
ਅੰਮ੍ਰਿਤਸਰ 20 ਅਗਸਤ (ਸਾਹਿਲ ਗੁਪਤਾ) : ਅੱਜ ਅਧਿਕਾਰ ਸ਼ੰਘਰਸ਼ ਪਾਰਟੀ ਦੇ ਕੇਂਦਰੀ ਦਫਤਰ ਅੰਮ੍ਰਿਤਸਰ ਵਿੱਚ ਪ੍ਰੋਗਰੈਸਿਵ ਸਟਰਗਲ ਫਰੰਟ ਦੇ ਨੈਸ਼ਨਲ ਪ੍ਰੈਜੀਡੈਂਟ ਪ੍ਰੋਫੈਸਰ ਅਰੁਣ ਕੁਮਾਰ ਚੋਧਰੀ, ਅਤੇ ਗੋਬਿੰਦ ਸਿੰਘ ਕਾਨੂੰਗੋ ਦੀ ਦੇਸ਼ ਵਿਆਪੀ ਯਾਤਰਾ ਨੂੰ ਜੀ ਆਇਆ ਆਖਦੇ ਹੋਏ ਪਾਰਟੀ ਦੇ ਕੌਮੀ ਪ੍ਰਧਾਨ ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ ਨੇ ਸਾਝੇ ਬਿਆਨ ਵਿਚ ਕਿਹਾ ਕਿ 21 ਅਗਸਤ 2024 ਤੋ ਬਾਅਦ ਬੀਐਸਪੀ ਦਾ ਅੰਦਰੂਨੀ ਚਿਹਰਾ ਨੰਗਾ ਹੋ ਗਿਆ ਸੀ,ਬੀਐਸਪੀ ਹੁਣ ਬਹੁਜਨ ਸਮਾਜ ਦੀ ਪਾਰਟੀ ਨਹੀ ਰਹੀ। ਪਿਛਲੇ ਸਾਲ ਮਾਨਯੋਗ ਸੁਪਰੀਮ ਕੋਰਟ ਦੇ 1 ਅਗਸਤ ਦੇ ਫੈਸਲੇ ਵਿਰੁੱਧ ਭੈਣ ਕੁਮਾਰੀ ਮਾਇਆਵਤੀ,ਚੰਦਰ ਸ਼ੇਖਰ ਆਜ਼ਾਦ ਅਤੇ ਚਿਰਾਗ ਪਾਸਵਾਨ ਨੇ 21 ਅਗਸਤ ਨੂੰ ਭਾਰਤ ਬੰਦ ਦੀ ਕਾਲ ਦੇ ਕੇ ਇਕ ਵਿਸ਼ੇਸ਼ ਵਰਗ ਤੱਕ ਸੀਮਤ ਕਰ ਲਿਆ ਸੀ।
ਸ੍ਰੀ ਗੋਬਿੰਦ ਸਿੰਘ ਕਾਨੂੰਗੋ ਨੇ ਕਿਹਾ ਕਿ ਪੱਛੜੇ ਵਰਗਾਂ ਨੂੰ ਉਚਾ ਚੁੱਕਣ ਲਈ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਵਿਰੁੱਧ ਜਾ ਕੇ ਇਨਾ ਲੋਕਾਂ ਨੇ ਗਰੀਬ ਵਰਗਾਂ ਪ੍ਰਤੀ ਆਪਣੀ ਮਾਨਸਿਕਤਾ ਨੂੰ ਉਜਾਗਰ ਕਰਕੇ ਆਪਣੇ ਪੈਰਾਂ ਤੇ ਆਪ ਹੀ ਕੁਹਾੜਾ ਮਾਰ ਲਿਆ ਹੈ। ਅਧਿਕਾਰ ਸ਼ੰਘਰਸ਼ ਪਾਰਟੀ ਦੇ ਜਿਲਾ ਪ੍ਰਧਾਨ ਸੁਖਦੇਵ ਸਿੰਘ ਰਾਜਾਸ਼ਾਸ਼ੀ ਨੇ ਕਿਹਾ ਕਿ ਦੇਸ਼ ਦੀ ਤਰੱਕੀ ਸਭ ਨੂੰ ਨਾਲ ਲੈਕੇ ਚੱਲਣ ਨਾਲ ਹੀ ਹੋ ਸਕਦੀ ਹੈ। ਜੋ ਲੋਕ ਅੰਦਰੋਂ ਕੁਝ ਹੋਰ ਅਤੇ ਬਾਹਰੋਂ ਕੁਝ ਹੋਰ ਹਨ ਲੋਕ ਇਨਾਂ ਚੁਤਰਾਈਆਂ ਨੂੰ ਬਾਖੂਬੀ ਸਮਝਣ ਲੱਗ ਪਏ ਹਨ। ਅਧਿਕਾਰ ਸ਼ੰਘਰਸ਼ ਪਾਰਟੀ ਸਾਫ ਸੁਥਰੀ ਅਤੇ ਪਾਰਦਰਸ਼ੀ ਰਾਜਨੀਤੀ ਦੇ ਹੱਕ ਵਿੱਚ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆ ਇੰਜ ਸ਼ੇਰਗਿੱਲ ਨੇ ਕਿਹਾ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਮੋਦੀ ਜੀ ਦੇਸ਼ ਵਾਸੀਆ ਨੂੰ ਦੀ ਅਰਥਵਿਵਥਾ ਅਤੇ ਵਿਦੇਸ਼ ਮਾਮਲਿਆ ਬਾਰੇ ਗੁੰਮਰਾਹ ਕਰ ਰਹੇ ਹਨ, ਇੰਜ ਸ਼ੇਰਗਿੱਲ ਨੇ ਕਿ ਦੇਸ਼ ਨੂੰ ਆਰਥਿਕ ਪੱਖੋਂ ਲੀਹਾਂ ਤੇ ਲਿਆਉਣ ਲਈ ਪਿੰਡ ਪੱਧਰ ਤੇ ਪ੍ਰੋਡਕਸ਼ਨ ਯੂਨਿਟ ਲਗਾਉਣੇ ਜਰੂਰੀ ਹਨ, ਜਦੋ ਕਿ ਇਸ ਦੇ ਉਲਟ ਸਾਰਾ ਦੇਸ਼ ਪ੍ਰਾਈਵੇਟ ਕਾਰਪੋਰੇਸ਼ਨਾਂ ਦੇ ਹੱਥਾਂ ਵਿੱਚ ਸੌਂਪਿਆ ਜਾ ਰਹੀ।
ਮੌਜੂਦਾ ਰਾਜਨੀਤਕ ਨੇਤਾਵਾਂ ਦੀ ਇਸ ਸੋਚ ਕਾਰਨ ਗਰੀਬ ਅਮੀਰ ਵਿੱਚ ਪਾੜਾ ਹੋਰ ਵਧੇਗਾ। ਅਧਿਕਾਰ ਸੰਘਰਸ਼ ਪਾਰਟੀ ਦੀ ਸਰਕਾਰ ਆਉਣ ਤੇ ਪੂਰੇ ਦੇਸ਼ ਵਿੱਚ ਪਿੰਡ ਪਿੰਡ ਘਰ-ਘਰ ਛੋਟੇ ਪ੍ਰੋਡਕਸ਼ਨ ਯੂਨਿਟ ਲਗਾਕੇ ਸਭ ਨੂੰ ਰੋਜ਼ਗਾਰ ਦੇ ਕੇ ਦੇਸ਼ ਦੀ ਆਰਥਿਕਤਾ ਨੂੰ ਮਜਬੂਤ ਕੀਤਾ ਜਾਵੇਗਾ।ਪ੍ਰੋਗਰੈਸਿਵ ਸਟਰਗਲ ਫਰੰਟ ਦੇ ਨੈਸ਼ਨਲ ਪ੍ਰੈਜੀਡੈਂਟ ਪ੍ਰੋਫੈਸਰ ਅਰੁਣ ਕੁਮਾਰ ਚੋਧਰੀ, ਅਤੇ ਗੋਬਿੰਦ ਸਿੰਘ ਕਾਨੂੰਗੋ ਦੀ ਦੇਸ਼ ਵਿਆਪੀ ਯਾਤਰਾ ਨੂੰ ਜੀ ਆਇਆ ਆਖਦੇ ਹੋਏ ਪਾਰਟੀ ਦੇ ਕੌਮੀ ਪ੍ਰਧਾਨ ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ ਨੇ ਸਾਝੇ ਬਿਆਨ ਵਿਚ ਕਿਹਾ ਕਿ
21 ਅਗਸਤ 2024 ਤੋ ਬਾਅਦ ਬੀਐਸਪੀ ਦਾ ਅੰਦਰੂਨੀ ਚਿਹਰਾ ਨੰਗਾ ਹੋ ਗਿਆ ਸੀ,ਬੀਐਸਪੀ ਹੁਣ ਬਹੁਜਨ ਸਮਾਜ ਦੀ ਪਾਰਟੀ ਨਹੀ ਰਹੀ। ਪਿਛਲੇ ਸਾਲ ਮਾਨਯੋਗ ਸੁਪਰੀਮ ਕੋਰਟ ਦੇ 1 ਅਗਸਤ ਦੇ ਫੈਸਲੇ ਵਿਰੁੱਧ ਭੈਣ ਕੁਮਾਰੀ ਮਾਇਆਵਤੀ,ਚੰਦਰ ਸ਼ੇਖਰ ਆਜ਼ਾਦ ਅਤੇ ਚਿਰਾਗ ਪਾਸਵਾਨ ਨੇ 21 ਅਗਸਤ ਨੂੰ ਭਾਰਤ ਬੰਦ ਦੀ ਕਾਲ ਦੇ ਕੇ ਇਕ ਵਿਸ਼ੇਸ਼ ਵਰਗ ਤੱਕ ਸੀਮਤ ਕਰ ਲਿਆ ਸੀ। ਸ੍ਰੀ ਗੋਬਿੰਦ ਸਿੰਘ ਕਾਨੂੰਗੋ ਨੇ ਕਿਹਾ ਕਿ ਪੱਛੜੇ ਵਰਗਾਂ ਨੂੰ ਉਚਾ ਚੁੱਕਣ ਲਈ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਵਿਰੁੱਧ ਜਾ ਕੇ ਇਨਾ ਲੋਕਾਂ ਨੇ ਗਰੀਬ ਵਰਗਾਂ ਪ੍ਰਤੀ ਆਪਣੀ ਮਾਨਸਿਕਤਾ ਨੂੰ ਉਜਾਗਰ ਕਰਕੇ ਆਪਣੇ ਪੈਰਾਂ ਤੇ ਆਪ ਹੀ ਕੁਹਾੜਾ ਮਾਰ ਲਿਆ ਹੈ। ਅਧਿਕਾਰ ਸ਼ੰਘਰਸ਼ ਪਾਰਟੀ ਦੇ ਜਿਲਾ ਪ੍ਰਧਾਨ ਸੁਖਦੇਵ ਸਿੰਘ ਰਾਜਾਸ਼ਾਸ਼ੀ ਨੇ ਕਿਹਾ ਕਿ ਦੇਸ਼ ਦੀ ਤਰੱਕੀ ਸਭ ਨੂੰ ਨਾਲ ਲੈਕੇ ਚੱਲਣ ਨਾਲ ਹੀ ਹੋ ਸਕਦੀ ਹੈ।
ਜੋ ਲੋਕ ਅੰਦਰੋਂ ਕੁਝ ਹੋਰ ਅਤੇ ਬਾਹਰੋਂ ਕੁਝ ਹੋਰ ਹਨ ਲੋਕ ਇਨਾਂ ਚੁਤਰਾਈਆਂ ਨੂੰ ਬਾਖੂਬੀ ਸਮਝਣ ਲੱਗ ਪਏ ਹਨ। ਅਧਿਕਾਰ ਸ਼ੰਘਰਸ਼ ਪਾਰਟੀ ਸਾਫ ਸੁਥਰੀ ਅਤੇ ਪਾਰਦਰਸ਼ੀ ਰਾਜਨੀਤੀ ਦੇ ਹੱਕ ਵਿੱਚ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆ ਇੰਜ ਸ਼ੇਰਗਿੱਲ ਨੇ ਕਿਹਾ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਮੋਦੀ ਜੀ ਦੇਸ਼ ਵਾਸੀਆ ਨੂੰ ਦੀ ਅਰਥਵਿਵਥਾ ਅਤੇ ਵਿਦੇਸ਼ ਮਾਮਲਿਆ ਬਾਰੇ ਗੁੰਮਰਾਹ ਕਰ ਰਹੇ ਹਨ, ਇੰਜ ਸ਼ੇਰਗਿੱਲ ਨੇ ਕਿ ਦੇਸ਼ ਨੂੰ ਆਰਥਿਕ ਪੱਖੋਂ ਲੀਹਾਂ ਤੇ ਲਿਆਉਣ ਲਈ ਪਿੰਡ ਪੱਧਰ ਤੇ ਪ੍ਰੋਡਕਸ਼ਨ ਯੂਨਿਟ ਲਗਾਉਣੇ ਜਰੂਰੀ ਹਨ, ਜਦੋ ਕਿ ਇਸ ਦੇ ਉਲਟ ਸਾਰਾ ਦੇਸ਼ ਪ੍ਰਾਈਵੇਟ ਕਾਰਪੋਰੇਸ਼ਨਾਂ ਦੇ ਹੱਥਾਂ ਵਿੱਚ ਸੌਂਪਿਆ ਜਾ ਰਹੀ। ਮੌਜੂਦਾ ਰਾਜਨੀਤਕ ਨੇਤਾਵਾਂ ਦੀ ਇਸ ਸੋਚ ਕਾਰਨ ਗਰੀਬ ਅਮੀਰ ਵਿੱਚ ਪਾੜਾ ਹੋਰ ਵਧੇਗਾ। ਅਧਿਕਾਰ ਸੰਘਰਸ਼ ਪਾਰਟੀ ਦੀ ਸਰਕਾਰ ਆਉਣ ਤੇ ਪੂਰੇ ਦੇਸ਼ ਵਿੱਚ ਪਿੰਡ ਪਿੰਡ ਘਰ-ਘਰ ਛੋਟੇ ਪ੍ਰੋਡਕਸ਼ਨ ਯੂਨਿਟ ਲਗਾਕੇ ਸਭ ਨੂੰ ਰੋਜ਼ਗਾਰ ਦੇ ਕੇ ਦੇਸ਼ ਦੀ ਆਰਥਿਕਤਾ ਨੂੰ ਮਜਬੂਤ ਕੀਤਾ ਜਾਵੇਗਾ।