
ਜੰਡਿਆਲਾ ਗੁਰੂ, 25 ਜੁਲਾਈ (ਕੰਵਲਜੀਤ ਸਿੰਘ ਲਾਡੀ) : ਅੱਜ ਜੰਡਿਆਲਾ ਗੁਰੂ ਵਿੱਚ ਧੰਨ ਧੰਨ ਪੀਰ ਬਾਬਾ ਘੋੜੇ ਸ਼ਾਹ ਜੀ ਦਾ ਸਲਾਨਾ ਜੋੜ ਮੇਲਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਇਸ ਮੇਲੇ ਵਿੱਚ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਉ ਨੇ ਹਾਜਰੀ ਭਰੀ ਤੇ ਪੀਰ ਬਾਬਾ ਘੋੜੇ ਸ਼ਾਹ ਜੀ ਦੀ ਦਰਗਾਹ ਤੇ ਚਾਦਰ ਚੜਾ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ੳ ਨੇ ਕਿਹਾ ਕਿ ਇਹ ਮੇਲਾ ਸਾਲਾਂ ਤੋ ਚਲਦਾ ਆ ਰਿਹਾ ਹੈ
ਇਸ ਮੇਲੇ ਵਿੱਚ ਦੂਰੋ ਦੂਰੋ ਸੰਗਤਾਂ ਨਤਮਸਤਕ ਹੋਣ ਲਈ ਆਉਂਦੀਆਂ ਹਨ ਤੇ ਪੀਰ ਬਾਬਾ ਘੋੜੇ ਸ਼ਾਹ ਜੀ ਦੀ ਦਰਗਾਹ ਤੇ ਆ ਕੇ ਆਪਣੀਆਂ ਮਨੋਕਾਮਨਾਵਾਂ ਮੰਗਦੀਆ ਹਨ ਤੇ ਮਨੋਕਾਮਨਾਵਾਂ ਪੂਰੀਆਂ ਹੋਣ ਤੇ ਬਾਬਾ ਜੀ ਦੀ ਦਰਗਾਹ ਤੇ ਮਿੱਟੀ ਦੇ ਘੋੜੇ ਚੜਾ ਕੇ ਆਪਣੀ ਮਨੋਕਾਮਨਾਵਾ ਪੂਰੀਆਂ ਕਰਦੇ ਹਨ ਇਸ ਮੇਲੇ ਵਿੱਚ ਪੰਘੂਰੇ ਵੀ ਲਗਾਏ ਜਾਂਦੇ ਹਨ ਤੇ ਵਨ ਸੁਵੰਨੀਆਂ ਦੁਕਾਨਾਂ ਵੀ ਲਗਾਈਆਂ ਜਾਂਦੀਆਂ ਹਨ
ਇਸ ਮੇਲੇ ਵਿੱਚ ਸੰਗਤਾਂ ਵਲੋ ਬਾਬਾ ਜੀ ਦੇ ਮੇਲੇ ਦੀ ਖੁਸ਼ੀ ਵਿੱਚ ਵਨ ਸੁਵੰਨੇ ਲੰਗਰ ਵੀ ਲਗਾਏ ਜਾਂਦੇ ਹਨ ਬਾਬਾ ਜੀ ਦੇ ਦਰ ਤੇ ਵੀ 24 ਘੰਟੇ ਲੰਗਰ ਚਲਦੇ ਹਨ ਇਹ ਮੇਲਾ ਸਾਉਣ ਦੇ ਮਹੀਨੇ ਵਿੱਚ ਤਿੰਨ ਦਿਨ ਲਗਾਤਾਰ ਚਲਦਾ ਹੈ ਇਸ ਮੇਲੇ ਵਿੱਚ ਬਾਬਾ ਹਰਪਾਲ ਸਿੰਘ ਜੀ ਗੱਦੀ ਨਸ਼ੀਨ ਨੇ ਲੋਕਾਂ ਨੂੰ ਬਾਬਾ ਜੀ ਦੇ ਮੇਲੇ ਤੇ ਲੱਖ ਲੱਖ ਵਧਾਈਆਂ ਦਿੱਤੀਆਂ ਬਾਬਾ ਜੀ ਦੇ ਦਰ ਤੇ ਸਾਰਾ ਸ਼ਹਿਰ ਮੱਥਾ ਟੇਕਣ ਲਈ ਆਉਦਾ ਹੈ।