ताज़ा खबरपंजाब

ਜੋਧਾਨਗਰੀ ਦੇ ਵੱਡਾ ਗੁਰੂਦੁਆਰਾ ਸਾਹਿਬ ਵਿਖੇ ਨਿਸ਼ਾਨ ਸਾਹਿਬ ਦੀ ਸਥਾਪਨਾ ਕੀਤੀ

ਜੰਡਿਆਲਾ ਗੁਰੂ/ਟਾਂਗਰਾ, 06 ਅਗਸਤ (ਕੰਵਲਜੀਤ ਸਿੰਘ) : ਇੱਥੋਂ ਨੇੜਲੇ ਪਿੰਡ ਜੋਧਾਨਗਰੀ ਦੀਆਂ ਸੰਗਤਾਂ ਵੱਲੋ ਵੱਡਾ ਗੁਰੂਦੁਆਰਾ ਸਾਹਿਬ ਦੇ ਪਹਿਲੇ ਬਿਰਧ ਹੋ ਚੁੱਕੇ ਨਿਸ਼ਾਨ ਸਾਹਿਬ ਦੀ ਜਗਾ ਨਵੇਂ ਨਿਸ਼ਾਨ ਸਾਹਿਬ ਦੀ ਸਥਾਪਨਾ (ਬਾਬਾ ਬਿਧੀ ਚੰਦ ਛੀਨਾ ਗੁਰੂ ਕਾ ਛ੍ਹੀਨਾ) ਸੰਸਥਾ ਦੇ ਮੁਖੀ ਬਾਬਾ ਅਵਤਾਰ ਸਿੰਘ ਦੀ ਅਗਵਾਈ ਵਿੱਚ ਨਿਸ਼ਾਨ ਸਾਹਿਬ ਸੇਵਾ ਸੋਸਾਇਟੀ ਦੇ ਸੇਵਾਦਾਰ ਭਾਈ ਹਰਜੀਤ ਸਿੰਘ ,ਅਤੇ ਜਥੇ: ਕਰਤਾਰ ਸਿੰਘ ,(ਤਰਨਾ ਦਲ)ਰਾਜਬੀਰ ਸਿੰਘ ਜੋਬਨਜੀਤ ਸਿੰਘ ਡੇਹਰੀਵਾਲ ਅਤੇ ਨਗਰ ਦੀਆਂ ਸੰਗਤਾਂ ਨੇ ਪੂਰਨ ਗੁਰ ਮਰਿਆਦਾ ਅਨੁਸਾਰ ਨਿਸ਼ਾਨ ਸਾਹਿਬ ਦੇ ਦੁੱਧ ਨਾਲ ਇਸ਼ਨਾਨ ਕਰਾ ਸਮੇਤ ਚੋਲ੍ਹਾ ਸਾਹਿਬ ਅਰਦਾਸ ਉਪਰੰਤ ਵਾਹਿਗੁਰੂ ਦਾ ਜਾਪ ਕਰਦਿਆਂ ਜੈਕਾਰਿਆਂ ਦੀ ਗੂੰਜ ਵਿੱਚ ਸੰਗਤਾਂ ਵੱਲੋ ਸਥਾਪਨਾ ਕੀਤੀ ਗਈ ।

ਇਸ ਮੌਕੇ ਬੀਬੀਆਂ ਵੱਲੋ ਵੀ ਭਾਈਆਂ ਨਾਲ ਹੱਥ ਨਾਲ ਹੱਥ ਵਟਾਉਂਦਿਆਂ ਨਿਸ਼ਾਨ ਸਾਹਿਬ ਅਤੇ ਲੰਗਰ ਦੀ ਖ਼ੂਬ ਸੇਵਾ ਕਰਦਿਆਂ ਅਟੁੱਟ ਲੰਗਰ ਸੰਗਤਾਂ ਨੂੰ ਛਕਾਏ ਗਏ। ਅਤੇ ਸੇਵਾਦਾਰਾਂ ਨੂੰ ਸਿਰੋਪਾਉ ਦੀ ਬਖਸ਼ਿਸ਼ ਕੀਤੀ ਗਈ।ਇਸ ਮੌਕੇ ਸੇਵਾਦਾਰ ਬਾਬਾ ਪ੍ਰੇਮ ਸਿੰਘ,ਹਰਦੇਵ ਸਿੰਘ ਫੌਜੀ, ਦਲਬੀਰ ਸਿੰਘ, ਕੁਲਦੀਪ ਸਿੰਘ, ਵਰਿੰਦਰ ਸਿੰਘ, ਜਗਤਾਰ ਸਿੰਘ, ਗੁਰਨਾਮ ਸਿੰਘ, ਇਕਬਾਲ ਸਿੰਘ, ਤਲਵਿੰਦਰ ਸਿੰਘ ਬਾਊ, ਤਜਿੰਦਰ ਸਿੰਘ, ਮੁਖਬੈਨ ਸਿੰਘ, ਰਣਜੀਤ ਸਿੰਘ, ਜਸਵੰਤ ਸਿੰਘ ,ਸਵਿੰਦਰ ਸਿੰਘ, ਗੁਰਦੇਵ ਸਿੰਘ, ਕਸ਼ਮੀਰ ਸਿੰਘ ਅਤੇ ਨੌਜਵਾਨ ਸਭਾ ਦੇ ਸੇਵਾਦਾਰ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button