ਰਾਸ਼ਨ ਡੀਪੂ ਦੀ ਦੁਰਵਰਤੋ ਦਾ ਮਾਮਲਾ: ਫੂਡ ਕਮਿਸ਼ਨ ਦੇ ਦਖਲ ਦੇ ਬਾਵਜੂਦ ਵੀ ਡਾਇਰੈਕਟਰ ਖੁਰਾਕ ਵਿਭਾਗ ਨਹੀਂ ਕਰ ਸਕੇ ਜਾਂਚ ਸ਼ੁਰੂ!
ਕੇਸ ਪੁੱਜਾ ਹੁਣ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਕੋਲ,ਮੁਦਈ ਨੂੰ ਬੱਝੀ ਇਨਸਾਫ ਦੀ ਆਸ

ਜੰਡਿਆਲਾ ਗੂਰੂ ,24,ਅਗਸਤ (ਕੰਵਲਜੀਤ ਸਿੰਘ ਲਾਡੀ) : ਮ੍ਰਿਤਕ ਮਹਿਲਾ ਦੇ ਨਾ ਤੇ ਜਾਰੀ ਹੋਏ ਰਾਸ਼ਨ ਡੀਪੂ ਦੀ ਹੋ ਰਹੀ ਦੁਰਵਰਤੋਂ ਦੇ ਮਾਮਲੇ ‘ਚ ਸਿੱਟਾ ਰਿਪੋਰਟ ਮਿਲਣ ‘ਚ ਹੋ ਰਹੀ ਦੇਰੀ ਨੂੰ ਲੈਕੇ ਮੁਦਈ ਧਿਰ ਨੇ ਖਦਸ਼ਾ ਪ੍ਰਗਟਾਇਆ ਹੈ। ਅਨੁਸੂਚਿਤ ਜਾਤੀ ਨਾਲ ਸਬੰਧਿਤ ਬੀਬਾ ਰੁਪਿੰਦਰ ਕੌਰ ਪਤਨੀ ਸ੍ਰ ਬਲਦੇਬ ਸਿੰਘ ਵਾਸੀ ਫੌਕਲ ਪੁਆਇੰਟ ਲੁਦਿਆਣਾ ਹਾਲ ਵਾਸੀ ਪਿੰਡ ਬੁਤਾਲਾ ਪੱਤੀ ਰੰਧਾਵਾ ਕਲੋਨੀ ਜ਼ਿਲ੍ਹਾ ਅੰਮ੍ਰਿਤਸਰ ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸ੍ਰ ਸਤਨਾਮ ਸਿੰਘ ਗਿੱਲ ਦੀ ਅਗਵਾਈ ਮੀਜੂਦਗੀ ‘ਚ ਸੱਦੇ ਪੱਤਰਕਾਰ ਸੰਮੇਲਨ ‘ਚ ਖੁਲਾਸਾ ਕੀਤਾ ਹੈ ਕਿ ਮੇਰੀ ਸੱਸ ਸੁਰਜੀਤ ਕੌਰ ਪਤਨੀ ਸਵ. ਬਲਵੰਤ ਸਿੰਘ ਵਾਸੀ ਜਮਾਲਪੁਰ ਫੌਕਲ ਪੁਆਇੰਟ ਲੁਧਿਆਣਾ ਜਿਸ ਦੇ ਨਾ ਤੇ ਰਾਸ਼ਨ ਡੀਪੂ ਦੀ ਅਲਾਟਮੈਂਟ ਸੀ। ਊਨਾ ਨੇ ਦੱਸਿਆ ਕਿ ਸ਼੍ਰੀਮਤੀ ਸੁਰਜੀਤ ਕੌਰ ਦੀ ਮੌਤ ਸਾਲ 2020 ‘ਚ ਹੋ ਚੁੱਕੀ ਹੈ।
ਉਨਾਨੇ ਦੱਸਿਆ ਕਿ 2020 ਤੋਂ ਸਾਡੇ ਰਾਸ਼ਨ ਡੀਪੂ ਦੀ ਦੁਰਵਤੋਂ ਕਰਕੇ ਸੰਗੀਨ ਅਪਰਾਧ ਕਰ ਰਿਹਾ ਹੈ।ਜਦੋਂ ਕਿ ਸਾਨੂੰ ਇਸ ਤੇ ਇਤਰਾਜ ਹੈ।ਬੀਬਾ ਰੁਪਿੰਦਰ ਕੌਰ ‘ਬੁਤਾਲਾ’ ਨੇ ਦੱਸਿਆ ਕਿ ਅਸੀਂ ਮਾਮਲਾ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੌਲਰ ਲੁਧਿਆਣਾ ਦੇ ਧਿਆਨ ‘ਚ ਵੀ ਲਿਆਂਦਾ ਸੀ,ਪਰ ਉਨ੍ਹਾ ਨੇ ਰਾਸ਼ਨ ਡੀਪੂ ਦੀ ਦੁਰਵਰਤੋਂ ਦੇ ਮਾਮਲੇ ‘ਚ ਕੋਈ ਨਤੀਜਾ ਦਿਓ ਭੂਮਿਕਾ ਨਹੀਂ ਨਿਭਾਈ ਸੀ ਜਿਸ ਤੋਂ ਬਾਅਦ ਸਾਡੀ ਜਥੇਬੰਦੀ ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸ੍ਰ ਸਤਨਾਮ ਸਿੰਘ ਗਿੱਲ ਨੇ ਮਿਤੀ 7/09/2024 ਨੂੰ ਪੱਤਰ ਲਿਖਕੇ ਸਾਰਾ ਮਾਮਲਾ ਪੰਜਾਬ ਰਾਜ ਫੂਡ ਕਮਿਸ਼ਨ ਦੇ ਧਿਆਨ ‘ਚ ਲਿਆਂਦਾ ਸੀ।ਘਗਲਭਸ ਦੇ ਪੱਤਰ ਤੇ ਗੌਰ ਕਰਦਿਆਂ ਇੰਦਰਾ ਗੁਪਤਾ ਮੈਂਬਰ ਪੰਜਾਬ ਰਾਜ ਫੂਡ ਕਮਿਸ਼ਨ ਨੇ ਮਿਤੀ 13/12/2024 ਨੂੰ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਕੇਸ ਦੀ ਪੜਤਾਲ ਕਰ ਦੀ ਜ਼ਿੰਮੇਵਾਰੀ ਡਾਇਰੈਕਟਰ ਖੁਰਾਕ,ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਨੰੰੂ ਸ਼ੌਂਪੀ ਦਿੱਤੀ ਸੀ,ਪਰ 12 ਮਹੀਨਿਆਂ ਤੋਂ ਜ਼ਿਆਦਾ ਸਮਾਂ ਲੰਘ ਗਿਆ ਹੈ।
ਬੀਬਾ ਰੁਪਿੰਦਰ ਕੌਰ ਚੇਅਰਮੈਨ ਸ੍ਰ ਜਸਵੀਰ ਸਿੰਘ ਗੜੀ ਨੂੰ ਮਿਲਣ ਮੌਕੇ ਨਾਲ ਬੈਠੇ ਹਨ ਸ੍ਰ ਸਤਨਾਮ ਸਿੰਘ ਗਿੱਲ ਅਤੇ ਸੰਦੀਪ ਸਿੰਘ ਰਾਜੂ ਚੇਅਰਮੈਨ ਪੰਜਾਬ ਤੇ ਕਈ ਹੋਰ।
ਉਕਤ ਅਪਰਾਧਿਕ ਮਾਮਲੇ ‘ਚ ਪੰਜਾਬ ਸਟੇਟ ਫੂਡ ਕਮਿਸ਼ਨ ਨੇ ਸਿਧਾ ਦਖਲ ਦਿੰਦੇ ਹੋਏ ਕੇਸ ਅਗਲੇਰੀ ਕਾਰਵਾਈ ਲਈ ਖੁਰਾਕ ਵਿਭਾਗ ਨੂੰ ਭੇਜ ਦਿੱਤਾ ਸੀ।ਸੰਸਥਾ ਦੇ ਪ੍ਰਧਾਨ ਸ੍ਰ ਸਤਨਾਮ ਸਿੰਘ ਗਿੱਲ ਨੇ ਕਿਹਾ ਕਿ ਹੁਣ ਇਹ ਮਾਮਲਾ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ੍ਰ ਜਸਵੀਰ ਸਿੰਘ ਗੜ੍ਹੀ ਦੇ ਧਿਆਨ ‘ਚ ਲਿਆਕੇ ਰਾਸ਼ਨ ਡੀਪੂ ਨੂੰ ਲੈਕੇ ਘਪਲੇ ਕਰਨ ਵਾਲੀ ਟੀਮ ‘ਚ ਸ਼ਾਮਲ ਲੋਕਾਂ ਖਿਲਾਫ ਧੋਖਾਧੜੀ ਅਤੇ ਐਸਸੀ/ਐਸਟੀਨ ਦੀਆਂ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਵਾਉਂਣ ਲਈ ਇਸੇ ਹਫਤੇ ਚੇਅਰਮੈਨ ਸ੍ਰ ਜਸਵੀਰ ਸਿੰਘ ਗੜੀ ਪਾਸੋਂ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਮਿਲਣ ਲਈ ਵਫਦ ਦੇ ਰੂਪ ‘ਚ ਜਾ ਰਹੇ ਹਾਂ।
ਇਸ ਮੌਕੇ ਚੇਅਰਮੈਨ ਪੰਜਾਬ ਰਾਜ ਮਾਪੇ ਬਚਾਓ ਐਕਸ਼ਨ ਕਮੇਟੀ ਦੇ ਚੇਅਰਮੈਂ ਸ੍ਰ ਸੰਦੀਪ ਸਿੰਘ ਰਾਜ,ਸੰਸਥਾ ਦੇ ਟਰੱਸਟੀ ਮੈਂਬਰ ਸੰਨੀ ਕਲੇਰ ਛੇਹਰਟਾ,ਮੈਂਬਰ ਟਰੱਸਟੀ ਸ੍ਰ ਹਰਚਰਨ ਸਿੰਘ ਸੋਨੂੰ,ਲੋਕ ਸੰਪਰਕ ਅਫਸਰ ਅੰਮ੍ਰਿਤਪਾਲ ਸਿੰਘ ਸ਼ਾਹਪੁਰ,ਪੀਏ ਖਾਲਸਾ ਗੁਰਪ੍ਰੀਤ ਸਿੰਘ,ਰਾਜਵਿੰਦਰ ਸਿੰਘ ਜੋਧੇ,ਮਹਿਕਦੀਪ ਸਿੰਘ ਜੋਧੇ ਅਤੇ ਮਿਲਣ ਸਿੰਘ ਗਿੱਲ ਆਦਿ ਹਾਜਰ ਸਨ।