ताज़ा खबरपंजाब

ਅਭਿਜੀਤ ਰਾਊਤ (IAS) ਨੂੰ ਗੁਰਦੁਆਰਾ ਸੱਚਖੰਡ ਬੋਰਡ ਦਾ ਨਵਾਂ ਪ੍ਰਸ਼ਾਸਕ ਨਿਯੁਕਤ ਕੀਤਾ ਗਿਆ

ਜੰਡਿਆਲਾ ਗੁਰੂ, 04 ਅਗਸਤ (ਕੰਵਲਜੀਤ ਸਿੰਘ) : ਅੱਜ ਅਭਿਜੀਤ ਰਾਊਤ, ਗੁਰਦੁਆਰਾ ਸੱਚਖੰਡ ਬੋਰਡ ਦੇ ਨਵੇਂ ਪ੍ਰਸ਼ਾਸਕ ਬਣੇ ਕੱਲ੍ਹ ਮਿਤੀ 3-8-2023 ਨੂੰ ਮਹਾਰਾਸ਼ਟਰ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਰਾਹੀਂ ਨਾਂਦੇੜ ਜ਼ਿਲ੍ਹੇ ਦੇ ਕੁਲੈਕਟਰ ਸ੍ਰੀ ਅਭਿਜੀਤ ਰਾਊਤ (IAS) ਨੂੰ ਗੁਰਦੁਆਰਾ ਸੱਚਖੰਡ ਬੋਰਡ ਦਾ ਨਵਾਂ ਪ੍ਰਸ਼ਾਸਕ ਨਿਯੁਕਤ ਕੀਤਾ ਗਿਆ ਹੈ।

ਆਪ ਜੀ ਪਰਿਵਾਰ ਸਮੇਤ ਤਖਤ ਸੱਚਖੰਡ ਸਾਹਿਬ ਵਿਖੇ ਨਤਮਸਤਕ ਹੋਏ। ਇਸ ਸਮੇਂ ਸਿੰਘ ਸਾਹਿਬ ਭਾਈ ਰਾਮ ਸਿੰਘ ਜੀ ਧੂਪੀਆ ਨੇ ਉਨਾਂ ਦਾ ਚੋਲਾ, ਦਸਤਾਰ, ਸ੍ਰੀ ਸਾਹਿਬ, ਫੁੱਲਹਾਰ ਤੇ ਸਿਰੋਪਾਓ ਨਾਲ ਪ੍ਰੰਪਰਾਗਤ ਸਨਮਾਨ ਕੀਤਾ। ਤਖ਼ਤ ਸਾਹਿਬ ਤੋਂ ਅਰਦਾਸ ਉਪਰੰਤ ਆਪ ਜੀ ਨੇ ਗੁਰਦੁਆਰਾ ਬੋਰਡ ਦੇ ਪ੍ਰਸ਼ਾਸਕ ਆਫਿਸ ਪੁੱਜਕੇ ਚਾਰਜ ਸੰਭਾਲਿਆ ਤੇ ਸੁਪਰਡੈਂਟ ਸ੍ਰ: ਠਾਨ ਸਿੰਘ ਬੰਗਈ ਨੇ ਉਨ੍ਹਾਂ ਨੂੰ ਜੀ ਆਇਆਂ ਕਿਹਾ।

ਇਸ ਸਮੇਂ ਉਨ੍ਹਾਂ ਨੇ ਜਿਥੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ ਤੇ ਨਾਲ ਇਹ ਵੀ ਕਿਹਾ ਕਿ ਉਹ ਗੁਰੂ ਘਰ ਦੀਆਂ ਸੇਵਾਵਾਂ ਤਨ, ਮਨ ਤੇ ਸ਼ਰਧਾ ਭਾਵਨਾ ਨਿਭਾਉਣਗੇ । ਯਾਦ ਰਵੇ ਕਿ ਦਸੰਬਰ ੨੦੨੨ ਵਿੱਚ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਾਰ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮੱਰਪਿਤ ਵੀਰ ਬਾਲ ਦਿਵਸ ਪ੍ਰੋਗਰਾਮ ਸਮੇਂ ਵੀ ਸ੍ਰੀ ਅਭਿਜੀਤ ਰਾਊਤ ਜੀ ਨੇ ਬਤੌਰ ਜਿਲ੍ਹਾ ਅਧਿਕਾਰੀ ਵਜੋਂ ਮਹੱਤਵਪੂਰਨ ਸੇਵਾਵਾਂ ਨਿਭਾਈਆਂ ਸਨ ।

Related Articles

Leave a Reply

Your email address will not be published. Required fields are marked *

Back to top button