ताज़ा खबरपंजाब

ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਤਰਨਤਾਰਨ ’ਚ ਰੈਲੀ ਕਰਨ ਦਾ ਐਲਾਨ

ਮੰਗਾਂ ਨਾ ਪੂਰੀਆਂ ਹੋਣ ਤੇ ਵੋਟਿੰਗ ਵਾਲੇ ਦਿਨ ਬੂਥਾਂ ਦਾ ਕੀਤਾ ਜਾਊਗਾ ਘਿਰਾਓ।

ਜਲੰਧਰ 06 ਨਵੰਬਰ (ਹਰਜਿੰਦਰ ਸਿੰਘ) : ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵੱਲੋਂ ਜ਼ਿਮਨੀ ਚੋਣ ਹਲਕੇ ਤਰਨਤਾਰਨ ਵਿੱਚ ਮੰਗਾਂ ਨੂੰ ਲੈ ਕੇ ਰੈਲੀ ਕਰਨ ਦਾ ਐਲਾਨ ਕੀਤਾ ਗਿਆ ਹੈ। ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਜਲੰਧਰ (ਸੀਟੂ) ਦੀ ਮੀਟਿੰਗ ਹੋਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਨਿਰਲੇਪ ਕੌਰ ਨੇ ਕਿਹਾ ਕਿ ਪੰਜਾਬ ਦੇ ਆਂਗਣਵਾੜੀ ਵਰਕਰਾਂ ਦੀ ਆਨਲਾਈਨ ਹੜਤਾਲ ਚਲਦਿਆਂ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਜੇਕਰ ਇੱਕ ਦਿਨ ਵੀ ਪੋਸ਼ਨ ਟਰੈਕਰ ਉੱਪਰ ਆਂਗਣਵਾੜੀ ਸੈਂਟਰ ਓਪਨ ਨਹੀਂ ਕੀਤਾ ਜਾਂਦਾ ਸੀ ਤਾਂ ਅਫਸਰਾਂ ਵੱਲੋਂ ਲਗਾਤਾਰ ਇਸ ਚੀਜ਼ ਨੂੰ ਲੈ ਕੇ ਬਹੁਤ ਪਰੇਸ਼ਾਨ ਕੀਤਾ ਜਾਂਦਾ ਸੀ ਪਰ ਹੁਣ ਇੱਕ ਮਹੀਨੇ ਤੋਂ ਵੱਧ ਸਮਾਂ ਬੀਤਣ ਤੋਂ ਬਾਅਦ ਵੀ ਸਰਕਾਰ ਦੇ ਕੰਨ ਤੇ ਕੋਈ ਜੂੰ ਵੀ ਨਹੀਂ ਸਰਕ ਰਹੀ ਸਾਰਾ ਕੰਮ ਆਨਲਾਈਨ ਬੰਦ ਕੀਤਾ ਗਿਆ ਹੈ ਮੰਗਾਂ ਨੂੰ ਲੈ ਕੇ ਮੀਟਿੰਗ ਦੇਣਾ ਅਤੇ ਮੰਤਰੀ ਦਾ ਉਸ ਮੀਟਿੰਗ ਦੇ ਵਿੱਚ ਨਾ ਆਉਣਾ ਇਹ ਸਰਕਾਰ ਦੀ ਸਰਾਸਰ ਧੋਖੇਬਾਜੀ ਹੈ।

ਉਨ੍ਹਾਂ ਕਿਹਾ ਕਿ ਯੂਨੀਅਨ ਵੱਲੋਂ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਹੈ ਕਿ 7 ਨਵੰਬਰ ਨੂੰ ਤਰਨਤਾਰਨ ਵਿੱਚ ਇਕ ਵੱਡੀ ਰੈਲੀ ਕੀਤੀ ਜਾਵੇਗੀ, ਜਿਸ ਸਬੰਧੀ ਜ਼ਿਲ੍ਹਿਆਂ ਅਤੇ ਬਲਾਕਾਂ ਨੂੰ ਕੋਟੇ ਲਗਾ ਦਿੱਤੇ ਗਏ ਹਨ।ਪੰਜਾਬ ਭਰ ਵਿਚੋਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਆਪਣੀ ਵਰਦੀ ਨਾਲ ਇਸ ਰੈਲੀ ਵਿਚ ਸ਼ਮੂਲੀਅਤ ਕਰਨਗੀਆਂ। ਊਸ਼ਾ ਰਾਣੀ ਨੇ ਕਿਹਾ 15 ਜੂਨ ਦੀ ਮੀਟਿੰਗ ਵਿੱਚ ਜੋ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਅਦੇ ਕੀਤੇ ਗਏ ਸਨ, ਉਹ ਅਜੇ ਤੱਕ ਪੂਰੇ ਨਹੀਂ ਹੋਏ। ਸਗੋਂ ਉਨ੍ਹਾਂ ਦੀ ਸਰਕਾਰ ਦੇ ਅਧਿਕਾਰੀਆਂ ਵੱਲੋਂ ਆਂਗਣਵਾੜੀ ਵਰਕਰਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਨਲਾਈਨ ਜੋ ਕੰਮ ਨਹੀਂ ਹੋ ਰਿਹਾ ਉਹ ਸਰਕਾਰ ਕਾਰਨ ਨਹੀਂ ਹੋ ਰਿਹਾ, ਕਿਉਂਕਿ ਸਰਕਾਰ ਨੇ ਅਜੇ ਤੱਕ ਮੋਬਾਇਲ ਨਹੀਂ ਦਿੱਤੇ ਨਾ ਹੀ ਨੈਟ ਡਾਟੇ ਲਈ ਪੈਸੇ ਦਿੱਤੇ ਹਨ। ਆਗੂਆਂ ਨੇ ਕਿਹਾ ਕਿ ਐਫਆਰਐਸ ਦੇ ਆਨਲਾਈਨ ਕੰਮ ਦਾ ਉਦੋਂ ਤੱਕ ਪੂਰਨ ਤੌਰ ਉਤੇ ਬਾਈਕਾਟ ਰਹੇਗਾ ਜਦੋਂ ਤੱਕ ਸਰਕਾਰ ਮੋਬਾਇਲ ਨਹੀਂ ਦਿੱਤੀ।

ਜਨਰਲ ਸਕੱਤਰ ਕ੍ਰਿਸ਼ਨਾ ਕੁਮਾਰੀ ਨੇ ਕਿਹਾ ਕਿ 14 ਨਵੰਬਰ ਨੂੰ ਸੂਬੇ ਦੇ ਸਾਰੇ ਸੀਡੀਪੀਓ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ।

Show More

Related Articles

Leave a Reply

Your email address will not be published. Required fields are marked *

Back to top button