
ਜੰਡਿਆਲਾ ਗੁਰੂ, 31 ਜੁਲਾਈ (ਕੰਵਲਜੀਤ ਸਿੰਘ ਲਾਡੀ) : ਜੰਡਿਆਲਾ ਗੁਰੂ ਦੇ ਸ਼ਹੀਦਾਂ ਦੇ ਨਾਮ ਤੇ ਰੱਖੇ ਚੌਂਕ ਸ਼ਹੀਦ ਊਧਮ ਸਿੰਘ ਚੋਂਕ ਵਿੱਚ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਉ ਦੀ ਧਰਮ ਪਤਨੀ ਸੁਹਿੰਦਰ ਕੌਰ ਸ਼ਹੀਦ ਊਧਮ ਸਿੰਘ ਜੀ ਦੀ ਮੂਰਤੀ ਤੇ ਸ਼ਹੀਦਾ ਦੀ ਸ਼ਹਾਦਤ ਤੇ ਓਹਨਾ ਦੀਆਂ ਕੀਤੀਆ ਕੁਰਬਾਨੀਆ ਨੂੰ ਯਾਦ ਕਰਦੇ ਹੋਏ ਸਰਧਾਂਜਲੀ ਦੇਣ ਪਹੁੰਚੇ, ਛੋਟੀ ਉਮਰ ਵਿੱਚ ਮਾਤਾ ਪਿਤਾ ਦਾ ਦੇਹਾਂਤ ਹੋ ਜਾਣ ਕਾਰਨ ਆਪ ਜੀ ਨੂੰ ਛੋਟੀ ਉਮਰੇ ਸੈਂਟਰਲ ਅਨਾਥ ਆਸ਼ਰਮ ਅੰਮ੍ਰਿਤਸਰ ਵਿੱਚ ਭੇਜ ਦਿੱਤਾ ਗਿਆ
ਜਲਿਆਂ ਵਾਲੇ ਖੂਨੀ ਕਾਂਡ ਨੂੰ ਦੇਖ ਕੇ ਆਪ ਦਾ ਖੂਨ ਖੋਲ ਗਿਆ ਤੇ ਆਪ ਨੇ ਜਨਰਲ ਮਾਈਕਲ ਉਡਵਾਇਰ ਤੋਂ ਬਦਲਾ ਲੈਣ ਦਾ ਫੈਸਲਾ ਕਰ ਲਿਆ ਆਪਣਾ ਨਾਮ ਬਦਲ ਕੇ ਰਾਮ ਮੁਹੰਮਦ ਅਜਾਦ ਰੱਖ ਲਿਆ ਦੇਸ਼ ਭਗਤਾਂ ਨਾਲ ਮਿਲ ਕੇ ਪੂਰੇ 21 ਸਾਲ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਕੀਤਾ ਕਈ ਦੇਸ਼ਾਂ ਵਿੱਚੋਂ ਹੁੰਦੇ ਹੋਏ ਆਖਰ ਇੰਗਲੈਂਡ ਪਹੁੰਚ ਗਏ ਅਤੇ ਮਾਈਕਲ ਅਡਵਾਇਰ ਨੂੰ ਮੌਤ ਦੀ ਘਾਟ ਉਤਾਰ ਦਿੱਤਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਮੈਡਮ ਸੁਹਿੰਦਰ ਕੌਰ ਨੇ ਕਿਹਾ ਕਿ ਜਿਸ ਅਜਾਦੀ ਦੀ ਹਵਾ ਦਾ ਅਸੀ ਅੱਜ ਆਨੰਦ ਮਾਣਦੇ ਹਾਂ
ਉਹ ਇਹਨਾ ਸ਼ਹੀਦਾ ਦੀਆ ਦਿੱਤੀਆ ਗਈਆਂ ਕੁਰਬਾਨੀਆ ਸਦਕਾ ਹੀ ਅਸੀਂ ਅੱਜ ਉਸੇ ਹਵਾ ਵਿੱਚ ਸਾਹ ਲੈ ਰਹੇ ਓਹਨਾ ਕਿਹਾ ਕਿ ਸ਼ਹੀਦ ਊਧਮ ਸਿੰਘ ਜੀ ਇੱਕ ਅਨਾਥ ਆਸ਼ਰਮ ਵਿੱਚ ਰਹੇ ਹਨ ਓਥੇ ਹੀ ਓਹਨਾ ਦੇ ਪਾਲਣ ਪੋਸਣ ਤੇ ਪੜਾਈ ਕੀਤੀ ਤੇ ਦੇਸ ਦੀ ਗੁਲਾਮੀ ਦਾ ਦੁੱਖ ਨਾ ਸਹਾਰਦੇ ਹੋਏ ਦੇਸ ਨੂੰ ਅਜਾਦ ਕਰਵਾਉਣ ਲਈ ਇਨਕਲਾਬ ਦੇ ਰਸਤੇ ਨੂੰ ਚੁਣਿਆ ਤੇ ਦੇਸ ਨੂੰ ਅਜਾਦ ਕਰਵਾਉਣ ਲਈ ਹਸਦੇ ਹਸਦੇ ਦੇਸ ਦੀ ਅਜਾਦੀ ਲਈ ਕੁਰਬਾਨ ਹੋ ਗਏ ਇਹਨਾਂ ਦੀ ਕੁਰਬਾਨੀ ਸਾਨੂੰ ਸਦਾ ਯਾਦ ਰਹੇਗੀ ਇਹਨਾ ਦੀਆ ਦਿੱਤੀਆ ਕੁਰਬਾਨੀਆ ਸਦਕਾ ਅਸੀਂ ਅੱਜ ਆਜ਼ਾਦੀ ਦਾ ਸੁੱਖ ਮਾਣ ਰਹੇ ਹਾਂ ਇਸ ਮੌਕੇ ਆਪ ਆਗੂ ਸਤਿੰਦਰ ਸਿੰਘ, ਸ਼ਹਿਰੀ ਪ੍ਰਧਾਨ ਸਰਬਜੀਤ ਸਿੰਘ ਡਿੰਪੀ, ਐਸ ਐਸ ਬੋਰਡ ਦੀ ਮੈਂਬਰ ਤੇ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਨਰੇਸ਼ ਪਾਠਕ,ਸੁਨੈਨਾ ਰੰਧਾਵਾ ਬਲਾਕ ਪ੍ਰਧਾਨ, ਵੀਨਾ ਰਾਣੀ,ਸੁਨੀਤਾ ਰਾਣੀ,ਕੁਲਦੀਪ ਕੌਰ,ਅਸ਼ਵਨੀ ਕੁਮਾਰ, ਨਰਿੰਦਰ ਸਿੰਘ,ਅਨਮੋਲ ਗਰੋਵਰ, ਸੁਖਬੀਰ ਸਿੰਘ, ਰੋਬਨ ਪ੍ਰਸ਼ਾਸਨ,ਰੁਕਵਿੰਦਰ ਸਿੰਘ ਰੋਕੀ,ਮਹਿੰਦਰ ਸਿੰਘ,ਆਤਮਾ ਸਿੰਘ,ਮਨਜਿੰਦਰ ਸਿੰਘ, ਦੀਨੂ ਹਾਜਰ ਸਨ।