾਲੀਆਂ ਸੇਵਾਵਾਂ ਨੂੰ ਪ੍ਰਾਪਤ ਕਰਨ ਸਮੇਂ ਪ੍ਰੇਸ਼ਨੀ ਦਾ ਸਾਹਮਣਾ ਨਾ ਕਰਨਾ ਪਵੇ!