
ਜੰਡਿਆਲਾ ਗੁਰੂ (ਕੰਵਲਜੀਤ ਸਿੰਘ ਲਾਡੀ) : ਅੱਜ ਜੰਡਿਆਲਾ ਗੁਰੂ ਵਿੱਚ ਗੁਰਦੁਆਰਾ ਬਾਬਾ ਹੰਦਾਲ ਜੀ ਦੇ ਨੇੜੇ ਬਾਬਾ ਦੀਪ ਸਿੰਘ ਕਲੀਨਿਕ ਤੇ ਸਮੂਹ ਮੁਹੱਲਾ ਵਾਸੀਆ ਵਲੋੰ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਅਤੇ ਇਹ ਛਬੀਲ ਗੁਰੂ ਜੀ ਦੀ ਕਿਰਪਾ ਅਸ਼ੀਰਵਾਦ ਨਾਲ ਸਵੇਰ ਤੋ ਲੈ ਕੇ ਸ਼ਾਮ ਤੱਕ ਚਲਦੀ ਰਹੀ ।ਜਿਸ ਵਿਚ ਸੰਗਤਾਂ ਵਲੋ ਪੂਰੇ ਤਨ-ਮਨ ਅਤੇ ਪੂਰੀ ਸ਼ਰਧਾ ਨਾਲ ਸੇਵਾ ਨਿਭਾਈ ਗਈ ।ਛਬੀਲ ਵਿੱਚ ਠੰਡੇ ਮਿੱਠੇ ਜਲ ਦੇ ਨਾਲ ਜਲ-ਜੀਰਾ ਤੇ ਤਰਾਂ- ਤਰਾਂ ਫਲੈਵਰ ਦੀ ਛਬੀਲ ਲਗਾਈ ਗਈ।
ਇਸ ਛਬੀਲ ਵਿੱਚ ਆਈਆਂ ਹੋਈਆਂ ਸੰਗਤਾਂ ਜਦੋਂ ਇੰਨੀ ਗਰਮੀ ਵਿੱਚ ਠੰਢੇ ਮਿੱਠੇ ਜਲ ਦੀ ਛਬੀਲ ਛੱਕਦੇ ਹੋਏ ਇਸ ਅਕਾਲ ਪੁਰਖ ਨੂੰ ਯਾਦ ਕਰਦੇ ਤੇ ਉਸ ਪਰਮਾਤਮਾ ਦੀ ਸ਼ਹਾਦਤ ਨੂੰ ਯਾਦ ਕਰਕੇ ਉਸ ਪਰਮਾਤਮਾ ਦਾ ਸਿਮਰਨ ਕਰਦੇ ਨਜ਼ਰ ਆਏ ਇਸ ਛਬੀਲ ਵਿੱਚ ਤਨ ਮਨ ਨਾਲ ਸੇਵਾ ਕੀਤੀ ਲਵਜੀਤ ਸਿੰਘ,ਕੰਵਲਜੀਤ ਸਿੰਘ,ਰਣਜੀਤ ਸਿੰਘ,ਸ: ਪੂਰਨ ਸਿੰਘ,ਕਸ਼ਮੀਰ ਸਿੰਘ,ਜੁਵਰਾਜ ਸਿੰਘ,ਬਲਵਿੰਦਰ ਕੌਰ,ਪ੍ਰਿੰਕਾ ਅਤੇ ਕਿਰਨ ਆਦਿ ਸੇਵਾਦਾਰ ਵਲੋਂ ਸੇਵਾ ਕੀਤੀ ਗਈ।