
ਮੌੜ ਮੰਡੀ, 03 ਸਤੰਬਰ (ਸੁਰੇਸ਼ ਰਹੇਜਾ) :- ਜਿਥੇ ਸਰਕਾਰ ਵਲੋਂ ਥੈਲੇਸੀਮਿਆ ਦਵਾਈ ਦੀ ਸਪਲਾਈ ਬੰਦ ਹੋਣ ਕਾਰਨ ਗਰੀਬ ਵਰਗ ਦੇ ਬੱਚਿਆਂ ਨੂੰ ਪ੍ਰੇਸ਼ਾਨੀ ਦਾ ਬਹੁਤ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੈਲਪਿੰਗ ਹੈੰਡਜ ਚੈਰੀਟੇਬਲ ਟਰੱਸਟ ਮੌੜ ਵਲੋਂ ਉਹਨਾਂ ਬੱਚਿਆਂ ਨੂੰ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਦਵਾਈਆਂ ਬਿਲਕੁਲ ਮੁਫਤ ਵੰਡੀਆਂ ਗਈਆਂ। ਇਸ ਮੌਕੇ ਸੰਸਥਾ ਦੇ ਕੈਸ਼ੀਅਰ ਕਪਿਲ ਸ਼ਰਮਾ ਨੇ ਦੱਸਿਆ ਕਿ ਸੰਸਥਾ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਬਿਨਾਂ ਕਿਸੇ ਸਵਾਰਥ ਤੋਂ ਹਮੇਸ਼ਾ ਤਿਆਰ ਹੈ। ਏਹ ਸੰਸਥਾ 2014 ਤੋਂ ਲਗਾਤਾਰ ਮੌੜ ਮੰਡੀ ਅਤੇ ਆਸ ਪਾਸ ਦੇ ਇਲਾਕੇ ਵਿਚ ਲੋੜਵੰਦ ਲੋਕਾਂ ਦੀ ਮਦਦ ਕਰਦੀ ਆਈ ਹੈ। ਇਹ ਦਵਾਈਆਂ ਦਾ ਪ੍ਰਬੰਧ ਦਾਨੀ ਵੀਰ ਸੁਮਿਤ ਕੁਮਾਰ ਵਾਸੀ ਮੌੜ ਅਤੇ ਦਿੱਲੀ ਵਾਸੀ ਜਸਪਿੰਦਰ ਕੌਰ ਨੇ ਸਿੱਧੇ ਤੌਰ ਤੇ ਕਰਵਾਇਆ। ਇਸ ਮੌਕੇ ਬੱਚਿਆਂ ਦੇ ਮਾਪੇ ਜਗਤਾਰ ਸਿੰਘ ਅਤੇ ਰਮਨਦੀਪ ਕੌਰ ਨੇ ਸੰਸਥਾ ਦੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹੋ ਜਿਹੀਆਂ ਸੰਸਥਾਵਾਂ ਕਰਕੇ ਹੀ ਗਰੀਬ ਪਰਿਵਾਰ ਆਪਣਾ ਨਿਰਵਾਹ ਕਰ ਰਹੇ ਹਨ ਅਤੇ ਨਾਲ ਹੀ ਸਰਕਾਰ ਨੂੰ ਅਪੀਲ ਕੀਤੀ ਕਿ ਦਵਾਈਆਂ ਦੀ ਸਪਲਾਈ ਜਲਦੀ ਤੋਂ ਜਲਦੀ ਸੁਰੂ ਕੀਤੀ ਜਾ ਸਕੇ ਤਾਂ ਜੋ ਉਨ੍ਹਾਂ ਵਰਗੇ ਗਰੀਬ ਪਰਿਵਾਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਦਵਾਈਆਂ ਬਹੁਤ ਜ਼ਿਆਦਾ ਮਹਿੰਗੀਆਂ ਹਨ, ਘਰ ਦਾ ਗੁਜਾਰਾ ਬੜੀ ਮੁਸ਼ਕਿਲ ਨਾਲ ਹੁੰਦਾ ਹੈ ਉੱਤੋਂ ਦਵਾਈਆਂ ਬਹੁਤ ਮਹਿੰਗੀਆਂ ਹਨ ਅਤੇ ਪੂਰੇ ਪੰਜਾਬ ਹਰਿਆਣਾ ਵਿੱਚ ਨਹੀਂ ਮਿਲ ਰਹੀਆਂ। ਸਰਕਾਰੀ ਹਸਪਤਾਲ ਵਿੱਚ ਸਹੀ ਢੰਗ ਨਾਲ ਉਹਨਾਂ ਦੇ ਬੱਚਿਆਂ ਦੀ ਦੇਖ ਰੇਖ ਕੀਤੀ ਜਾਵੇ। ਇਸ ਮੌਕੇ ਸੰਸਥਾ ਦੇ ਪ੍ਰਧਾਨ ਸੰਦੀਪ ਸਿੰਗਲਾ, ਨੀਰਜ ਗਰਗ, ਜਸ਼ਨ ਸਿੰਗਲਾ, ਕੇਸ਼ਵ, ਦੀਪ ਔਲਖ, ਮੋਹਿਤ, ਦਵਿੰਦਰ, ਲਕੀ, ਦੀਪਕ, ਟੋਨੀ, ਮੁਕੇਸ਼ ਅਤੇ ਹੋਰ ਮੈਂਬਰ ਹਾਜਰ ਸਨ