
ਜੰਡਿਆਲਾ ਗੁਰੂ/ਟਾਂਗਰਾ, 02 ਮਈ (ਕੰਵਲਜੀਤ ਸਿੰਘ) : ਪੰਜਾਬੀ ਜਿੱਥੇ ਵੀ ਜਾਂਦੇ ਹਨ ਆਪਣੀ ਵੱਖਰੀ ਹੀ ਪਹਿਚਾਣ ਬਣਾਉਂਦੇ ਹਨ।। ਵਿਰਾਸਤੀ ਖੇਡਾਂ ਪੰਜਾਬੀਆਂ ਨੂੰ ਗੁੜਤੀ ਵਿੱਚ ਹੀ ਮਿਲੀਆਂ ਹਨ।।, ਪੰਜਾਬੀ ਚਾਹੇ ਪੰਜਾਬ ਵਿੱਚ ਹੋਣ ਚਾਹੇ ਯੂਰਪ ਵਿੱਚ ਹੋਣ ਜਾਂ ਅਰਬ ਦੇਸ਼ਾਂ ਵਿੱਚ ਹੋਣ ਜਿੱਥੇ ਵੀ ਪੰਜਾਬੀ ਹੋਣਗੇ ਉੱਥੇ ਹੀ ਉਹਨਾਂ ਨੇ ਆਪਣੀਆਂ ਵਿਰਾਸਤੀ ਖੇਡਾਂ ਨੂੰ ਪ੍ਰਫੁਲਤ ਕਰਨ ਵਿੱਚ ਵੱਡਾ ਯੋਗਦਾਨ ਪਾਇਆ ਹੈ।। ਜਿਸ ਦੀ ਤਾਜ਼ਾ ਮਿਸਾਲ ਦੁਬਈ ਵਿੱਚ ਪੰਜਾਬੀ ਭਾਈਚਾਰੇ ਵੱਲੋਂ 2025 ਪਹਿਲਾ ਕਬੱਡੀ ਕੱਪ ਕਰਵਾ ਕੇ ਕਾਇਮ ਕੀਤੀ।
ਇਸ ਮੌਕੇ ਤੇ ਵਰਿੰਦਰ ਸਿੰਘ ਬਾਲੀਆ ਮੰਜਪੁਰ ਨੇ ਪਹਿਰੇਦਾਰ ਦੇ ਪੱਤਰਕਾਰ ਨਾਲ ਫੋਨ ਤੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ , ਦੁਬਈ ਦੇ ਸ਼ਹਿਰ ਸੋਨਾਪੁਰ ਵਿਖੇ ਪਹਿਲਾ ਕਬੱਡੀ ਕੱਪ ਦੁਬਈ ਦੇ ਰੂਲ ਮੁਤਾਬਕ ਬੜੇ ਹੀ ਸੁਚੱਜੇ ਢੰਗ ਨਾਲ ਕਰਵਾਇਆ ਗਿਆ।। ਜਿਸ ਵਿੱਚ ਪੂਰੀ ਯੂ ਏ ਈ ਤੋਂ ਪੰਜਾਬੀ ਭਾਈਚਾਰੇ ਨੇ ਸ਼ਿਰਕਤ ਕੀਤੀ ਇਸ ਮੌਕੇ ਤੇ ਉਹਨਾਂ ਦੱਸਿਆ ਕਿ, ਇਸ ਕਬੱਡੀ ਕੱਪ ਵਿੱਚ ਨਾਮਵਰ ਟੀਮਾਂ ਨੇ ਹਿੱਸਾ ਲਿਆ ਅਤੇ ਪਹਿਲੇ ਨੰਬਰ ਤੇ ਜੇਤੂ ਟੀਮਾਂ ਨੂੰ 5000 ਦਰਾਮ ਦੂਜੀ ਟੀਮ ਨੂੰ 3000 ਦਰਾਮ ਅਤੇ ਤੀਜੇ ਨੰਬਰ ਤੇ ਆਉਣ ਵਾਲੀ ਟੀਮ ਨੂੰ 2000 ਦਰਾਮ ਦਾ ਇਨਾਮ ਰੱਖਿਆ ਗਿਆ।
ਇਸ ਮੌਕੇ ਤੇ ਦੁਬਈ ਦੇ ਉੱਗੇ ਟਰਾਂਸਪੋਰਟਰ ਅਵਤਾਰ ਸਿੰਘ, (ਝੰਡੇ ਮਾਜਰਾ ਮੁਹਾਲੀ )ਬੂਹਾ ਹਾਸਾ ਟਰਾਂਸਪੋਰਟ (ਅਬੂ ਧਾਬੀ )ਗੁਰਪ੍ਰੀਤ ਸਿੰਘ ਗੋਪੀ ਖੇੜਾ ਟਰਾਂਸਪੋਰਟ (ਦੁਬਈ ਵਾਲੇ) ਡਾਕਟਰ ਪਰਮਿੰਦਰ ਸਿੰਘ ਰਾਜਗੜ੍ਹ ਬਲਜੀਤ ਸਿੰਘ ਚੀਮਾ ਸੋਸ਼ਲ ਮੀਡੀਆ( ਇਨਫਲੂ ਐਨਸਰ,) ਨਿਸ਼ਾਨ ਸਿੰਘ ਪ੍ਰਧਾਨ ਸਿੰਘ ਰੈੱਡ ਕਰਾਸ (ਯੂ ਏ ਈ) ਨਿਰਮਲ ਸਿੰਘ ਕੈਰੋਂ ਰਣਜੀਤ ਸਿੰਘ ਖੈਰਾਂਬਾਦ। ਇਸ ਮੌਕੇ ਤੇ ਟੂਰਨਾਮੈਂਟ ਦੀ ਕਮੈਂਟਰੀ ਦੀ ਜਿੰਮੇਵਾਰੀ ਮਨਜੀਤ ਸਿੰਘ ਠੁਡੀਵਾਲ (ਅੰਤਰਰਾਸ਼ਟਰੀ ਕਬੱਡੀ ਕਮੈਂਟਰ) ਵਹੀਦ ਜੱਟ ਨੇ ਨਿਭਾਈ। ਇਸ ਮੌਕੇ ਤੇ ਵਰਿੰਦਰ ਸਿੰਘ ਨੇ ਦੱਸਿਆ ਕਿ ਇਹ ਕਬੱਡੀ ਕੱਪ ਨਵੀਆਂ ਉਚਾਈਆਂ ਨੂੰ ਛੂੰਹਦਾ ਨਜ਼ਰ ਆਇਆ ਜਿੱਥੇ ਖਿਡਾਰੀਆਂ ਦੀ, ਜੋਸ਼ੀਲੀ ਪ੍ਰਸਤੁਤੀ ਨੇ ਦਰਸ਼ਕਾਂ ਦੇ ਦਿਲ ਜਿੱਤ ਲਏ। ਉਹਨਾਂ ਕਿਹਾ ਕਿ ਅਗਲੇ ਵਰੇ ਏ ਟੂਰਨਾਮੈਂਟ ਹੋਰ ਵੀ ਵਧੇਰੇ ਭਵਿੱਖੀ ਅਤੇ ਮਿਸਾਲ ਪੱਧਰ ਤੇ ਕਰਵਾਇਆ ਜਾਵੇਗਾ।।