
ਜੰਡਿਆਲਾ ਗੁਰੂ, 02 ਜੁਲਾਈ (ਕੰਵਲਜੀਤ ਸਿੰਘ) : ਸਬ ਡਿਵੀਜ਼ਨ ਜੰਡਿਆਲਾ ਗੁਰੂ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਵਿਖੇ ਟੈਕਨੀਕਲ ਸਰਵਿਸ ਯੂਨੀਅਨ ਦੀ 5 ਮੈਂਬਰੀ ਕਮੇਟੀ ਦੀ ਚੋਣ ਹੋਈ ਜਿਸ ਵਿੱਚ ਸਾਥੀ ਅਮਨਦੀਪ ਸਿੰਘ ਜਾਣੀਆ ਸਰਬ ਸੰਮਤੀ ਨਾਲ ਸਬ ਡਿਵੀਜ਼ਨ ਜੰਡਿਆਲਾ ਗੁਰੂ ਦੇ ਪ੍ਰਧਾਨ ਚੁਣੇ ਗਏ, ਉਹਨਾਂ ਤੋਂ ਇਲਾਵਾ ਸਾਥੀ ਵਿਕਰਮਜੀਤ ਸਿੰਘ ਮੀਤ ਪ੍ਰਧਾਨ,ਸਾਥੀ ਹਰਮਨਦੀਪ ਸਿੰਘ ਸਕੱਤਰ, ਸਾਥੀ ਅਨਿਲ ਕੁਮਾਰ ਮੀਤ ਸਕੱਤਰ ਤੇ ਸਾਥੀ ਨੀਰਜ ਕੁਮਾਰ ਨੂੰ ਕੈਸ਼ੀਅਰ ਨਿਯੁਕਤ ਕੀਤਾ ਗਿਆ।
ਇਸ ਮੌਕੇ ਸਾਥੀ ਪ੍ਰਧਾਨ ਅਮਨਦੀਪ ਸਿੰਘ ਤੇ ਚੁਣੇ ਗਏ ਹੋਰ ਅਹੁਦੇਦਾਰਾਂ ਵੱਲੋਂ ਸਾਥੀ ਕਰਮੀਆਂ ਦਾ ਧੰਨਵਾਦ ਕਰਦਿਆਂ ਉਹਨਾਂ ਨੂੰ ਭਰੋਸਾ ਦਵਾਉਂਦਿਆਂ ਕਿਹਾ ਕਿ ਉਹ ਉਹਨਾਂ ਦੀਆਂ ਉਮੀਦਾਂ ਤੇ ਹਮੇਸ਼ਾ ਖਰੇ ਉਤਰਨਗੇ ਤੇ ਸਾਥੀ ਕਰਮੀਆਂ ਦੇ ਸਬ ਡਿਵੀਜ਼ਨ ਲੈਵਲ ਤੇ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਕੰਮਾਂ ਨੂੰ ਡਿਵੀਜ਼ਨ ਕਮੇਟੀ ਦੇ ਆਗੂਆਂ ਦੇ ਤਾਲਮੇਲ ਨਾਲ ਪਹਿਲ ਦੇ ਆਧਾਰ ਤੇ ਹੱਲ ਕਰਵਾਉਣਗੇ,
ਉਪਰੰਤ ਪ੍ਰਧਾਨ ਅਮਨਦੀਪ ਸਿੰਘ ਜਾਣੀਆ ਤੇ ਉਹਨਾਂ ਦੀ ਚੁਣੀ ਗਈ ਸਮੁੱਚੀ ਟੀਮ ਨੂੰ ਸਮੂਹ ਸਬ ਡਿਵੀਜ਼ਨ ਸਾਥੀ ਕਰਮੀਆਂ ਅਤੇ ਉਚੇਚੇ ਤੌਰ ਤੇ ਪਹੁੰਚੇ ਟੈਕਨੀਕਲ ਸਰਵਿਸ ਯੂਨੀਅਨ ਦੇ ਸੂਬਾ ਆਗੂ ਕਨਵੀਨਰ ਕੁਲਦੀਪ ਸਿੰਘ ਉਦੋਕੇ, ਦਲਬੀਰ ਸਿੰਘ ਜੌਹਲ ਸੂਬਾ ਆਗੂ ਤੇ ਗੁਰਵਿੰਦਰ ਸਿੰਘ ਡਿਵੀਜ਼ਨ ਪ੍ਰਧਾਨ ਵੱਲੋਂ ਸਨਮਾਨਿਤ ਕੀਤਾ ਗਿਆ, ਇਸ ਮੌਕੇ ਮਨੋਜ ਕੁਮਾਰ, ਬਿਕਰਮ ਸਿੰਘ, ਸਾਥੀ ਜੋਗਿੰਦਰ ਸਿੰਘ ਸੋਢੀ, ਸੁਖਮਿੰਦਰ ਸਿੰਘ JE ,ਭੁਪਿੰਦਰ ਸਿੰਘ JE , ਸਤਬੀਰ ਸਿੰਘ JE, ਰਵਿੰਦਰ ਪਾਲ ਸਿੰਘ, ਹਰਜਿੰਦਰ ਸਿੰਘ ਸੋਨੂ, ਯਾਦਵਿੰਦਰ ਸਿੰਘ ਲਖਵਿੰਦਰ ਸਿੰਘ JE, ਰੁਪਿੰਦਰ ਸਿੰਘ ਤੇ ਹੋਰ ਸਬ ਡਿਵੀਜ਼ਨ ਦੇ ਸਾਰੇ ਮੈਂਬਰ ਹਾਜਰ ਸਨ।