
ਜੰਡਿਆਲਾ ਗੁਰੂ, 29 ਅਪ੍ਰੈਲ (ਕੰਵਲਜੀਤ ਸਿੰਘ ਲਾਡੀ) : ਅਸਪਾਇਰ ਐਰੋਬਿਕਸ ਐਂਡ ਡਾਂਸ ਇੰਸਟੀਟਿਊਟ ਵਲੋਂ ‘ਫੁੱਲ ਆਨ ਟੈਲੈਂਟ ਡਾਂਸ ਸ਼ੋਅ-2025’ ਐੱਮਡੀ ਰੇਖਾ ਅਤੇ ਰਿਸ਼ਬ ਅਨੇਜਾ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਸਮਾਰੋਹ ਦੌਰਾਨ ਮੁੱਖ ਮਹਿਮਾਨ ਵਜੋਂ ਸੁਹਿੰਦਰ ਕੌਰ ਧਰਮਪਤਨੀ ਕੈਬਨਿਟ ਮੰਤਰੀ ਪੰਜਾਬ ਹਰਭਜਨ ਸਿੰਘ ਈਟੀਓ ਅਤੇ ਮੰਤਰੀ ਦੇ ਭਰਾ ਸਤਿੰਦਰ ਸਿੰਘ ਸ਼ਾਮਿਲ ਹੋਏ, ਜਦ ਕਿ ਜਿਲ੍ਹਾ ਡੀਸੀ ਸਾਕਸ਼ੀ ਸਾਹਨੀ ਦੀ ਤਰਫੋਂ ਏਡੀਸੀ ਜੋਤੀ ਬਾਲਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਸਮਾਰੋਹ ਦੀ ਸ਼ੁਰੂਆਤ ਉਕਤ ਮਹਿਮਾਨਾਂ ਵਜੋਂ ਸ਼ਮਾ ਰੋਸ਼ਨ ਕਰਕੇ ਕੀਤੀ ਗਈ। ਮਹਿਮਾਨਾਂ ਦਾ ਸਵਾਗਤ ਅਕੈਡਮੀ ਤੇ ਐੱਮਡੀ ਰੇਖਾ, ਰਿਸ਼ਬ ਅਨੇਜਾ ਅਤੇ ਪ੍ਰਬੰਧਕ ਅਮਨਦੀਪ ਸਿੰਘ ਵਲੋਂ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਕੀਤਾ ਗਿਆ।
ਇਸ ਸਮਾਰੋਹ ਵਿਚ ਵਿਸ਼ੇਸ਼ ਮਹਿਮਾਨਾਂ ਵਿਚ ਰਾਈਜਿੰਗ ਸੰਨ ਦੇ ਐੱਮਡੀ ਸੋਨੀ ਸਲੂਜਾ, ਗੁਪਤਾ ਸਰਜੀਕਲ ਦੇ ਐੱਮਡੀ ਸੁਰੂਚੀ ਗੁਪਤਾ, ਹਰਦੇਸ਼ ਸ਼ਰਮਾ ਐੱਮਡੀ ਦਵੇਸਰ ਕੰਸਲਟੈਂਟ, ਅਮਨਦੀਪ ਸਿੰਘ ਡਿਸਟ੍ਰਿਕ ਐਵਾਰਡੀ ਤੇ ਪੱਤਰਕਾਰ ਨੇ ਸ਼ਮੂਲੀਅਤ ਕੀਤੀ। ਇਸ ਸਮਾਰੋਹ ਦੌਰਾਨ ਵਾਲੀਆਂ ਸ਼ਖਸੀਅਤਾਂ ਵਿਚ ਸਾਈਬਰ ਕ੍ਰਾਈਮ ਦੇ ਐੱਸਐੱਚਓ ਰਾਜਬੀਰ ਕੌਰ, ਸਬ ਇੰਸਪੈਕਟਰ ਤੇ ਇੰਟਰਨੈਸ਼ਨਲ ਖਿਡਾਰੀ ਰੋਹਿਕਾ ਗਿੱਲ, ਨੈਕ ਇੰਸਟੀਟਿਊਟ ਦੇ ਐੱਮਡੀ ਮਨਪ੍ਰੀਤ ਕੌਰ, ਸਟਾਲਵਰਟਸ ਸਕੂਲ ਦੇ ਹੈੱਡ ਮਿਸਟ੍ਰੈੱਸ ਵਸੁੰਧਰਾ ਬਾਂਸਲ, ਸਮਾਜ ਸੇਵਿਕਾ ਹਨੀ ਮਹਿਰਾ ਨੂੰ ਮੁੱਖ ਮਹਿਮਾਨ ਸੁਹਿੰਦਰ ਕੌਰ ਵਲੋਂ ਵੂਮੈਨ ਇੰਪਾਵਰਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸਮਾਰੋਹ ਦੌਰਾਨ ਐਂਟੀ ਕਰੱਪਸ਼ਨ ਫਾਊਂਡੇਸ਼ਨ ਆਫ ਇੰਡੀਆ ਦੇ ਵਾਈਸ ਪ੍ਰਧਾਨ ਡਾ. ਪੂਜਾ ਪ੍ਰਭਾਕਰ, ਇੰਟਰਨੈਸ਼ਨਲ ਹਿਊਮਨ ਰਾਈਟਸ ਐਂਡ ਕਰਾਈਮ ਕੰਟਰੋਲ ਆਰਗੇਨਾਈਜੇਸ਼ਨ ਦੇ ਸਟੇਟ ਪ੍ਰਧਾਨ ਵੂਮੈਨ ਵਿੰਗ ਹਰਲੀਨ ਕੌਰ, ‘ਬੀਨੂੰ ਕਪੂਰ ਸੈਲੂਨ ਐਂਡ ਅਕੈਡਮੀ’ ਦੇ ਐੱਮਡੀ ਬੀਨੂੰ ਕਪੂਰ, ਗੋਲਡਨ ਸਿਟੀ ਸਟੂਡੀਓ ਦੇ ਐੱਮਡੀ ਅਰਸ਼ਦੀਪ ਸਿੰਘ, ਹੂਚ ਦਾ ਹਾਊਸ ਆਫ ਕੋਕੇਟੈਲ ਦੇ ਐੱਮਡੀ ਅੰਸ਼ੁਲ ਸ਼ਰਮਾ, ਟੋਡਲ ਟਾਊਨ ਕਿਡਸ ਪਲੇਅ ਏਰੀਆ ਦੇ ਪ੍ਰਬੰਧਕ ਸੰਕੇਤ ਅਗਰਵਾਲ, ਲੰਚ ਨਿੰਜਾ ਦੇ ਪ੍ਰਬੰਧਕ ਗੁਰਇਕਬਾਲ ਸਿੰਘ, ਵਿਜ਼ਨ ਸ਼ੂਟਿੰਗ ਅਕੈਡਮੀ ਦੇ ਐੱਮਡੀ ਪ੍ਰੈਰਚਜ਼ੂ ਪ੍ਰਿਯਾ ਜੈਨ, ਵੈਦਿਕ ਅਤੇ ਨਾਦੀ ਐਸਟ੍ਰੋਲਜਰ ਰੋਹਿਨੀ ਪੁਰੀ ਤੇ ਰਾਹੁਲ ਪੁਰੀ, ਰੈੱਡ ਬੁੱਲ ਤੋਂ ਤਨਵੀਰ ਕੌਰ, ਨੇਲ ਸਟੂੂਡੀਓ ਦੀ ਐੱਮਡੀ ਜੋਤਸਨਾ ਸ਼ਰਮਾ, ਲੇਖਕ ਤੇ ਸਮਾਜ ਸੇਵਿਕਾ ਦਿਿਵਆ ਅਰੋੜਾ, ਸਵਾਸਤਿਕ ਇੰਟਰਪ੍ਰਾਈਜ਼ਜ਼ ਤੋਂ ਸੰਨੀ ਭਾਰਦਵਾਜ, ਅਧਿਆਪਕ ਕੁਲਦੀਪ ਕੌਰ ਆਦਿ ਵੀ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਿਲ ਹੋਏ।
ਇਸ ਦੌਰਾਨ ਬੱਚਿਆਂ ਨੇ ਡਾਂਸ ਦੀ ਪੇਸ਼ਕਾਰੀਆਂ ਨਾਲ ਸਭਾ ਦਾ ਮਨ ਮੋਹ ਲਿਆ। ਮੁੱਖ ਮਹਿਮਾਨ ਸੁਹਿੰਦਰ ਕੌਰ ਅਤੇ ਵਿਸ਼ੇਸ ਮਹਿਮਾਨ ਏਡੀਸੀ ਜੋਤੀ ਬਾਲਾ ਵਲੋਂ ਸਮੂਹ ਸ਼ਖਸੀਅਤਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਰੋਹ ਦੀ ਐਂਕਰਿੰਗ ਪ੍ਰਸਿੱਧ ਐਂਕਰ ਰਮਨਦੀਪ ਕੌਰ ਸੰਧੂ ਅਤੇ ਅਦਾਕਾਰ ਸਾਇਸ਼ਾ ਵਲੋਂ ਬਾਖੂਬੀ ਕੀਤੀ ਗਈ। ਬੀਨੂੰ ਕਪੂਰ ਸੈਲੂਨ ਐਂਡ ਅਕੈਡਮੀ’ ਦੇ ਐੱਮਡੀ ਬੀਨੂੰ ਕਪੂਰ ਨੂੰ ‘ਬੈਸਟ ਮੇਅਕਪ ਆਰਟਿਸਟ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਡਾਂਸ ਦੀਆਂ ਪੇਸ਼ਕਾਰੀਆਂ ਕਰਨ ਵਾਲੇ ਸਾਰੇ ਬੱਚਿਆਂ ਨੂੰ ਸ਼ੀਲਡਾਂ, ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸੁਹਿੰਦਰ ਕੌਰ ਨੇ ਕਿਹਾ ਕਿ ਅਸਪਾਇਰ ਐਰੋਬਿਕਸ ਐਂਡ ਡਾਂਸ ਇੰਸਟੀਟਿਊਟ ਵਲੋਂ ਅਜਿਹੇ ਸਮਾਰੋਹ ਕਰਵਾ ਕੇ ਬੱਚਿਆਂ ਦੇ ਹੁਨਰ ਨੂੰ ਨਿਖਾਰਿਆ ਜਾ ਰਿਹਾ ਹੈ। ਬੱਚਿਆਂ ਨੂੰ ਅਜਿਹੇ ਮੰਚ ਮੁਹੱਈਆ ਕਰਵਾਉਣਾ ਸ਼ਲਾਘਾਯੋਗ ਹਨ। ਸਮਾਰੋਹ ਦੇ ਅੰਤ ਵਿਚ ਪ੍ਰਬੰਧਕਾਂ ਵਲੋਂ ਮੁੱਖ ਮਹਿਮਾਨ ਸੁਹਿੰਦਰ ਕੌਰ ਅਤੇ ਵਿਸ਼ੇਸ ਮਹਿਮਾਨ ਏਡੀਸੀ ਜੋਤੀ ਬਾਲਾ ਨੂੰ ਵੀ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਅਤੇ ਸਮਾਰੋਹ ਵਿਚ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ।