ਭਲਾਈਪੁਰ ਨੇ ਪਿੰਡ ਜਸਪਾਲ ਵਿਖੇ ਕਾਨਫਰੰਸ ਲਈ ਵਰਕਰਾਂ ਨੂੰ ਕੀਤਾ ਪ੍ਰੇਰਿਤ

ਬਾਬਾ ਬਕਾਲਾ ਸਾਹਿਬ 01 ਅਗਸਤ ( ਸੁਖਵਿੰਦਰ ਬਾਵਾ) : ਪਿੰਡ ਜਸਪਾਲ ‘ਚੇਅਰਮੈਨ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਬਲਜਿੰਦਰ ਸਿੰਘ ਦੇ ਗ੍ਰਹਿ ਵਿਖੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਰੱਖੜ ਪੁੰਨਿਆ ਮੌਕੇ 9 ਅਗਸਤ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਕਾਂਗਰਸ ਪਾਰਟੀ ਵੱਲ ਵਿਸ਼ਾਲ ਕਾਨਫਰੰਸ ਕਰਵਾਈ ਜਾ ਰਹੀ ਹੈ, ਜਿਸ ‘ਚ ਪੰਜਾਬ ਪ੍ਰਦੇਸ਼ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਅਤੇ ਕੇਂਦਰ ਤੋਂ ਵੀ ਆਗੂ ਸਾਹਿਬਾਨ ਪੁੱਜਣਗੇ ਅਤੇ 2027 ਦੀਆਂ ਚੋਣਾਂ ਲਈ ਭਵਿੱਖ ਦੇ ਪ੍ਰੋਗਰਾਮਾਂ ਦਾ ਐਲਾਨ ਕੀਤਾ ਜਾਵੇਗਾ।
ਬਾਅਦ ਵਿੱਚ ਚੇਅਰਮੈਨ ਹਰਜਿੰਦਰ ਸਿੰਘ ਨੇ ਭਲਾਈਪੁਰ ਅਤੇ ਉਹਨਾਂ ਦੇ ਨਾਲ ਆਈ ਹੋਈ ਕਾਂਗਰਸ ਦੀ ਸੀਨੀਅਰ ਟੀਮ ਅਤੇ ਆਪਣੇ ਪਿੰਡ ਜਸਪਾਲ ਦੇ ਲੋਕਾਂ ਦਾ ਧੰਨਵਾਦ ਕੀਤਾ।ਇਸ ਮੌਕੇ ਚੇਅਰਮੈਨ ਹਰਜਿੰਦਰ ਸਿੰਘ, ਯੂਥ ਪ੍ਰਧਾਨ ਜਰਮਨਜੀਤ ਸਿੰਘ ,ਬਲਜਿੰਦਰ ਸਿੰਘ ਜਸਪਾਲ ਚੇਅਰਮੈਨ ਹਰਪਾਲ ਸਿੰਘ ਕਾਜੀਵਾਲ, ਜਥੇਦਾਰ ਬਲਕਾਰ ਸਿੰਘ , ਲਖਵਿੰਦਰ ਸਿੰਘ ਲੱਖਾ, ਕੁਲਦੀਪ ਸਿੰਘ ਡੇਰੇਵਾਲੇ ,ਬਲਵਿੰਦਰ ਸਿੰਘ, ਫੋਜੀ ਦਰਸ਼ਨ ਸਿੰਘ ,ਸਰਬਜੀਤ ਸਿੰਘ, ਪਰਮਜੀਤ ਸਿੰਘ, ਬਿੱਲਾ ਦੋਜੀ ,ਅਜੈਬ ਸਿੰਘ, ਕੁਲਵਿੰਦਰ ਸਿੰਘ, ਜਥੇਦਾਰ ਬਲਦੇਵ ਸਿੰਘ, ਪਲਵਿੰਦਰ ਸਿੰਘ, ਨਿਰਮਲਜੀਤ ਸਿੰਘ ਧੂਲਕੀਆ, ਦੇਵ ਫੌਜੀ, ਗੁਰਮੇਲ ਸਿੰਘ ਫੌਜੀ, ਜਸਬੀਰ ਸਿੰਘ, ਜੱਗੂ ਦੋਜੀ, ਬਾਬਾ ਜਗਤਾਰ ਸਿੰਘ, ਸਰਪੰਚ ਦਲੇਰ ਸਿੰਘ,ਬਾਓ ਤਿਮੋਵਾਲ ,ਸਰਪੰਚ ਸਰਬਜੀਤ ਸਿੰਘ,ਗੁਰਦਿਆਲ ਸਿੰਘ ਕੰਗ ਬੁਟਾਰੀ, ਸਰਪੰਚ ਪ੍ਰਦੀਪ ਸਿੰਘ ਭਲਾਈਪੁਰ, ਸਰਪੰਚ ਬਲਦੇਵ ਸਿੰਘ ਏਕਲਗੱਡਾ, ਆਸਾ ਵਰਕਰ ਅਮਨ ,ਸਰਨਜੀਤ ਕੌਰ ,ਰਣਜੀਤ ਕੌਰ ,ਜਗਦੀਪ ਸਿੰਘ ਮਾਨ, ਵੀ ਮੌਜੂਦ ਸਨ।