
ਜੰਡਿਆਲਾ ਗੁਰੂ, 14 ਸਤੰਬਰ (ਕੰਵਲਜੀਤ ਸਿੰਘ ਲਾਡੀ) : ਅੱਜ ਹਲਕਾ ਜੰਡਿਆਲਾ ਗੁਰੂ ਵਿੱਚ ਸੰਦੀਪ ਸਿੰਘ ਏ ਆਰ ਸੀਨੀਅਰ ਵਾਈਸ ਪ੍ਰਧਾਨ ਯੂਥ ਅਕਾਲੀ ਦਲ ਦੀ ਅਗਵਾਈ ਹੇਠ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਅੱਜ ਜਿਹੜੇ ਮੁੱਦੇ ਉੱਤੇ ਪ੍ਰੈਸ ਕਾਨਫੰਰਸ ਕਰ ਰਹੇ ਹਾਂ ਉਹ ਇੱਕ ਸਾਡੀ ਐਸ ਸੀ ਭੈਣ ਜਿਹੜੀ 13 ਸਾਲ ਤੋਂ ਇਨਸਾਫ ਲਈ ਤਰਸ ਰਹੀ ਸੀ ਦਰ ਦਰ ਦੀਆਂ ਠੋਕਰਾਂ ਖਾ ਰਹੀ ਸੀ ਉਸ ਨੂੰ ਮਾਨਯੋਗ ਅਦਾਲਤ ਨੇ ਬਹੁਤ ਹੀ ਲੰਮੇ ਸਮੇਂ ਬਾਅਦ ਜਾ ਕੇ ਇਨਸਾਫ ਸੁਣਾਇਆ ਜਿਹਦੇ ਵਿੱਚ 13 ਸਾਲ ਪੁਰਾਣਾ ਕੇਸ ਸੀ ਉਹਦੇ ਵਿੱਚ ਜਿਹੜੇ ਉਹਨਾਂ ਦੇ ਦੋਸ਼ੀ ਸਨ ਉਹ ਐਮ ਐਲ ਏ ਖਡੂਰ ਸਾਹਿਬ ਤੋਂ ਮਨਿੰਦਰ ਸਿੰਘ ਲਾਲਪੁਰਾ ਸਨ ਜਿਨਾਂ ਨੇ ਉਸ ਵੇਲੇ ਬਹੁਤ ਹੀ ਜਿਆਦਾ ਧੱਕਾ ਕੀਤਾ ਸੀ ਉਸ ਸਾਡੀ ਐਸ ਸੀ ਭਾਈਚਾਰੇ ਦੀ ਭੈਣ ਦੇ ਨਾਲ ਤਾਂ ਜੋਂ ਕੀਤਾ ਸੀ ਤੇ ਉਹਨਾਂ ਦੇ ਪਿਤਾ ਨੂੰ ਵੀ ਬਹੁਤ ਜਿਆਦਾ ਉਸ ਸਮੇਂ ਮਾਰਿਆ ਕੁੱਟਿਆ ਗਿਆ ਸੀ ਤੇ ਉਹਨਾਂ ਨੂੰ ਬਹੁਤ ਹੀ ਤਕਲੀਫਾਂ ਝਲਣੀਆਂ ਪਈਆ ਜਿਸ ਦਾ ਅੱਜ ਜਾ ਕੇ 13 ਸਾਲ ਬਾਅਦ ਉਹਨਾਂ ਨੂੰ ਜਿਹੜਾ ਇਨਸਾਫ ਮਿਲਿਆ ਹੈ
ਇਸ ਤੋਂ ਇਹ ਹੀ ਪਤਾ ਲਗਦਾ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਉਹਦੀ ਐਸ ਸੀ ਭਾਈਚਾਰੇ ਪ੍ਰਤੀ ਕੀ ਮਨਸ਼ਾ ਸੀ ਆਮ ਆਦਮੀ ਪਾਰਟੀ ਨੂੰ ਪਤਾ ਨਹੀਂ ਸੀ ਕਿ ਇਹਦੇ ਤੇ ਕ੍ਰਿਮੀਨਲ ਕੇਸ ਹੈ ਤੇ ਇਸ ਤੇ ਐਸ ਸੀ ਭੈਣ ਦਾ ਅੱਤਿਆਚਾਰ ਕਰਨ ਦਾ ਦੋਸ਼ ਵੀ ਹੈ ਉਹਨਾਂ ਨੇ ਇਹ ਸਾਰੀ ਚੀਜ਼ ਨੂੰ ਦੇਖ ਦਿਆਂ ਹੋਇਆ ਵੀ ਉਹਨੂੰ ਟਿਕਟ ਦਿੱਤੀ ਦੇਖੋ ਕਿੱਦਾਂ ਦੇ ਲੋੰਕ ਆਮ ਆਦਮੀ ਪਾਰਟੀ ਵਿੱਚ ਹਨ ਜਿਨ੍ਹਾਂ ਨੂੰ ਐਮ ਐਲ ਏ ਬਣਾਇਆ ਪਹਿਲਾਂ ਸਾਡੇ ਇੱਥੇ ਤੁਸੀਂ ਦੇਖਿਆ ਹੀ ਪੰਜਾਬ ਦੇ ਵਿੱਚ ਕਿੰਨੇ ਐਮ ਐਲ ਏ ਆ ਜਿਨਾਂ ਦੇ ਉੱਤੇ ਵੱਖ-ਵੱਖ ਤਰ੍ਹਾਂ ਦੇ ਦੋਸ਼ ਲੱਗ ਚੁੱਕੇ ਹਨ ਇਹਨਾਂ ਤੇ ਕਰਪੈਸ਼ਨ ਦੇ ਚਾਰਜਸ ਹਨ ਸਾਨੂੰ ਅੱਜ ਵੇਖਣ ਦੀ ਲੋੜ ਆ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਐਸ ਸੀ ਭਾਈਚਾਰੇ ਪ੍ਰਤੀ ਬਿਲਕੁਲ ਵੀ ਸੰਜੀਦਾ ਨਹੀਂ ਹੈ, ਇਹਨਾਂ ਨੂੰ ਇਹ ਕਿਵੇ ਟਿੱਚ ਜਾਣਦੀ ਹੈ ਵੇਖੋ ਪਹਿਲਾਂ ਤੇ ਐਸ ਸੀ ਭਾਈਚਾਰੇ ਦੇ ਜਿਹੜੇ ਲੋਕ ਹਨ ਜਿਨ੍ਹਾਂ ਨੂੰ ਆਟਾ ਦਾਲ ਸਕੀਮ ਮਿਲਦੀ ਸੀ, ਉਹਨਾਂ ਦੇੰ ਕਾਰਡ ਵੀ ਕੱਟੇ ਜਾ ਚੁੱਕੇ ਹਨ ਫਿਰ ਬਾਦਲ ਸਾਹਿਬ ਨੇ ਜਿਹੜਾ ਇਹਨਾਂ ਦੇ ਐਸ ਸੀ ਬੱਚਿਆਂ ਦੀ ਫ੍ਰੀ ਸਕਾਲਰਸ਼ਿਪ ਸਕੀਮ ਦਿੱਤੀ ਸੀ ਮੈਰੀਟੋਰੀਅਲ ਸਕਾਲਰਸ਼ਿਪ ਉਹ ਇਹਨਾਂ ਨੇ ਬੰਦ ਕਰ ਦਿੱਤੀ ਹੈ,
ਜਿਹੜੇ ਬਾਦਲ ਸਾਹਿਬ ਵੇਲੇ ਸ਼ਗਨ ਸਕੀਮ ਮਿਲਦੀ ਸੀ ਅੱਜ ਮੈਨੂੰ ਦੱਸੋ ਕਿਸੇ ਪਿੰਡ ਵਿੱਚ ਆਈ ਹੈ ਕੋਈ ਸਗਨ ਸਕੀਮ ਜਾਂ ਹੋਰ ਵੀ ਸਕੀਮਾਂ ਜਿਹੜੀਆਂ ਬਾਦਲ ਸਰਕਾਰ ਨੇ ਸ਼ੁਰੂ ਕੀਤੀਆਂ ਸਨ ਇਹਨਾਂ ਨੇ ਸਾਰੀਆਂ ਸਕੀਮਾਂ ਨੂੰ ਬੰਦ ਕਰ ਦਿੱਤਾ ਹੈ ਸੋ ਅੱਜ ਅਸੀਂ ਇਸ ਮੁੱਦੇ ਤੇ ਨਹੀਂ ਜਾਣਾ ਅਸੀਂ ਇਹ ਆਪਣੀ ਗੱਲ ਕਲੀਅਰ ਕਰਨੀ ਚਾਹੁੰਦੇ ਆਂ ਕਿ ਕਿੱਦਾਂ ਇਹ ਭੈਣ 13 ਸਾਲ ਠੋਕਰਾਂ ਖਾਂਦੀ ਰਹੀ ਫਿਰ ਜਾ ਕੇ ਓਸਦੀ ਗੁਰੂ ਮਹਾਰਾਜ ਨੇ ਸੁਣੀ ਹੈ, ਤੇ ਸਾਡੀਆਂ ਮਾਨਯੋਗ ਅਦਾਲਤਾਂ ਤੇ ਵੀ ਸਾਨੂੰ ਮਾਣ ਹੈ ਉਹ ਕਿਸੇ ਦੇ ਨਾਲ ਧੱਕਾ ਨਹੀਂ ਹੋਣ ਦਿੰਦੀਆਂ ਤੇ ਉਹਨਾਂ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਆਂ ਤੇ ਉਹਨਾਂ ਜੱਜ ਸਾਹਿਬਾਨ ਦਾ ਵੀ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਜਿਹੜਾ ਫੈਸਲਾ ਦਿੱਤਾ ਚਲੋ ਦੇਰ ਆਇਆ ਪਰ ਫੈਸਲਾ ਸਹੀ ਆਇਆ ਤੇ ਸਾਡੀ ਭੈਣ ਨੂੰ ਇਨਸਾਫ ਬਿਲਕੁੱਲ ਸਹੀ ਮਿਲਿਆ ਹੈ ,ਅਸੀ ਬੇਨਤੀ ਕਰਦੇ ਆਂ ਸਪੀਕਰ ਸਾਹਿਬ ਨੂੰ ਜਿਹੜੇ ਇਦਾਂ ਦੇ ਲੋਕ ਹਨ ,ਜਿਹਨਾਂ ਉੱਤੇ ਦੋਸ਼ ਹਨ ਜਲਦੀ ਤੋਂ ਜਲਦੀ ਉਹਨਾਂ ਦੀ ਵਿਧਾਇਕੀ ਰੱਦ ਕੀਤੀ ਜਾਵੇ । ਮੀਡੀਆ ਜਿਹੜਾਂ ਹੈ ਉਹ ਵੀ ਸਮਾਜ ਦਾ ਇੱਕ ਬਹੁਤ ਵੱਡਾ ਅੰਗ ਹੁੰਦਾਂ ਹੈ ਤੁਸੀਂ ਵੇਖਿਆ ਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਕਿੱਦਾਂ ਰਾਤ ਦਿਨ ਇੱਕ ਕਰਦੇ ਹੋਏ ਇਹਨਾਂ ਹੜਾਂ ਤੋਂ ਜੋ ਲੋਕਾਂ ਦਾਂ ਨੁਕਸਾਨ ਹੋਇਆ ਹੈ, ਉਹਨਾਂ ਵਿੱਚ ਜਾਂ ਕੇ ਰਾਤ ਦਿਨ ਜਿੱਥੇ ਬੰਨ ਟੁੱਟੇ ਹੋਏ ਹਨ , ਗਰਾਊਂਡ ਲੈਵਲ ਤੇ ਜਾਂ ਕੇ ਭੈਣ ਭਰਾਂਵਾਂ ਦੀ ਮਦਦ ਕਰ ਰਹੇ ਹਨ, ਤੇ ਉਹਨਾਂ ਨੂੰ ਪੁੱਛਦੇ ਹਨ ਤੁਹਾਨੂੰ ਕਿਸ ਚੀਜ਼ ਦੀ ਲੋੜ ਹੈ ਜਿਸ ਚੀਜ਼ ਦੀ ਜਿਸਨੂੰ ਲੋੜ ਪੈਂਦੀ ਹੈ ਉਹ ਆਪ ਜਾ ਕੇ ਹੱਲ ਕਰਦੇ ਹਨ ਜੇਕਰ ਨਹੀਂ ਤਾਂ ਉਸ ਚੀਜ਼ ਨੂੰ ਪ੍ਰੋਵਾਈਡ ਕਰਵਾਉਂਦੇ ਹਨ ,
ਉਹਦੇ ਵਿੱਚ ਨਾਲ ਹੀ ਸਾਡੇ ਐਸਜੀਪੀਸੀ ਦੇ ਜਿਹੜੇ ਪ੍ਰਧਾਨ ਸਾਹਿਬ ਨੇ ਉਹਨਾਂ ਨੇ ਵੀ ਫੈਸਲਾ ਲਿਆ ਕੀ ਅਸੀਂ 20 ਕਰੋੜ ਰੁਪਏ ਹੜ ਪੀੜਤ ਲੋਕਾਂ ਦੀ ਮਦਦ ਕਰਨ ਵਾਸਤੇ ਰੱਖੇ ਹਨ ਤੇ ਨਾਲ ਹੀ ਸੁਖਬੀਰ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਇਹ ਫੈਸਲਾ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੇ 500 ਟਰੱਕ ਕੈਟਲ ਫੀਡ ਦਾ ਜਿਹੜਾਂ ਗਾਵਾਂ ਮੱਝਾਂ ਦਾ ਚਾਰਾ ਹੈ ਉਹਨਾਂ ਨੇ ਆਰਡਰ ਕਰ ਦਿੱਤਾ ਹੈ ਉਸ ਤੋਂ ਬਾਅਦ ਨਾਲ ਹੀ ਕਣਕ ਦਾ ਬੀਜ ਦੇਣ ਦਾ ਵਾਅਦਾ ਕੀਤਾ ਕਿਉਂਕਿ ਜਦੋਂ ਪਾਣੀ ਉਤਰਨਾ ਹੈ ਜਾ ਪਾਣੀ ਘਟਨਾ ਹੈ ਫਿਰ ਹੋਰ ਜਿਹੜੀਆਂ ਬਿਮਾਰੀਆਂ ਫੈਲਣੀਆਂ ਮੱਛਰ ਹੋਣਾ ਹੈ ਉਸ ਵਾਸਤੇ ਉਹਨਾਂ ਨੇ 500 ਫੋਕਿੰਗ ਮਸ਼ੀਨਾਂ ਦਾ ਸਿਸਟਮ ਤਿਆਰ ਕੀਤਾ ਹੈ ਉਹਨਾਂ ਨੂੰ ਵੀ ਪਿੰਡਾਂ ਦੇ ਵਿੱਚ ਭੇਜਿਆ ਜਾਵੇਗਾ ਇਸ ਦੇ ਨਾਲ 500 ਟਰੱਕ ਤੂੜੀ ਵੀ ਹੜ ਪੀੜਤਾਂ ਲਈ ਮੰਗਵਾਈ ਜਾਵੇਗੀ ਜੰਡਿਆਲਾ ਗੁਰੂ ਹਲਕੇ ਦੇ ਵਿੱਚ ਜਿਹੜੇ ਕਈ ਭੈਣ ਭਰਾਵਾਂ ਦੇ ਘਰ ਬਰਸਾਤ ਦੇ ਪਾਣੀ ਨਾਲ ਡਿੱਗੇ ਹਨ ਅਸੀਂ ਉਹਨਾਂ ਨਾਲ ਵੀ ਸੰਪਰਕ ਕਰ ਰਹੇ ਹਾਂ ਜਲਦੀ ਹੀ ਅਸੀਂ ਬਾਦਲ ਸਾਹਿਬ ਨੂੰ ਇੱਥੇ ਲੈ ਕੇ ਆਵਾਂਗੇ ਤੇ ਉਹਨਾਂ ਨੂੰ ਇਥੋਂ ਦੇ ਹਾਲਾਤਾਂ ਬਾਰੇ ਵੀ ਜਾਣੂ ਕਰਵਾਇਆ ਜਾਵੇਗਾ ਤਾਂ ਜੋ ਉਹਨਾਂ ਦੀ ਵੀ ਮੱਦਦ ਕੀਤੀ ਜਾਵੇ ਇਸ ਕਾਨਫਰੰਸ ਵਿੱਚ ਯੂਥ ਅਕਾਲੀ ਦਲ ਦੇ ਸੀਨੀਅਰ ਵਾਈਸ ਪ੍ਰਧਾਨ ਸੰਦੀਪ ਸਿੰਘ ਏ ਆਰ, ਦੇ ਨਾਲ ਸਾਬਕਾ ਵਾਈਸ ਪ੍ਰਧਾਨ ਸੰਨੀ ਸ਼ਰਮਾ ਨਗਰ ਕੌਂਸਲ ਕਮੇਟੀ,ਪ੍ਰੀਕਸ਼ਤ ਸ਼ਰਮਾ , ਰਕੇਸ ਕੁਮਾਰ ਗੋਲਡੀ,ਸੁਖਵਿੰਦਰ ਸਿੰਘ ਸੀਨੀਅਰ ਅਕਾਲੀ ਦਲ ਆਗੂ, ਵਿਵੇਕ ਸ਼ਰਮਾ ਸ਼ਹਿਰੀ ਪ੍ਰਧਾਨ ਯੂਥ ਅਕਾਲੀ ਦਲ, ਵਿਜੈ ਕੁਮਾਰ ਭਿੱਲਾ ਪੰਚਾਇਤ ਮੈਂਬਰ ਗਹਿਰੀ ਮੰਡੀ, ਗ੍ਰੀਸ ਮਿਗਲਾਨੀ ਪ੍ਰਧਾਨ ਆਈ ਟੀ ਸੈੱਲ ਜੰਡਿਆਲਾ ਗੁਰੂ,ਜਸਵਿੰਦਰ ਸਿੰਘ ਜੱਸ ਪੀ ਏ, ਤੇ ਕੁਲਵੰਤ ਸਿੰਘ ਮਲਹੋਤਰਾ, ਸੀਨੀਅਰ ਅਕਾਲੀ ਦਲ ਦੇ ਐਕਸ ਐਮ ਸੀ ਤੇ ਭਾਗੂ,ਨੇ ਹਾਜਰ ਸਨ।