
ਜੰਡਿਆਲਾ ਗੁਰੂ, 25 ਜੁਲਾਈ (ਕੰਵਲਜੀਤ ਸਿੰਘ ਲਾਡੀ) : ਇਨਸਾਨ ਦੀ ਜ਼ਿੰਦਗੀ ਇੰਨੀ ਜ਼ਿਆਦਾ ਵਿਅਸਤ ਹੋ ਗਈ ਹੈ ਕਿ ਉਸਨੇ ਆਪਣੇ ਆਲੇ ਦੁਆਲੇ ਦੇ ਵਾਤਾਵਰਨ ਵੱਲ ਧਿਆਨ ਦੇਣਾ ਹੀ ਬੰਦ ਕਰ ਦਿੱਤਾ ਹੈ ਤੇ ਵਾਤਾਵਰਨ ਨੂੰ ਇੰਨਾ ਗੰਦਲਾ ਕਰ ਲਿਆ ਹੈ ਕਿ ਚਲ ਰਹੀ ਇਸ ਕੁਦਰਤੀ ਸੋਮੇ ਹਵਾ ਨੂੰ ਵੀ ਨਹੀਂ ਬਖਸ਼ਿਆ ਜਿਸ ਵਿੱਚ ਅਸੀਂ ਹਰ ਦਮ ਸ਼ਾਹ ਲੈਕੇ ਜਿਉਂਦੇ ਹਾ ਜਿਸਤੋਂ ਬਿਨਾ ਅਸੀਂ ਇਕ ਪਲ ਵੀ ਨਹੀਂ ਜੀ ਸਕਦੇ ਦੇਖਿਆ ਜਾਵੇ ਤਾਂ ਰੋਜ ਮਰਾ ਦੀ ਜ਼ਿੰਦਗੀ ਵਿੱਚ ਕਾਰਾਂ ਦੇ ਧੂਏਂ ਤੇ ਕਾਰਖਾਨਿਆਂ ਦੇ ਧੂਏਂ ਨੇ ਤੇ ਸੜਕਾਂ ਤੇ ਖਿਲਰੇ ਕੂੜੇ ਨੇ ਕੱਟੇ ਜਾ ਰਹੇ ਦਰੱਖਤ ਜਿਨਾ ਨੇ ਸਾਨੂੰ ਸ਼ੁੱਧ ਤੇ ਤਾਜ਼ਾ ਹਵਾ ਦੇਣੀ ਹੁੰਦੀ ਹੈ
ਓਹਨਾ ਦੀ ਕਟਾਈ ਨੂੰ ਲੈਕੇ ਵਾਤਾਵਰਨ ਇਨਾ ਗਦਲਾ ਹੋ ਗਿਆ ਹੈ ਕਿ ਸ਼ਾਹ ਲੈਣਾ ਵੀ ਮੁਸ਼ਕਲ ਹੋ ਗਿਆ ਤੰਦਰੁਸਤ ਇਨਸਾਨ ਦਾ ਇਸ ਗਦਲੇ ਵਾਤਾਵਰਨ ਵਿੱਚ ਜੀਨਾਂ ਮੁਸ਼ਕਲ ਹੋਇਆ ਹੈ ਤੇ ਆਪਣੇ ਲਾਗੇ ਬਿਮਾਰ ਵਿਅਕਤੀ ਜਾ ਹੌਸਪੀਟਲ ਵਿੱਚ ਦਾਖਲ ਬਿਮਾਰ ਵਿਅਕਤੀਆਂ ਦਾ ਕਿ ਹਾਲ ਹੋਵੇਗਾ ਇਹ ਸਬਦਾ ਦਾ ਪ੍ਰਗਟਾਵਾ ਕਰਦੇ ਹੋਏ ਕਾਂਗਰਸ ਪਾਰਟੀ ਦੇ ਯੂਥ ਵਿੰਗ ਦੇ ਜਰਨਲ ਸਕੱਤਰ ਨਵਤੇਜ ਸਿੰਘ ਅਮਰਕੋਟ ਨੇ ਕਿਹਾ ਕਿ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਜੇਕਰ ਕੁੱਝ ਦੇਣਾ ਹੈ ਤਾਂ ਇਸ ਵਾਤਾਵਰਨ ਨੂੰ ਬਚਾਉਣਾ ਬਹੁਤ ਜਰੂਰੀ ਹੈ ਤੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਲਈ ਸਾਨੂੰ ਹਰ ਓਸ ਜਗ੍ਹਾ ਤੇ ਹਰ ਪਿੰਡ ਪੌਦੇ ਲਗਾਉਣੇ ਜਰੂਰੀ ਹਨ
ਇੱਥੇ ਇਹ ਵੀ ਦੱਸਣ ਵਾਲੀ ਗੱਲ ਹੈ ਕਿ ਆਪਣੇ ਪੰਜਾਬ ਦਾ ਪਾਣੀ ਦਾ ਪੱਧਰ ਬਹੁਤ ਹੇਠਾਂ ਜਾ ਚੁੱਕਾ ਹੈ ਇਸ ਕਰਕੇ ਪਾਣੀ ਦੀ ਬੱਚਤ ਬਹੁਤ ਜਰੂਰੀ ਹੈ ਜੇਕਰ ਇਸੇ ਤਰ੍ਹਾਂ ਦਰੱਖਤ ਖਤਮ ਹੁੰਦੇ ਗਏ ਤੇ ਪਾਣੀ ਦਾ ਪੱਧਰ ਨੀਵਾਂ ਹੁੰਦਾ ਗਿਆ ਤਾਂ ਅਸੀਂ ਆਪਣੀ ਆਉਣ ਵਾਲੀ ਪੀੜੀ ਲਈ ਕਿ ਛੱਡ ਕੇ ਜਾਵਾਂਗੇ ਇਸ ਗੱਲ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਰਦਾਰ ਨਵਤੇਜ ਸਿੰਘ ਪਿੰਡ ਪਿੰਡ ਜਾ ਕੇ ਪੌਦੇ ਲਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਇਸ ਮੌਕੇ ਦਿਲਬਾਗ ਸਿੰਘ,ਪ੍ਰਧਾਨ ਅਮਰੀਕ ਸਿੰਘ, ਤੇ ਕੈਪਟਨ ਭੁਪਿੰਦਰ ਸਿੰਘ ਤੇ ਜੋਬਨਜੀਤ ਸਿੰਘ, ਸੁਖਬੀਰ ਸਿੰਘ ਆਦਿ ਹਾਜਰ ਸਨ।