
ਅੰਮ੍ਰਿਤਸਰ, 02 ਜੂਨ (ਸਾਹਿਲ ਗੁਪਤਾ) : ਅੱਜ ਮਿੱਤੀ 02/06/2025 ਨੂੰ ਅਧਿਕਾਰ ਸ਼ੰਘਰਸ਼ ਪਾਰਟੀ ਦੀ ਮੀਟਿੰਗ ਕਸਬਾ ਰਾਜਾਸਾਂਸੀ ਵਿੱਚ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸ੍ਰ ਸੁਖਦੇਵ ਸਿੰਘ ਰਾਜਾਸ਼ਾਂਸੀ ਨੂੰ ਅਧਿਕਾਰ ਸ਼ੰਘਰਸ਼ ਪਾਰਟੀ ਵਲੋ ਅੰਮ੍ਰਿਤਸਰ ਦਿਹਾਤੀ ਜਿਲੇ ਦਾ ਪ੍ਰਧਾਨ ਅਤੇ ਸਬ ਇੰਸਪੈਕਟਰ ਸੁਲੱਖਣ ਸਿੰਘ ਨਾਗ ਨੂੰ ਜਿਲੇ ਦਾ ਜਰਨਲ ਸਕੱਤਰ ਨਿਯੁਕਤ ਕੀਤਾ ਗਿਆ।
ਮੀਟਿੰਗ ਵਿੱਚ ਪਾਰਟੀ ਦੇ ਕੋਮੀ ਸਕੱਤਰ ਜਗਜੀਤ ਸਿੰਘ ਬਿਲਾ,ਪਾਰਟੀ ਦੇ ਕੋਮੀ ਯੂਥ ਪ੍ਰਧਾਨ ਸਮਸ਼ੇਰ ਸਿੰਘ ਸ਼ੇਰਾ,ਇੰਜ ਡੀ ਪੀ ਸਹੋਤਾ ਉਚੇਚੇ ਤੌਰ ਤੇ ਸ਼ਾਮਿਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਇੰਜ ਸ਼ੇਰਗਿੱਲ ਨੇ ਕਿਹਾ ਕਿ ਨਸ਼ਿਆ ਵਿਰੁੱਧ ਮੁਹਿੰਮ ਅਤੇ ਭਰਿਸ਼ਟਾਚਾਰ ਖਤਮ ਕਰਨ ਵਿੱਚ ਪੰਜਾਬ ਭਗਵੰਤ ਮਾਨ ਸਰਕਾਰ ਨਕਾਮ ਰਹੀ ਹੈ। ਕੇਂਦਰ ਸਰਕਾਰ ਦੀ ਗੱਲ ਕਰਦਿਆ ਸ਼ੇਰਗਿੱਲ ਨੇ ਕਿਹਾ ਕਿ ਮੋਦੀ ਸਰਕਾਰ ਪੰਜਾਬ ਨੂੰ ਕੰਮਜੋਰ ਕਰਨ ਲਈ ਹਰ ਹੀਲਾ ਵਰਤ ਰਹੀ ਹੈ।
ਇਕ ਸਾਜਿਸ਼ ਤਹਿਤ ਵਾਹਗਾ ਬਾਰਡਰ ਤੋਂ ਵਪਾਰ ਬੰਦ ਕਰਕੇ ਰਾਜਸਥਾਨ ਅਤੇ ਗੁਜਰਾਤ ਬਾਰਡਰਜ ਤੇ ਵਪਾਰ ਆਮ ਵਾਂਗ ਹੋ ਰਿਹਾ ਹੈ। ਪਾਰਟੀ ਦੇ ਕੋਮੀ ਸਕੱਤਰ ਬਿਲਾ ਨੇ ਕਿਹਾ ਕਿ ਪਾਰਟੀ ਨੂੰ ਹੋਂਦ ਵਿੱਚ ਆਇਆਂ ਅੱਜ 83 ਦਿਨ ਹੋਏ,ਪਾਰਟੀ ਵਿਧਾਨ ਸਭਾ ਦੀਆਂ 12 ਸੀਟਾਂ ਮਾਲਵਾ , 5 ਸੀਟਾਂ ਮਾਝਾ ਅਤੇ 2 ਸੀਟਾਂ ਦੁਆਬਾ ਦੀਆਂ ਤੇ ਆਪਣੇ ਮਜਬੂਰ ਦਾਅਵੇਦਾਰਾਂ ਨੂੰ ਉਤਾਰਨ ਦਾ ਪ੍ਰੋਗਰਾਮ ਦੇ ਚੁੱਕੀ ਹੈ। ਕੋਮੀ ਯੂਥ ਪ੍ਰਧਾਨ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ੇ ਦੇ ਵੱਡੇ ਸੁਦਾਗਰਾਂ ਨੂੰ ਫੜਨ ਵਿੱਚ ਨਾਕਾਮ ਰਹੀ ਹੈ।
ਨਵਨਿਯੁਕਤ ਹੋਏ ਜਿਲਾ ਪ੍ਰਧਾਨ ਸੁਖਦੇਵ ਸਿੰਘ ਨੇ ਪਾਰਟੀ ਦਾ ਧੰਨਵਾਦ ਕਰਦਿਆ ਕਿਹਾ ਕਿ ਪਾਰਟੀ ਵਲੋਂ ਸੌਪੀ ਜਿਮੇਦਾਰੀ ਓੁਹ ਤਨਦੇਹੀ ਨਾਲ ਨਿਭਾਉਣ ਦਾ ਯਤਨ ਕਰਾਂਗੇ ਤਾਂਕਿ ਪਾਰਟੀ ਨੂੰ ਮਜਬੂਤ ਕੀਤਾ ਜਾ ਸਕੇ।