ਭਗਵਾਨ ਵਾਲਮੀਕਿ ਜੀ ਤੀਰਥ ਸਥਲ ਸ਼ਰਾਇਨ ਬੋਰਡ ਦੇ ਨਿਯੁਕਤ ਨਵੇਂ ਮੈਂਬਰ ਹੋਏ ਤੀਰਥ ਵਿਖੇ ਨਤਮਸਤਕ

ਅੰਮ੍ਰਿਤਸਰ 17 ਜੁਲਾਈ (ਸਾਹਿਲ ਗੁਪਤਾ/ਕੰਵਲਜੀਤ ਸਿੰਘ ਲਾਡੀ) : ਪੰਜਾਬ ਸਰਕਾਰ ਵੱਲੋਂ ਭਗਵਾਨ ਵਾਲਮੀਕਿ ਜੀ ਤੀਰਥ ਸਥਲ ਸ਼ਰਾਇਨ ਬੋਰਡ ਦੇ ਨਿਯੁਕਤ ਕੀਤੇ ਗਏ ਨਵੇਂ ਮੈਂਬਰਾਂ ਵਿੱਚ ਕੈਬਨਿਟ ਮੰਤਰੀ ਸ੍ਰ ਹਰਭਜਨ ਸਿੰਘ ਈ:ਟੀ:ਓ, ਵਿਧਾਇਕ ਹਲਕਾ ਪੱਛਮੀ ਸ੍ਰ ਜਸਬੀਰ ਸਿੰਘ ਸੰਧੂ, ਹਲਕਾ ਅਟਾਰੀ ਦੇ ਵਿਧਾਇਕ ਸ੍ਰ ਜਸਵਿੰਦਰ ਸਿੰਘ ਰਮਦਾਸ, ਹਲਕਾ ਬਾਬਾ ਬਕਾਲਾ ਦੇ ਵਿਧਾਇਕ ਸ੍ਰ ਦਲਬੀਰ ਸਿੰਘ ਟੌਂਗ, ਹਲਕਾ ਭਦੌੜ ਜਿਲ੍ਹਾ ਬਰਨਾਲਾ ਤੋਂ ਵਿਧਾਇਕ ਸ੍ਰ ਲਾਭ ਸਿੰਘ ਉਗੋਕੇ ਅੱਜ ਭਗਵਾਨ ਸ਼੍ਰੀ ਵਾਲਮੀਕ ਤੀਰਥ ਵਿਖੇ ਨਤਮਸਤਕ ਹੋਏ।
ਦੱਸਣਯੋਗ ਹੈ ਕਿ ਅੰਮ੍ਰਿਤਸਰ ਜਿਲ੍ਹੇ ਦੇ ਕੈਬਨਿਟ ਮੰਤਰੀ ਸ੍ਰ ਹਰਭਜਨ ਸਿੰਘ ਈ:ਟੀ:ਓ ਤੇ ਜਿਲੇ ਦੇ ਵਿਧਾਇਕ ਸ ਜਸਵਿੰਦਰ ਸਿਘ ਰਮਦਾਸ, ਸ ਦਲਬੀਰ ਸਿੰਘ ਟੌਂਗ ਅਤੇ ਸ ਜਸਬੀਰ ਸਿੰਘ ਸੰਧੂ ਭਗਵਾਨ ਵਾਲਮੀਕਿ ਤੀਰਥ ਨਾਲ ਸ਼ੁਰੂ ਤੋ ਹੀ ਜੁੜੇ ਹੋਏ ਹਨ ਅਤੇ ਇਸ ਦੇ ਵਿਕਾਸ ਕਾਰਜਾਂ ਵਿੱਚ ਵੱਧ ਚੜ੍ਹ ਕੇ ਭਾਗ ਲੈਂਦੇ ਰਹੇ ਹਨ।
ਭਗਵਾਨ ਵਾਲਮੀਕ ਤੀਰਥ ਸਥਲ ਸ਼ਰਾਈਨ ਬੋਰਡ ਦੇ ਨਵੇਂ ਨਿਯੁਕਤ ਕੀਤੇ ਗਏ ਮੈਂਬਰ ਭਗਵਾਨ ਵਾਲਮੀਕ ਤੀਰਥ ਵਿਖੇ ਨਤਮਸਤਕ ਹੋਣ ਮੌਕੇ।
ਇਸ ਮੌਕੇ ਨਵੇਂ ਮੈਂਬਰਾਂ ਨੇ ਭਗਵਾਨ ਸ਼੍ਰੀ ਵਾਲਮੀਕ ਜੀ ਦਾ ਅਸ਼ੀਰਵਾਦ ਲਿਆ ਅਤੇ ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਸੀਂ ਪੰਜਾਬ ਸਰਕਾਰ ਦੇ ਧੰਨਵਾਦੀ ਹਾਂ, ਜਿਨਾਂ ਨੇ ਸਾਨੂੰ ਇਸ ਪਵਿੱਤਰ ਸਥਾਨ ਦੀ ਸੇਵਾ ਦਾ ਮੌਕਾ ਦਿੱਤਾ ਹੈ। ਇਸ ਮੌਕੇ ਬੋਰਡ ਵੱਲੋਂ ਸ੍ਰੀ ਪਲਵ ਸ੍ਰੇਸ਼ਟਾ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।