ताज़ा खबरपंजाब

ਅੰਮ੍ਰਿਤਪਾਲ ਭਾਰਤੀ ਨਾਗਰਿਕ ਨਹੀਂ ਤਾਂ ਪਾਸਪੋਰਟ ਵਾਪਸ ਕਰੇ : ਪ੍ਰੋ.ਸਰਚਾਂਦ ਸਿੰਘ ਖਿਆਲਾ

ਪੰਜਾਬ ਦੀ ਨੌਜਵਾਨੀ ਨੂੰ ਤਬਾਹ ਕਰਨ ਲਈ ਨਸ਼ਾ ਭੇਜਣ ਵਾਲੇ ਪਾਕਿਸਤਾਨ ਖ਼ਿਲਾਫ਼ ਅਮ੍ਰਿਤਪਾਲ ਕੋਲ ਇਕ ਸ਼ਬਦ ਵੀ ਕਿਉਂ ਨਹੀਂ?

ਅੰਮ੍ਰਿਤਸਰ, 26 ਫਰਵਰੀ (ਰਾਕੇਸ਼ ਨਈਅਰ) : ਭਾਜਪਾ ਦੇ ਸਿੱਖ ਆਗੂ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਪ੍ਰੋ.ਸਰਚਾਂਦ ਸਿੰਘ ਖਿਆਲਾ ਨੇ ਵਾਰਸ ਪੰਜਾਬ ਦੇ ਆਗੂ ਅੰਮ੍ਰਿਤਪਾਲ ਸਿੰਘ ਵਲੋਂ ਆਪਣੇ ਆਪ ਨੂੰ ਭਾਰਤੀ ਨਾਗਰਿਕ ਨਾ ਹੋਣ ਬਾਰੇ ਦਿੱਤੇ ਬਿਆਨ ਲਈ ਉਸ ਨੂੰ ਆੜੇ ਹੱਥੀਂ ਲਿਆ ਅਤੇ ਸਵਾਲ ਚੁਕੇ ਹਨ,ਕਿ ਜੇ ਉਹ ਭਾਰਤੀ ਨਹੀਂ ਤਾਂ ਦੱਸੇ ਕਿ ਉਹ ਕਿਸ ਦੇਸ਼ ਦਾ ਵਾਸੀ ਹੈ? ਪ੍ਰੋ.ਸਰਚਾਂਦ ਸਿੰਘ ਖਿਆਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਨ ਕੀ ਬਾਤ ਤੋਂ ਬਾਅਦ ਅੰਮ੍ਰਿਤਸਰ ਵਿਖੇ ਹਾਜ਼ਰੀਨ ਨੂੰ ਸੰਬੋਧਨ ਕਰ ਸਨ।ਪ੍ਰੋ.ਸਰਚਾਂਦ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੂੰ ਭਾਰਤੀ ਪਾਸਪੋਰਟ ਭਾਰਤ ਸਰਕਾਰ ਨੂੰ ਵਾਪਸ ਸੌਂਪ ਦੇਣਾ ਚਾਹੀਦਾ ਹੈ।ਅਜਿਹਾ ਨਹੀਂ ਕਰਦਾ ਤਾਂ ਸਰਕਾਰ ਨੂੰ ਉਸ ਤੋਂ ਪਾਸਪੋਰਟ ਵਾਪਸ ਲੈ ਲੈਣਾ ਚਾਹੀਦਾ ਹੈ।ਭਾਰਤੀ ਪਾਸਪੋਰਟ ਰੱਖਣ ਦੇ ਬਾਵਜੂਦ ਉਹ ਆਪਣੇ ਆਪ ਨੂੰ ਭਾਰਤੀ ਨਾਗਰਿਕ ਨਹੀਂ ਮੰਨਦਾ ਤਾਂ ਫਿਰ ਉਹ ਇਕ ਪਾਖੰਡੀ ਅਤੇ ਫ਼ਰੇਬੀ ਕਿਉਂ ਨਹੀਂ ਹੈ?ਜੇਕਰ ਉਹ ਭਾਰਤੀ ਨਾਗਰਿਕ ਨਹੀਂ ਹੈ ਤਾਂ ਉਸ ਨੂੰ ਭਾਰਤ ਅਤੇ ਪੰਜਾਬ ਵਿਚ ਮਾਹੌਲ ਖ਼ਰਾਬ ਕਰਨ ਦਾ ਕੋਈ ਅਧਿਕਾਰ ਨਹੀਂ। ਆਪਣੇ ਆਪ ਨੂੰ ਭਾਰਤੀ ਨਾਗਰਿਕ ਨਾ ਸਮਝਣ ਵਾਲਿਆਂ ਨੂੰ ਭਾਰਤ ’ਚ ਧਰਨਾ ਮੁਜ਼ਾਹਰੇ ਕਰਨ ਦਾ ਅਧਿਕਾਰ ਕਿਸ ਨੇ ਦਿੱਤਾ? ਕੀ ਅੰਮ੍ਰਿਤਪਾਲ ਨੂੰ ਇਹ ਨਹੀਂ ਪਤਾ ਕਿ ਪੰਜਾਬ ਦਾ ਨੌਜਵਾਨ ਵਰਗ ਨਸ਼ਿਆਂ ਦਾ ਆਦੀ ਹੋ ਰਿਹਾ ਹੈ ਅਤੇ ਨਸ਼ੇ ਪਾਕਿਸਤਾਨ ਤੋਂ ਆ ਰਹੇ ਹਨ। ਜੇਕਰ ਉਸ ਨੂੰ ਵਾਕਿਆ ਹੀ ਪੰਜਾਬ ਦੀ ਨੌਜਵਾਨੀ ਨਾਲ ਸਰੋਕਾਰ ਹੈ ਤਾਂ ਫਿਰ ਉਹ ਨਸ਼ੇ ਭੇਜਣ ਵਾਲੇ ਪਾਕਿਸਤਾਨ ਖ਼ਿਲਾਫ਼ ਕਿਉਂ ਨਹੀਂ ਕੁਝ ਬੋਲਦਾ? ਉਸ ਦੇ ਅੰਦਰ ਦੇਸ਼ ਦੇ ਗ੍ਰਹਿ ਮੰਤਰੀ ਅਮਿੱਤ ਸ਼ਾਹ ਬਾਰੇ ਬੋਲਣ ਅਤੇ ਧਮਕੀ ਦੇਣ ਦੀ ਹਿੰਮਤ ਹੈ ਤਾਂ, ਤੁਸੀ ਅਜਨਾਲਾ ਥਾਣੇ ਅਗੇ ਧਰਨਾ ਦੇਣ ਦੀ ਬਜਾਏ ਨਵੀਂ ਦਿਲੀ ਸਥਿਤ ਪਾਕਿਸਤਾਨ ਅੰਬੈਸੀ ਅੱਗੇ ਭੇਜੇ ਜਾ ਰਹੇ ਨਸ਼ਿਆਂ ਲਈ ਕਿਉਂ ਨਹੀਂ ਧਰਨਾ ਮੁਜ਼ਾਹਰਾ ਕਰਦੇ? ਗ਼ੁਲਾਮੀ- ਗ਼ੁਲਾਮੀ ਦਾ ਰੋਣਾ ਰੋ ਰਿਹਾ ਹੈ, ਕੂਕ ਰਿਹਾ ਹੈ,ਜਿਸ ਦੀ ਕੋਈ ਸਚਾਈ ਨਹੀਂ।ਫਿਰ ਵੀ ਲੋਕਾਂ ਨੂੰ ਗੁਮਰਾਹ ਕਰਨ ’ਤੇ ਲੱਕ ਬੰਨ੍ਹਿਆ ਹੋਇਆ ਹੈ।

ਭਾਰਤ ਵਿਚ ਘੱਟ ਗਿਣਤੀ ਕੌਮਾਂ ਨੂੰ ਕੁਝ ਨਾ ਕੁਝ ਚੁਨੌਤੀਆਂ ਜ਼ਰੂਰ ਦਰਪੇਸ਼ ਹਨ,ਪਰ ਇਸ ਦਾ ਮਤਲਬ ਇਹ ਨਹੀਂ ਕਿ ਘੱਟ ਗਿਣਤੀ ਕੌਮਾਂ ਗ਼ੁਲਾਮ ਹਨ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦੇਸ਼ ਦੇ ਵਿਕਾਸ ਏਜੰਡੇ ਲਈ ਬਿਨਾ ਕਿਸੇ ਫ਼ਿਰਕੂ ਭੇਦਭਾਵ ਦੇ ਦ੍ਰਿੜ੍ਹ ਸੰਕਲਪ ਹੋਣ ਕਾਰਨ ਅੱਜ ਘੱਟ ਗਿਣਤੀਆਂ ਦੇ ਮਾਮਲਿਆਂ ਨੂੰ ਲੈ ਕੇ ਭਾਰਤ ਪ੍ਰਤੀ ਵਿਸ਼ਵ ਦਾ ਨਜ਼ਰੀਆ ਬਦਲ ਚੁਕਾ ਹੈ।ਗਲੋਬਲ ਘੱਟ ਗਿਣਤੀ ਰਿਪੋਰਟ ਵਿੱਚ ਘੱਟ ਗਿਣਤੀਆਂ ਨਾਲ ਚੰਗਾ ਸਲੂਕ ਲਈ 110 ਦੇਸ਼ਾਂ ਦੀ ਰੈਂਕਿੰਗ ’ਚ ਭਾਰਤ ਸਭ ਤੋਂ ਉੱਪਰ ਆਇਆ ਹੈ।ਕੇਂਦਰ ਸਰਕਾਰ ਦੇ ਘੱਟ-ਗਿਣਤੀ ਮੰਤਰਾਲੇ ਅਧੀਨ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ:ਇਕਬਾਲ ਸਿੰਘ ਲਾਲਪੁਰਾ ਦੀ ਅਗਵਾਈ ’ਚ ਗ਼ਰੀਬਾਂ, ਔਰਤਾਂ ਅਤੇ ਹਾਸ਼ੀਏ ’ਤੇ ਪਏ ਘੱਟ-ਗਿਣਤੀਆਂ ਦੀ ਸਮਾਜਿਕ-ਆਰਥਿਕ ਭਲਾਈ ਲਈ ਪ੍ਰਧਾਨ ਮੰਤਰੀ ਦੇ ਨਵੇਂ 15 ਨੁਕਾਤੀ ਪ੍ਰੋਗਰਾਮ ਨੂੰ ਲਾਗੂ ਕਰਨ ’ਤੇ ਬਹੁਤ ਜ਼ੋਰ ਦਿੱਤਾ ਜਾ ਰਿਹਾ ਹੈ।ਘੱਟ-ਗਿਣਤੀ ਦੇ ਨੌਜਵਾਨਾਂ ਲਈ ਪੜਾਈ ਦੌਰਾਨ ਵਜੀਫੇ,ਸਿੱਖੋ ਤੇ ਕਮਾਓ,ਨਵੀਂ ਮੰਜ਼ਿਲ ਅਤੇ ਨਵੀਂ ਰੌਸ਼ਨੀ ਵਰਗੀਆਂ ਰੋਜ਼ਗਾਰ ਮੁਖੀ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ।ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿੱਖਾਂ ਨੂੰ ਪਿਆਰ ਕਰਨ ਵਾਲੇ ਹਨ। 2014 ਵਿਚ ਸਤਾ ਵਿਚ ਆਉਂਦਿਆਂ ਹੀ ਉਨ੍ਹਾਂ ਸਿੱਖਾਂ ਨੂੰ ਦਰਪੇਸ਼ ਮਸਲਿਆਂ ਨੂੰ ਪੂਰੀ ਸੰਜੀਦਗੀ ਨਾਲ ਲਿਆ ਹੈ।ਸਿੱਖ ਕਤਲੇਆਮ ਦੇ ਦੋਸ਼ੀ ਕਾਂਗਰਸੀ ਆਗੂਆਂ ਨੂੰ ਸਜਾਵਾਂ ਦਿਵਾਉਣ,ਕਈ ਬੰਦੀ ਸਿੰਘਾਂ ਦੀ ਰਿਹਾਈ,ਕਾਲੀ ਸੂਚੀ ਨੂੰ ਖ਼ਤਮ ਕਰਨਾ, ਕਰਤਾਰਪੁਰ ਲਾਂਘੇ ਦੀ ਉਸਾਰੀ,ਹੇਮਕੁੰਟ ਸਾਹਿਬ ਰੋਪ ਵੇ,ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਲਾਸਾਨੀ ਭੂਮਿਕਾ ਨੂੰ ਦੇਸ਼ ਵਿਦੇਸ਼ ਵਿਚ ਜਾਣੂ ਕਰਾਉਣ ਲਈ ਵੀਰ ਬਾਲ ਦਿਵਸ ਦਾ ਮਨਾਇਆ ਜਾਣਾ,ਗੁਰੂ ਸਾਹਿਬਾਨ ਦੇ ਸ਼ਤਾਬਦੀ ਗੁਰਪੁਰਬ ਅਤੇ ਲਾਲ ਕਿਲ੍ਹੇ ਤੇ ਗੁਰੂ ਤੇਗ਼ ਬਹਾਦਰ ਸਾਹਿਬ ਦਾ ਪ੍ਰਕਾਸ਼ ਪੁਰਬ ਵਰਗੇ ਹੋਰ ਵੀ ਅਨੇਕਾਂ ਕੰਮ ਗਿਣਾਏ ਜਾ ਸਕਦੇ ਹਨ ਜੋ ਉਨ੍ਹਾਂ ਨਿਰ ਸਵਾਰਥ ਹੋ ਕੇ ਕੀਤੇ ਹਨ।ਜਿਸ ਕਰਕੇ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਨੂੰ ਕੌਮੀ ਸੇਵਾ ਅਵਾਰਡ ਨਾਲ ਸਨਮਾਨ ਦਿੱਤਾ ਹੈ।

Related Articles

Leave a Reply

Your email address will not be published. Required fields are marked *

Back to top button