
ਜੰਡਿਆਲਾ ਗੁਰੂ, 26 ਜੂਨ (ਕੰਵਲਜੀਤ ਸਿੰਘ ਲਾਡੀ) : ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਸੂਬਾ ਆਗੂ ਗੁਰਸਾਹਿਬ ਸਿੰਘ ਚਾਟੀ ਵਿੰਡ ਮੰਗਲ ਸਿੰਘ ਰਾਮਪੁਰਾ ਸੋਨੂ ਮਾਲ ਸੁਲਤਾਨਵਿੰਡ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਕਿਹਾ ਕਿ ਅੱਜ ਪਿੰਡ ਪੰਡੋਰੀ ਵਿਖੇ ਨਵੀਂ ਅਕਾਈ ਦੀ ਚੋਣ ਕੀਤੀ ਗਈ ਜਿਸ ਵਿੱਚ ਹਰਪ੍ਰੀਤ ਸਿੰਘ ਹੈਪੀ ਪ੍ਰਧਾਨ ਬਾਪੂ ਦਿਆਲ ਸਿੰਘ ਮੀਤ ਪ੍ਰਧਾਨ ਸ਼ਮਸ਼ੇਰ ਸਿੰਘ ਖਜਾਨਚੀ ਗੁਰਜੰਟ ਸਿੰਘ ਜਨਰਲ ਸਕੱਤਰ ਸਰਪੰਚ ਸਰਵਣ ਸਿੰਘ ਪੰਡੋਰੀ ਹਰਪਾਲ ਸਿੰਘ ਵਰਿੰਦਰ ਸਿੰਘ ਗੁਰਪ੍ਰੀਤ ਸਿੰਘ ਗੁਰਜੰਟ ਸਿੰਘ ਗੁਰਸੇਵਕ ਸਿੰਘ ਬਾਪੂ ਰਾਮ ਸਿੰਘ ਅਵਤਾਰ ਸਿੰਘ ਗੁਰਮੀਤ ਸਿੰਘ ਡੇਰੀਵਾਲ ਅਤੇ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਜਥੇਬੰਦੀ ਵਿੱਚ ਸ਼ਾਮਿਲ ਹੋਏ
ਇਸ ਮੌਕੇ ਜਥੇਬੰਦੀ ਦੇ ਆਗੂਆਂ ਬੋਲਦਿਆਂ ਕਿਹਾ ਕਿ ਪੰਜਾਬ ਦੀ ਮਾਨ ਅਤੇ ਭਾਰਤ ਦੀ ਮੋਦੀ ਸਰਕਾਰ ਪਹਿਲਾਂ ਭਾਰਤ ਮਾਲਾ ਪ੍ਰੋਜੈਕਟ ਅਧੀਨ ਕਿਸਾਨਾਂ ਦੀ ਵੱਡੀ ਲੁੱਟ ਕਰਕੇ ਪੰਜਾਬ ਵਿੱਚ ਬੇਲੋੜੇ ਪ੍ਰੋਜੈਕਟ ਲਿਆ ਰਹੇ ਹਨ ਭੂਮੀ ਗ੍ਰਹਿਣ ਐਕਟ 2013 ਦੇ ਨਿਯਮਾਂ ਨੂੰ ਅੱਖੋਂ ਪਰੋਖਾ ਕਰਕੇ ਪੰਜਾਬ ਵਿੱਚ ਵੱਖ ਵੱਖ ਸ਼ਹਿਰਾਂ ਦੀ ਹਜ਼ਾਰਾਂ ਏਕੜ ਜਮੀਨ ਅਕਵਾਇਰ ਕਰਕੇ ਕਾਰਪੋਰੇਟ ਸੈਕਟਰ ਨੂੰ ਫਾਇਦਾ ਪਹੁੰਚਾਉਣ ਵਿੱਚ ਲੱਗੀਆਂ ਹੋਈਆਂ ਨੇ ਪਰ ਇੱਕ ਮਰਲਾ ਵੀ ਜਮੀਨ ਇਸ ਨੀਤੀ ਤਹਿਤ ਨਾ ਤਾਂ ਸਰਕਾਰ ਅਤੇ ਨਾ ਹੀ ਕਾਰਪੋਰੇਟ ਨੂੰ ਜਮੀਨ ਦਿੱਤੀ ਜਾਵੇਗੀ
ਭਾਵੇਂ ਇਸ ਵਾਸਤੇ ਕਿੱਡਾ ਵੀ ਸੰਘਰਸ਼ ਕਿਉਂ ਨਾ ਕਰਨਾ ਪਵੇ ਕਿਸਾਨਾਂ ਬੋਲਦਿਆਂ ਕਿਹਾ ਕਿ ਪੰਜਾਬ ਦਾ ਕਿਸਾਨ ਪਹਿਲਾਂ ਹੀ ਕਰਜ਼ੇ ਦੀ ਬੋਝ ਹੇਠ ਆਪਣੀ ਜ਼ਿੰਦਗੀ ਬਸਰ ਕਰ ਰਿਹਾ ਅੱਜ ਪੰਜਾਬ ਦਾ ਕਿਸਾਨ ਸੰਘਰਸ਼ ਕਰਕੇ ਸਰਕਾਰਾਂ ਤੋਂ ਮੰਗ ਕਰਦਾ ਕੀ ਫਸਲ ਨੂੰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ ਲਾਹੇਵੰਦ ਭਾ ਲੈ ਸਕੇ ਪਰ ਸਰਕਾਰ ਦੀ ਨੀਤੀ ਸਪਸ਼ਟ ਨਾ ਹੋਣ ਕਰਕੇ ਕਿਸਾਨ ਨਿਤ ਲੁੱਟ ਦਾ ਸ਼ਿਕਾਰ ਹੋ ਰਹੇ ਨੇ ਪਰ ਕਿਸੇ ਕਿਸਾਨ ਦੀ ਲੁੱਟ ਨਹੀਂ ਆਉਣ ਦਿੱਤੀ ਜਾਵੇਗੀ ਇਸ ਮੌਕੇ ਹੋਰਨਾਂ ਤੋਂ ਇਲਾਵਾ ਰੁਪਿੰਦਰਜੀਤ ਸਿੰਘ ਮਹਿੰਦਰ ਸਿੰਘ ਸੁਲਤਾਨਵਿੰਡ ਅੰਗਰੇਜ਼ ਸਿੰਘ ਚਾਟੀਵਿੰਡ ਮੇਜਰ ਸਿੰਘ ਸਰਬਜੀਤ ਸਿੰਘ ਸਰਪੰਚ ਰਾਮਪੁਰਾ ਪਿੰਡ ਪੰਡੋਰੀ ਤੋਂ ਦਿਆਲ ਸਿੰਘ ਜੁਗਰਾਜ ਸਿੰਘ ਬਲਕਾਰ ਸਿੰਘ ਮਹਨ ਸਿੰਘ ਸੁਖਬੀਰ ਸਿੰਘ ਅਜੀਤ ਸਿੰਘ ਗੁਰਪ੍ਰੀਤ ਸਿੰਘ ਗੁਰਲਾਲ ਸਿੰਘ ਗੁਰ ਇਕਬਾਲ ਸਿੰਘ ਪ੍ਰਲਾਦ ਸਿੰਘ ਮੇਜਰ ਸਿੰਘ ਨਿਰਵੈਲ ਸਿੰਘ ਸੁਲਤਾਨਵਿੰਡ ਆਦੀ ਆਗੂ ਹਾਜ਼ਰ ਸਨ।