
ਜੰਡਿਆਲਾ ਗੁਰੂ, 30 ਜੁਲਾਈ (ਕੰਵਲਜੀਤ ਸਿੰਘ ਲਾਡੀ) : ਪੰਜਾਬ ਕਾਂਗਰਸ ਕਮੇਟੀ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਬਰਿੰਦਰ ਸਿੰਘ ਢਿੱਲੋਂ ਪੰਜਾਬ ਯੂਥ ਕਾਂਗਰਸ ਕਮੇਟੀ ਦੇ ਆਗੂ ਜਿਨਾ ਨੇ ਆਪਣੇ ਕੰਮਾਂ ਲਈ ਲੋਕਾ ਦੇ ਦਿਲਾਂ ਵਿੱਚ ਜਗਾ ਬਣਾਈ ਹੈ ਲੋਕਾ ਦੇ ਹਰਮਨ ਪਿਆਰੇ ਨੇਤਾ ਹਨ ਇਹਨਾਂ ਗਲਾ ਦਾ ਪ੍ਰਗਟਾਵਾ ਹਲਕਾ ਜੰਡਿਆਲਾ ਗੁਰੂ ਦੇ ਸੀਨੀਅਰ ਆਗੂ ਪੰਜਾਬ ਕਾਂਗਰਸ ਯੂਥ ਪਾਰਟੀ ਦੇ ਜਰਨਲ ਸਕੱਤਰ ਨਵਤੇਜ ਸਿੰਘ ਅਮਰਕੋਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਆਪਣੇ ਗ੍ਰਹਿ ਵਿਖੇ ਕੀਤਾ।
ਓਹਨਾ ਨੇ ਅੱਗੇ ਗਲਬਾਤ ਕਰਦਿਆਂ ਹੋਇਆ ਕਿਹਾ ਕਿ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਆਪਣੇ ਕਾਰਜ ਕਾਲ ਵਿੱਚ ਭਾਵੇਂ ਉਹ ਥੋੜੇ ਸਮੇਂ ਲਈ ਮੁੱਖ ਮੰਤਰੀ ਬਣੇ ਓਹਨਾ ਨੇ ਲੋਕਾ ਲਈ ਉਹ ਫੈਸਲੇ ਲਏ ਜੋਂ ਕਿ ਅੱਜ ਤੱਕ ਕੋਈ ਵੀ ਸਰਕਾਰ ਆਪਣੀ ਕਾਰਗੁਜਾਰੀ ਦੁਰਾਨ ਨਹੀਂ ਲੈਂ ਸਕੀ ਲੋਕਾ ਦੀ ਬੇਹਤਰੀ ਲਈ ਉਹ ਸਦਾ ਤਤਪਰ ਰਹਿੰਦੇ ਹਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਬਰਿੰਦਰ ਸਿੰਘ ਢਿੱਲੋਂ ਵਿੱਚ ਉਹ ਗੁਣ ਹਨ ਜੋਂ ਇੱਕ ਲੀਡਰ ਵਿੱਚ ਹੋਣੇ ਚਾਹੀਦੇ ਹਨ ਲੋਕਾ ਦੇ ਹਰਮਨ ਪਿਆਰੇ ਨੇਤਾ ਜੋਂ ਆਪਣੇ ਪੰਜਾਬ ਦੇ ਲੋਕ ਹਿਤਾਂ ਦੀ ਰਾਖੀ ਕਰਦੇ ਹਨ ਲੋਕਾ ਵਿੱਚ ਵਿਚਰਦੇ ਹਨ ਲੋਕਾ ਦੀ ਸਮੱਸਿਆਵਾਂ ਨੂੰ ਸਮਜਦੇ ਹਨ।
ਉਹ ਸਾਰੇ ਗੁਣ ਇਹਨਾ ਵਿੱਚ ਹਨ, ਸਰਦਾਰ ਬਰਿੰਦਰ ਸਿੰਘ ਇੱਕ ਕੁਸਲ ਦੇ ਸਮਜਦਾਰ ਤੇ ਸੁਲਜੇ ਹੋਏ ਨੇਤਾ ਹਨ ਜੋਂ ਸਮਾਜ ਭਲਾਈ ਵਾਸਤੇ ਸਦਾ ਕੰਮ ਕਰਦੇ ਹਨ ਮੈਂ ਇਹਨਾ ਦਾ ਧੰਨਵਾਦੀ ਹਾਂ ਕਿ ਜਿੰਨਾ ਨੇ ਮੈਨੂੰ ਮੇਰੀ ਮੰਜਿਲ ਤੇ ਪਹੁੰਚਾਉਣ ਵਿੱਚ ਆਪਣਾ ਨਿਵੇਕਲਾ ਤੇ ਅਹਿਮ ਯੋਗਦਾਨ ਪਾਇਆ ਹੈ ਨਵਜੋਤ ਸਿੰਘ ਅਮਰਕੋਟ ਨੇ ਕਿਹਾ ਕਿ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਆਪਣੇ ਛੋਟੇ ਜਿਹੇ ਕਾਰਜਕਾਲ ਦੌਰਾਨ ਲੋਕਾ ਦੇ ਹਰਮਨ ਪਿਆਰੇ ਨੇਤਾ ਬਣ ਗਏ ਹਨ ਇਸ ਮੌਕੇ ਕੈਪਟਨ ਭੁਪਿੰਦਰ ਸਿੰਘ,ਬਲਕਾਰ ਸਿੰਘ,ਅਮਰੀਕ ਸਿੰਘ, ਸੁਖਬੀਰ ਸਿੰਘ, ਸੁਖਪ੍ਰੀਤ ਸਿੰਘ ਅਮਰਕੋਟ, ਵਲੋ ਕਹੇ ਸਬਦਾ ਦੀ ਸਲਾਂਗਾ ਕੀਤੀ।